ਕੈਨੇਡਾ ਨੇ ਇਕ ਵਾਰ ਫਿਰ ‘ਮੰਦੀ’ ਨੂੰ ਦਿਤੀ ਮਾਤ
ਟੋਰਾਂਟੋ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰਾ ਮੰਦੀ ਵਰਗੇ ਹਾਲਾਤ ਤੋਂ ਦੂਰ ਹੁੰਦਾ ਮਹਿਸੂਸ ਹੋਇਆ ਜਦੋਂ ਬੀਤੇ ਵਰ੍ਹੇ ਦੀ ਚੌਥੀ ਤਿਮਾਹੀ ਦੌਰਾਨ ਮੁਲਕ ਦੇ ਜੀ.ਡੀ.ਪੀ. ਵਿਚ ਇਕ ਫੀ ਸਦੀ ਵਾਧਾ ਹੋਣ ਦੇ ਅੰਕੜੇ ਸਾਹਮਣੇ ਆਏ। ਆਰਥਿਕ ਵਿਕਾਸ ਵਿਚ ਆਈ ਤੇਜ਼ੀ ਮਾਹਰਾਂ ਵੱਲੋਂ ਲਾਏ ਜਾ ਰਹੇ ਕਿਆਸਿਆਂ ਤੋਂ ਬਿਲਕੁਲ ਉਲਟ ਹੈ ਕਿਉਂਕਿ ਤੀਜੀ ਤਿਮਾਹੀ ਦੌਰਾਨ […]
By : Editor Editor
ਟੋਰਾਂਟੋ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਅਰਥਚਾਰਾ ਮੰਦੀ ਵਰਗੇ ਹਾਲਾਤ ਤੋਂ ਦੂਰ ਹੁੰਦਾ ਮਹਿਸੂਸ ਹੋਇਆ ਜਦੋਂ ਬੀਤੇ ਵਰ੍ਹੇ ਦੀ ਚੌਥੀ ਤਿਮਾਹੀ ਦੌਰਾਨ ਮੁਲਕ ਦੇ ਜੀ.ਡੀ.ਪੀ. ਵਿਚ ਇਕ ਫੀ ਸਦੀ ਵਾਧਾ ਹੋਣ ਦੇ ਅੰਕੜੇ ਸਾਹਮਣੇ ਆਏ। ਆਰਥਿਕ ਵਿਕਾਸ ਵਿਚ ਆਈ ਤੇਜ਼ੀ ਮਾਹਰਾਂ ਵੱਲੋਂ ਲਾਏ ਜਾ ਰਹੇ ਕਿਆਸਿਆਂ ਤੋਂ ਬਿਲਕੁਲ ਉਲਟ ਹੈ ਕਿਉਂਕਿ ਤੀਜੀ ਤਿਮਾਹੀ ਦੌਰਾਨ ਜੀ.ਡੀ.ਪੀ. ਬੁਰੀ ਤਰ੍ਹਾਂ ਡਾਵਾਂਡੋਲ ਰਿਹਾ। ਦੂਜੇ ਪਾਸੇ 6 ਮਾਰਚ ਨੂੰ ਬੈਂਕ ਆਫ ਕੈਨੇਡਾ ਦੀ ਸਮੀਖਿਆ ਮੀਟਿੰਗ ਹੋਣੀ ਹੈ ਅਤੇ ਫਿਲਹਾਲ ਵਿਆਜ ਦਰਾਂ ਵਿਚ ਕੋਈ ਕਟੌਤੀ ਹੋਣ ਦੇ ਆਸਾਰ ਨਹੀਂ।
2023 ਦੀ ਚੌਥੀ ਤਿਮਾਹੀ ਵਿਚ ਆਰਥਿਕ ਵਾਧਾ ਦਰ 1 ਫੀ ਸਦੀ ਰਹੀ
ਮੁਲਕ ਦੇ ਕੁਲ ਘਰੇਲੂ ਉਤਪਾਦ ਭਾਵ ਜੀ.ਡੀ.ਪੀ. ਵਿਚ ਲਗਾਤਾਰ ਤੀਜੇ ਸਾਲ ਵਾਧਾ ਹੋਇਆ ਹੈ ਪਰ ਵਾਧੇ ਦੀ ਰਫ਼ਤਾਰ 2016 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ। ਇਸ ਮਿਆਦ ਦੌਰਾਨ ਸਾਲ 2020 ਨੂੰ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਬਦਤਰ ਹੋ ਗਏ ਸਨ। ਆਰਥਿਕ ਮਾਹਰਾਂ ਨੇ ਅੱਗੇ ਕਿਹਾ ਕਿ ਘਰੇਲੂ ਮੰਗ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿਚ 2023 ਦੀ ਚੌਥੀ ਤਿਮਾਹੀ ਦੌਰਾਨ 0.2 ਫੀ ਸਦੀ ਦੀ ਕਮੀ ਦਰਜ ਕੀਤੀ ਗਈ ਜਦਕਿ ਤੀਜੀ ਤਿਮਾਹੀ ਦੌਰਾਨ 0.2 ਫੀ ਸਦੀ ਵਾਧਾ ਹੋਇਆ ਸੀ।
ਵਿਆਜ ਦਰਾਂ ਵਿਚ ਪਹਿਲੀ ਕਟੌਤੀ ਜੂਨ ਵਿਚ ਹੋਣ ਦੇ ਆਸਾਰ
ਮਾਹਰਾਂ ਮੁਤਾਬਕ ਕੱਚੇ ਤੇਲ ਦੇ ਐਕਸਪੋਰਟ ਵਿਚ ਵਾਧਾ ਅਤੇ ਵਿਦੇਸ਼ਾਂ ਤੋਂ ਮੰਗਵਾਈਆਂ ਜਾ ਰਹੀਆਂ ਵਸਤਾਂ ਵਿਚ ਕਮੀ, ਜੀ.ਡੀ.ਪੀ. ਉਪਰ ਵੱਲ ਜਾਣ ਦਾ ਮੁੱਖ ਕਾਰਨ ਬਣੀ। ਟੀ.ਡੀ. ਦੇ ਸੀਨੀਅਰ ਇਕੌਨੋਮਿਸਟ ਜੇਮਜ਼ ਓਰਲੈਂਡੋ ਦਾ ਕਹਿਣਾ ਸੀ ਕਿ ਚੌਥੀ ਤਿਮਾਹੀ ਵਿਚ ਕਾਰਾਂ ਦੀ ਵਿਕਰੀ ਤੇਜ਼ ਹੋਈ ਅਤੇ ਛੁੱਟੀਆਂ ਦੌਰਾਨ ਲੋਕ ਸ਼ੌਪਿੰਗ ਮਾਲਜ਼ ਵਿਚ ਖਰੀਦਾਰੀ ਕਰਦੇ ਨਜ਼ਰ ਆਏ।
ਸੈਂਕੜੇ ਭਾਰਤੀਆਂ ਨੂੰ ਕੈਨੇਡਾ ਪਹੁੰਚਾ ਕੇ ਕਮਾਏ 42 ਕਰੋੜ ਰੁਪਏ
ਲੰਡਨ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਲੋਕਾਂ ਨੂੰ ਕੈਨੇਡਾ-ਅਮਰੀਕਾ ਦਾ ਸੁਪਨਾ ਦਿਖਾਉਣ ਵਾਲੇ ਠੱਗ ਦੁਨੀਆਂ ਦੇ ਹਰ ਕੋਨੇ ਵਿਚ ਬੈਠੇ ਹਨ ਅਤੇ ਆਪਣੀਆਂ ਜੇਬਾਂ ਭਰਨ ਵਿਚ ਕਾਮਯਾਬ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਯੂ.ਕੇ. ਤੋਂ ਸਾਹਮਣੇ ਆਇਆ ਹੈ ਜਿਥੇ ਬ੍ਰਿਟਿਸ਼ ਏਅਰਵੇਜ਼ ਦੇ ਇਕ ਸਾਬਕਾ ਮੁਲਾਜ਼ਮ ਨੇ ਸੈਂਕੜਿਆਂ ਦੀ ਗਿਣਤੀ ਵਿਚ ਭਾਰਤੀ ਲੋਕਾਂ ਨੂੰ ਬਗੈਰ ਵੀਜ਼ਾ ਤੋਂ ਟੋਰਾਂਟੋ ਅਤੇ ਵੈਨਕੂਵਰ ਪਹੁੰਚਾਇਆ ਅਤੇ 51 ਲੱਖ ਡਾਲਰ ਇਕੱਠੇ ਕਰ ਲਏ।
ਬਗੈਰ ਵੀਜ਼ਾ ਤੋਂ ਟੋਰਾਂਟੋ ਜਾ ਰਹੇ ਜਹਾਜ਼ ਵਿਚ ਬਿਠਾ ਦਿੰਦਾ ਸੀ ਨੌਜਵਾਨ
‘ਦਾ ਟਾਈਮਜ਼ ਆਫ ਲੰਡਨ’ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਏਅਰਵੇਜ਼ ਵਿਚ ਨੌਕਰੀ ਦੌਰਾਨ 24 ਸਾਲ ਦਾ ਨੌਜਵਾਨ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਤੈਨਾਤ ਸੀ। ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਸੰਭਾਵਤ ਤੌਰ ’ਤੇ ਨੌਕਰੀ ਦੌਰਾਨ ਹੀ ਇਸ ਨੇ ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕਾਂ ਨੂੰ ਟੋਰਾਂਟੋ ਜਾਂ ਵੈਨਕੂਵਰ ਜਾਣ ਵਾਲੀਆਂ ਫਲਾਈਟਸ ਵਿਚ ਬਿਠਾਇਆ। ਕੈਨੇਡਾ ਭੇਜਣ ਵਾਸਤੇ ਹਰ ਬੰਦੇ ਤੋਂ 25 ਹਜ਼ਾਰ ਪਾਊਂਡ ਵਸੂਲ ਕੀਤੇ ਜਾਂਦੇ ਅਤੇ ਬਗੈਰ ਵੀਜ਼ਾ ਤੋਂ ਬੰਦਾ ਆਪਣੇ ਸੁਪਨਿਆਂ ਦੇ ਮੁਲਕ ਵਿਚ ਪਹੁੰਚ ਜਾਂਦਾ। ਕੈਨੇਡਾ ਪੁੱਜਣ ਉਪ੍ਰੰਤ ਭਾਰਤੀ ਲੋਕ ਪਨਾਹ ਦਾ ਦਾਅਵਾ ਕਰ ਦਿੰਦੇ ਪਰ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੀ ਆਮਦ ਤੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲੇ ਹੈਰਾਨ ਸਨ। ਕੈਨੇਡੀਅਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਜਦੋਂ ਦੇਖਿਆ ਕਿ ਲੰਡਨ ਤੋਂ ਆ ਰਹੀਆਂ ਫਲਾਈਟਸ ਵਿਚ ਭਾਰਤੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਉਨ੍ਹਾਂ ਹੀਥਰੋ ਹਵਾਈ ਅੱਡੇ ਨਾਲ ਸੰਪਰਕ ਕੀਤਾ।