ਕੈਨੇਡਾ ਨੇ 6 ਮਹੀਨੇ ’ਚ ਡਿਪੋਰਟ ਕੀਤੇ 7200 ਤੋਂ ਵੱਧ ਪ੍ਰਵਾਸੀ
ਟੋਰਾਂਟੋ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੌਰਾਨ 7 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਡਿਪੋਰਟ ਕੀਤਾ ਗਿਆ। ਮਾਇਗ੍ਰੈਂਟਸ ਰਾਈਟਸ ਨੈਟਵਰਕ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਔਸਤਨ 35 ਤੋਂ 40 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ […]
By : Editor Editor
ਟੋਰਾਂਟੋ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਰਫ਼ਤਾਰ ਤੇਜ਼ ਹੋ ਚੁੱਕੀ ਹੈ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ 6 ਮਹੀਨੇ ਦੌਰਾਨ 7 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਡਿਪੋਰਟ ਕੀਤਾ ਗਿਆ। ਮਾਇਗ੍ਰੈਂਟਸ ਰਾਈਟਸ ਨੈਟਵਰਕ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਔਸਤਨ 35 ਤੋਂ 40 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਸਾਲ 2022 ਵਿਚ ਰੋਜ਼ਾਨਾ 23 ਜਣਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ ਜਦਕਿ 2021 ਵਿਚ ਔਸਤ ਅੰਕੜਾ 21 ਦਰਜ ਕੀਤਾ ਗਿਆ।
ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਰਫ਼ਤਾਰ ਹੋਈ ਦੁੱਗਣੀ
ਪ੍ਰਵਾਸੀਆਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ 40 ਜਥੇਬੰਦੀਆਂ ਦੇ ਨੈਟਵਰਕ ਵੱਲੋਂ ਇਸ ਅੰਕੜੇ ਨੂੰ ਬੇਹੱਦ ਚਿੰਤਾਜਨਕ ਦੱਸਿਆ ਜਾ ਰਿਹਾ ਹੈ। ਸੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਪਾਰਕਡੇਲ ਕਮਿਊਨਿਟੀ ਲੀਗਲ ਸਰਵਿਸਿਜ਼ ਦੀ ਮੈਰੀ ਗੈਲੈਟਲੀ ਨੇ ਕਿਹਾ ਕਿ ਡਿਪੋਰਟ ਕੀਤੇ ਲੋਕਾਂ ਵਿਚੋਂ ਵੱਡੀ ਗਿਣਤੀ ਇਸ ਦੁਖਾਂਤ ਤੋਂ ਬਚ ਸਕਦੇ ਸਨ ਜੇ ਲਿਬਰਲ ਸਰਕਾਰ 2021 ਵਿਚ ਕੀਤਾ ਵਾਅਦਾ ਪੂਰਾ ਕਰ ਦਿੰਦੀ। ਮੌਂਟਰੀਅਲ ਤੋਂ ਡਿਪੋਰਟ ਕੀਤੇ ਰਾਜਨ ਗੁਪਤਾ ਨੇ ਦੱਸਿਆ ਕਿ ਉਸ ਨੂੰ ਆਪਣਾ ਬੈਂਕ ਖਾਤਾ ਬੰਦ ਕਰਵਾਉਣ ਦਾ ਸਮਾਂ ਵੀ ਨਹੀਂ ਦਿਤਾ ਗਿਆ ਅਤੇ ਉਸ ਦਾ ਜ਼ਿਆਦਾਤਰ ਸਮਾਨ ਕੈਨੇਡਾ ਹੀ ਰਹਿ ਗਿਆ। ਰਾਜਨ ਗੁਪਤਾ ਨੇ ਕੈਨੇਡਾ ਵਿਚ ਪਨਾਹ ਮੰਗੀ ਸੀ ਪਰ ਦਾਅਵਾ ਰੱਦ ਹੋ ਗਿਆ।