ਕੈਨੇਡਾ ਨੂੰ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਮਿਲੀ ਨਵੀਂ ਜਾਣਕਾਰੀ!
ਟੋਰਾਂਟੋ,12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਡੇਵਿਡ ਵੀਨੋ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਸਬੰਧਤ ਨਵੀਂ ਜਾਣਕਾਰੀ ਪੁੱਜੀ ਹੈ। ਨਵੇਂ ਤੱਥ ਅਮਰੀਕਾ ਦੀ ਅਦਾਲਤ ਵਿਚ ਦਾਇਰ ਦੋਸ਼ ਪੱਤਰ ਰਾਹੀਂ ਸਾਹਮਣੇ ਆਏ ਪਰ ਕੈਨੇਡੀਅਨ ਸਰਵਿਸ ਇੰਟੈਲੀਜੈਂਸ ਸਰਵਿਸ ਦੇ ਮੁਖੀ ਨੇ ਡੂੰਘਾਈ ਵਿਚ ਜਾਣ ਤੋਂ ਨਾਂਹ ਕਰ […]
By : Editor Editor
ਟੋਰਾਂਟੋ,12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਡੇਵਿਡ ਵੀਨੋ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਸਬੰਧਤ ਨਵੀਂ ਜਾਣਕਾਰੀ ਪੁੱਜੀ ਹੈ। ਨਵੇਂ ਤੱਥ ਅਮਰੀਕਾ ਦੀ ਅਦਾਲਤ ਵਿਚ ਦਾਇਰ ਦੋਸ਼ ਪੱਤਰ ਰਾਹੀਂ ਸਾਹਮਣੇ ਆਏ ਪਰ ਕੈਨੇਡੀਅਨ ਸਰਵਿਸ ਇੰਟੈਲੀਜੈਂਸ ਸਰਵਿਸ ਦੇ ਮੁਖੀ ਨੇ ਡੂੰਘਾਈ ਵਿਚ ਜਾਣ ਤੋਂ ਨਾਂਹ ਕਰ ਦਿਤੀ ਕਿ ਕੀ ਇਹ ਤੱਥ ਹਰਦੀਪ ਸਿੰਘ ਨਿੱਜਰ ਦੀ ਜਾਨ ਬਚਾ ਸਕਦੇ ਸਨ। ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਜਨਤਕ ਹੋਈ ਕੁਝ ਜਾਣਕਾਰੀ ਹਰਦੀਪ ਸਿੰਘ ਨਿੱਜਰ ਦੇ ਕਤਲ ਵੇਲੇ ਸਾਹਮਣੇ ਨਹੀਂ ਸੀ ਆਈ।
ਖੁਫੀਆ ਏਜੰਸੀ ਦੇ ਮੁਖੀ ਨੇ ਕੀਤਾ ਵੱਡਾ ਦਾਅਵਾ
ਖੁਫੀਆ ਏਜੰਸੀ ਦੇ ਮੁਖੀ ਨੇ ਉਮੀਦ ਜ਼ਾਹਰ ਕੀਤੀ ਕਿ ਮੌਜੂਦਾ ਸਮੇਂ ਵਿਚ ਚੱਲ ਰਹੀ ਪੜਤਾਲ ਦੋਸ਼ ਆਇਦ ਕਰਨ ਦਾ ਸਬੱਬ ਬਣੇਗੀ ਅਤੇ ਉਸ ਵੇਲੇ ਹੀ ਵਧੇਰੇ ਜਾਣਕਾਰੀ ਜਨਤਕ ਕੀਤੀ ਜਾ ਸਕਦੀ ਹੈ। ਡੇਵਿਡ ਵੀਨੋ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਕਬੂਲ ਕੀਤਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਪੜਤਾਲ ਕੀਤੀ ਜਾ ਰਹੀ ਹੈ।