ਕਿਉਂ ਲੱਗੀ ਮੁਫਤ ਟਰੇਡ ਸਮਝੌਤੇ ’ਤੇ ਰੋਕ?
ਕੀ ਵੱਧ ਰਹੀ ਹੈ ਭਾਰਤ-ਕੈਨੇਡਾ ਦੀ ਦੂਰੀ! ਚੰਡੀਗੜ੍ਹ, 16 ਸਤੰਬਰ (ਸਵਾਤੀ ਗੌੜ) : ਇਨ ਦਿਨੀਂ ਭਾਰਤ ਦੀ ਕੈਨੇਡਾ ਨਾਲ ਦੂਰੀ ਵੱਧ ਰਹੀ ਹੈ ਤੇ ਇਸ ਦੇ ਚਲਦੇ ਹੁਣ ਕੈਨੇਡਾ ਨੇ ਦੋਹਾਂ ਦੇਸ਼ਾਂ ਵਿਚਾਲੇ ਮੁਫਤ ਵਪਾਰ ਸਮਝੌਤੇ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਲਗਭਗ ਇੱਕ ਦਹਾਕੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ’ਤੇ ਗੱਲਬਾਤ ਸ਼ੁਰੂ ਹੋਣ ਵਾਲੀ […]
By : Hamdard Tv Admin
ਕੀ ਵੱਧ ਰਹੀ ਹੈ ਭਾਰਤ-ਕੈਨੇਡਾ ਦੀ ਦੂਰੀ!
ਚੰਡੀਗੜ੍ਹ, 16 ਸਤੰਬਰ (ਸਵਾਤੀ ਗੌੜ) : ਇਨ ਦਿਨੀਂ ਭਾਰਤ ਦੀ ਕੈਨੇਡਾ ਨਾਲ ਦੂਰੀ ਵੱਧ ਰਹੀ ਹੈ ਤੇ ਇਸ ਦੇ ਚਲਦੇ ਹੁਣ ਕੈਨੇਡਾ ਨੇ ਦੋਹਾਂ ਦੇਸ਼ਾਂ ਵਿਚਾਲੇ ਮੁਫਤ ਵਪਾਰ ਸਮਝੌਤੇ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਲਗਭਗ ਇੱਕ ਦਹਾਕੇ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ’ਤੇ ਗੱਲਬਾਤ ਸ਼ੁਰੂ ਹੋਣ ਵਾਲੀ ਸੀ। ਜ਼ਿਕਰਯੋਗ ਹੈ ਕਿ ਭਾਰਤ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜਦੋਂ ਤੱਕ ਕੈਨੇਡਾ ਆਪਣੀ ਧਰਤੀ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਨਹੀਂ ਰੋਕਦਾ, ਉਦੋਂ ਤੱਕ ਵਪਾਰ ਸਮਝੌਤੇ ਤੇ ਕੋਈ ਚਰਚਾ ਨਹੀਂ ਹੋਵੇਗੀ । ਇਸ ਤੋਂ ਬਾਅਦ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਨੇ ਭਾਰਤ ਨਾਲ ਹੋਣ ਵਾਲੇ ਟਰੇਡ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਸਮਝੌਤਾ ਅਕਤੂਬਰ ਵਿੱਚ ਦੋਹਾਂ ਦੇਸ਼ਾਂ ਵਿਚਾਲੇ ਹੋਣਾ ਸੀ। ਦਸ ਦਈਏ ਕਿ ਮਈ ਮਹੀਨੇ ਵਿੱਚ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਤੇ ਭਾਰਤ ਦੇ ਪਿਊਸ਼ ਗੋਇਲ ਨੇ ਸਾਂਝੇ ਬਿਆਨ ਵਿੱਚ ਕਿਹਾ ਸੀ ਸਾਲ ਦੇ ਅਖੀਰ ਤੱਕ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ ਪਰ ਹੁਣ ਇਸ ਸਮਝੌਤੇ ਦੇ ਮੁਲਤਵੀ ਹੋਣ ਤੋਂ ਬਾਅਦ ਹਰ ਪਾਸੇ ਚਰਚਾ ਛਿੜੀ ਹੋਈ ਹੈ।
ਕੀ ਖਾਲਿਸਤਾਨ ਹੈ ਮੁੱਖ ਕਾਰਨ ?
ਦਰਅਸਲ ਮੌਜੂਦਾ ਸਿਆਸੀ ਤਣਾਅ ਦੇ ਚਲਦੇ ਇਹ ਰੋਕ ਲਗਾਈ ਹੈ। ਇਸ ਨੂੰ ਲੈਕੇ ਇਸ ਸਮਝੌਤੇ ਦੇ ਰੱਦ ਹੋਣ ਪਿੱਛੇ ਮੁੱਖ ਕਾਰਨ ਖਾਲਿਸਤਾਨ ਦਾ ਮੁੱਦਾ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦਾ ਕਹਿਣਾ ਹੈ ਕਿ ਭਾਰਤ ਨੇ ਕੈਨੇਡਾ ਵਿੱਚ ਹੋਏ ਕੁਝ ਸਿਆਸੀ ਸਮਾਗਮਾਂ ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਲਈ ਸਿਆਸੀ ਮੁੱਦਿਆਂ ਦਾ ਹੱਲ ਕੱਢਣ ਤੱਕ ਇਸ ਗੱਲਬਾਤ ਤੇ ਰੋਕ ਲਗਾ ਦਿੱਤੀ ਹੈ,ਜਿਵੇਂ ਹੀ ਸਿਆਸੀ ਮੁੱਦਿਆਂ ਦਾ ਹੱਲ ਹੋਵੇਗਾ, ਇਹ ਗੱਲਬਾਤ ਬਹਾਲ ਕੀਤੀ ਜਾਵੇਗੀ।
ਉਧਰ ਭਾਰਤ ਵਿੱਚ ਸ਼ੁਰੂ ਤੋਂ ਸਰਗਰਮ ਰਿਹਾ ਖਾਲਿਸਤਾਨ ਦਾ ਮੁੱਦਾ ਜੀ-20 ਵਿੱਚ ਸੁਰਖੀਆਂ ਵਿੱਚ ਬਣਿਆ ਰਿਹਾ ਸੀ। ਜੀ-20 ਸਮਿਟ ਦੌਰਾਨ ਵੀ ਭਾਰਤੀ ਪੀਐੱਮ ਮੋਦੀ ਨੇ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਨਾਲ ਖਾਲਿਸਤਾਨ ਦੇ ਮੁੱਦੇ ਤੇ ਬੈਠਕ ਕਰ ਚਿੰਤਾ ਜਤਾਈ ਸੀ। ਹਾਲਾਂਕਿ ਪੀਐੱਮ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਹਿੰਸਾ ਤੇ ਨਫਰਤ ਰੋਕਣ ਲਈ ਵਚਨਬੱਧ ਹੈ। ਉਹਨਾਂ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਜਾਰੀ ਰਹਿਣ ਦੀ ਗੱਲ ਆਖੀ ਸੀ।
ਖਾਲਿਸਤਾਨ ’ਤੇ ਟਰੂਡੋ ਦਾ ਬਿਆਨ
ਉਧਰ ਖਾਲਿਸਤਾਨ ਤੇ ਕੱਟਰਵਾਦ ਦੇ ਖਿਲਾਫ ਭਾਰਤ ਸਖਤ ਲੜਾਈ ਵਿੱਚ ਬ੍ਰਿਟੇਨ ਨੇ ਵੀ ਭਾਰਤ ਦਾ ਸਾਥ ਦੇਣ ਦਾ ਭਰੋਸਾ ਦਿੱਤਾ । ਜੀ-20 ਸੰਮੇਲਨ ਵਿੱਚ ਪਹੁੰਚੇ ਬ੍ਰਿਟੇਨ ਦੇ ਪੀਐੱਮ ਰਿਸ਼ੀ ਸੁਨਕ ਨੇ ਬ੍ਰਿਟੇਨ ਦੇ ਅੰਦਰ ਉਗਰਵਾਦ, ਹਿੰਸਾ ਵਰਗੀ ਚੀਜਾਂ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਜਾ ਸਕਦਾ, ਤੇ ਅਸੀਂ ਇਸ ਤੇ ਕੰਮ ਕਰ ਰਹੇ ਨੇ, ਅਸੀਂ ਖਾਲਿਸਤਾਨ ਦੇ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ।
ਭਾਰਤ ਤੇ ਕੈਨੇਡਾ ਵਿੱਚ ਵਪਾਰ !
ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਆਖਰ ਮੁਫਤ ਵਪਾਰ ਸਮਝੌਤਾ ਹੁੰਦਾ ਕੀ ਹੈ ਤੇ ਇਸ ਨਾਲ ਵੱਖ-ਵੱਖ ਦੇਸ਼ਾਂ ਨੂੰ ਕੀ ਫਾਈਦਾ ਹੁੰਦਾ ਹੈ। ਇੱਕ ਮੁਕਤ ਵਪਾਰ ਸਮਝੌਤਾ ਦੋ ਜਾਂ ਦੋ ਤੋਂ ਵੱਧ ਦੇਸ਼ਾਂ ਵਿਚਕਾਰ ਇੱਕ ਸਮਝੌਤਾ ਹੁੰਦਾ ਹੈ ਜਿੱਥੇ ਦੇਸ਼ ਕੁਝ ਜ਼ਿੰਮੇਵਾਰੀਆਂ ’ਤੇ ਸਹਿਮਤ ਹੁੰਦੇ ਹਨ ਜੋ ਚੀਜ਼ਾਂ ਅਤੇ ਸੇਵਾਵਾਂ ਵਿੱਚ ਵਪਾਰ ਨੂੰ ਪ੍ਰਭਾਵਿਤ ਕਰਦੇ ਹਨ, ਅਤੇ ਨਿਵੇਸ਼ਕਾਂ ਅਤੇ ਬੌਧਿਕ ਸੰਪੱਤੀ ਦੇ ਅਧਿਕਾਰਾਂ ਲਈ ਸੁਰੱਖਿਆ, ਹੋਰ ਵਿਸ਼ਿਆਂ ਤੇ ਦੇਸ਼ ਸਹਿਮਤ ਹੁੰਦੇ ਹਨ। ਭਾਰਤ ਤੇ ਕੈਨੇਡਾ ਇੱਕ ਦੂਜੇ ਨਾਲ ਵੱਡੇ ਪੱਧਰ ਤੇ ਵਪਾਰ ਕਰਦੇ ਨੇ, ਕੈਨੇਡਾ ਵਿੱਤੀ ਸਾਲ 2023 ਵਿੱਚ 8.16 ਅਰਬ ਡਾਲਰ ਹਿੱਸੇਦਾਰ ਸੀ । ਇਸ ਦੌਰਾਨ ਭਾਰਤ ਨੇ ਕੈਨੇਡਾ ਨੂੰ 4.11 ਅਰਬ ਡਾਲਰ ਦਾ ਨਿਰਯਾਤ ਕੀਤਾ ਸੀ।