Begin typing your search above and press return to search.

ਕੈਨੇਡਾ ਦਾ ਪੰਜਾਬੀਆਂ ਸਣੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ

ਟੋਰਾਂਟੋ, (ਦਲਜੀਤ ਕੌਰ) : ਕੈਨੇਡਾ ਸਰਕਾਰ ਨੇ ਪੰਜਾਬੀਆਂ ਸਣੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਜੀਆਈਸੀ ਦੁੱਗਣੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਨਵੇਂ ਨਿਯਮ ਨਵੇਂ ਸਾਲ ਤੋਂ ਹੀ ਲਾਗੂ ਹੋਣਗੇ। 1 ਜਨਵਰੀ 2024 ਤੋਂ ਕੈਨੇਡਾ ਪੜ੍ਹਨ ਦੇ ਚਾਹਵਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਜੀਆਈਸੀ ਫੰਡ 10 ਹਜ਼ਾਰ ਦੀ ਬਜਾਏ 20 ਹਜ਼ਾਰ 635 ਡਾਲਰ ਅਦਾ […]

ਕੈਨੇਡਾ ਦਾ ਪੰਜਾਬੀਆਂ ਸਣੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ
X

Editor EditorBy : Editor Editor

  |  8 Dec 2023 8:48 AM IST

  • whatsapp
  • Telegram

ਟੋਰਾਂਟੋ, (ਦਲਜੀਤ ਕੌਰ) : ਕੈਨੇਡਾ ਸਰਕਾਰ ਨੇ ਪੰਜਾਬੀਆਂ ਸਣੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਜੀਆਈਸੀ ਦੁੱਗਣੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਨਵੇਂ ਨਿਯਮ ਨਵੇਂ ਸਾਲ ਤੋਂ ਹੀ ਲਾਗੂ ਹੋਣਗੇ। 1 ਜਨਵਰੀ 2024 ਤੋਂ ਕੈਨੇਡਾ ਪੜ੍ਹਨ ਦੇ ਚਾਹਵਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਜੀਆਈਸੀ ਫੰਡ 10 ਹਜ਼ਾਰ ਦੀ ਬਜਾਏ 20 ਹਜ਼ਾਰ 635 ਡਾਲਰ ਅਦਾ ਕਰਨਾ ਪਏਗਾ।


ਅੱਜ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਨਵੇਂ ਨਿਯਮਾਂ ਤਹਿਤ ਕੈਨੇਡਾ ਪੜ੍ਹਨ ਆਉਂਦੇ ਕੌਮਾਂਤਰੀ ਵਿਦਿਆਰਥੀਆਂ ਲਈ ਲੋੜੀਂਦੇ ਫੰਡਾਂ ਨੂੰ ਦੁੱਗਣਾ ਕਰਕੇ ਵਿਦਿਆਰਥੀਆਂ ਉੱਤੇ ਇੱਕ ਹੋਰ ਬੋਝ ਪਾ ਦਿੱਤਾ ਹੈ। ਅੱਜ ਓਟਵਾ ਪਾਰਲੀਮੈਂਟ ਹਿੱਲ ਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਧੋਖਾਧੜੀ, ਸ਼ੋਸ਼ਣ, ਦੁਰਵਿਵਹਾਰ ਅਤੇ ਰਿਹਾਇਸ਼ੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਰਕਾਰ 1 ਜਨਵਰੀ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਫੰਡਾਂ ਨੂੰ 10 ਹਜ਼ਾਰ ਡਾਲਰ ਤੋਂ ਵਧਾ ਕੇ 20 ਹਜ਼ਾਰ 635 ਡਾਲਰ ਕਰਨ ਜਾ ਰਹੀ ਹੈ।
ਹਾਲਾਂਕਿ ਕੈਨੇਡਾ ’ਚ ਮਹਿੰਗਾਈ ਵਾਲੇ ਪਾਸਿਓਂ ਦੇਖਿਆ ਜਾਵੇ ਤਾਂ ਵਿਦਿਆਰਥੀਆਂ ਨੂੰ ਇਸ ਦਾ ਲਾਭ ਵੀ ਹੋਵੇਗਾ। ਕਿਉਂਕਿ ਘੱਟ ਜੀਆਈਸੀ ਕਿਸ਼ਤ ਨਾਲ ਉਨ੍ਹਾਂ ਨੂੰ ਰੋਜ਼ਮਰ੍ਹਾ ਦੇ ਖਰਚੇ ਚਲਾਉਣ ’ਚ ਮੌਜੂਦਾ ਸਮੇਂ ਦਿੱਕਤ ਆ ਰਹੀ ਹੈ, ਪਰ ਜੀਆਈਸੀ ਦੁੱਗਣੀ ਹੋਣ ਨਾਲ ਉਨ੍ਹਾਂ ਨੂੰ ਮਿਲਣ ਵਾਲੀ ਜੀਆਈਸੀ ਦੀ ਕਿਸ਼ਤ ਵੀ ਵੱਧ ਆਏਗੀ, ਜਿਸ ਨਾਲ ਉਹ ਆਪਣਾ ਖਰਚਾ ਸੌਖਿਆਂ ਚਲਾ ਸਕਣਗੇ, ਪਰ ਉਨ੍ਹਾਂ ਦੇ ਮਾਪਿਆਂ ’ਤੇ ਜ਼ਰੂਰ ਇਸ ਦਾ ਬੋਝ ਪੈ ਗਿਆ ਹੈ।


‘ਮੌਂਟਰੀਅਲ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਦੇ ਆਗੂਆਂ ਵਰੁਣ ਖੰਨਾ, ਹਰਿੰਦਰ ਮਹਿਰੋਕ, ਮਨਪ੍ਰੀਤ ਕੌਰ, ਖੁਸ਼ਪਾਲ ਗਰੇਵਾਲ ਅਤੇ ਮਨਦੀਪ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਦਾ ਇਹ ਫ਼ੈਸਲਾ ਵਿਦਿਆਰਥੀ ਵਿਰੋਧੀ ਹੈ।

Next Story
ਤਾਜ਼ਾ ਖਬਰਾਂ
Share it