Begin typing your search above and press return to search.

ਕੈਨੇਡਾ ਦੇ ਬੀ.ਸੀ. ’ਚ ਇਕ ਹੋਰ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ

ਵੈਨਕੂਵਰ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਕ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ 26 ਸਾਲ ਦਾ ਜਸ਼ਨਪ੍ਰੀਤ ਸਿੰਘ 2018 ਵਿਚ ਕੈਨੇਡਾ ਆਇਆ ਸੀ ਅਤੇ ਹੁਣ ਜਦੋਂ ਮਿਹਨਤ ਰੰਗ ਲਿਆਈ ਤਾਂ ਅਣਦੱਸੇ ਕਾਰਨਾਂ ਕਰ ਕੇ ਦੁਨੀਆਂ ਨੂੰ ਅਲਵਿਦਾ ਆਖ ਗਿਆ। ਜਸ਼ਨਪ੍ਰੀਤ […]

ਕੈਨੇਡਾ ਦੇ ਬੀ.ਸੀ. ’ਚ ਇਕ ਹੋਰ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ
X

Hamdard Tv AdminBy : Hamdard Tv Admin

  |  20 Sept 2023 12:47 PM IST

  • whatsapp
  • Telegram

ਵੈਨਕੂਵਰ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਕ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ 26 ਸਾਲ ਦਾ ਜਸ਼ਨਪ੍ਰੀਤ ਸਿੰਘ 2018 ਵਿਚ ਕੈਨੇਡਾ ਆਇਆ ਸੀ ਅਤੇ ਹੁਣ ਜਦੋਂ ਮਿਹਨਤ ਰੰਗ ਲਿਆਈ ਤਾਂ ਅਣਦੱਸੇ ਕਾਰਨਾਂ ਕਰ ਕੇ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਜਸ਼ਨਪ੍ਰੀਤ ਸਿੰਘ ਦੇ ਦੋਸਤ ਗਗਨਦੀਪ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਅਤੇ ਸਿਰਫ ਐਨਾ ਦੱਸਿਆ ਹੈ ਕਿ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਦਿਆਂ ਜਸ਼ਨਪ੍ਰੀਤ ਸਿੰਘ ਨੇ ਓਕੈਨਾਗਨ ਕਾਲਜ ਤੋਂ ਪੜ੍ਹਾਈ ਮੁਕੰਮਲ ਕਰਨ ਮਗਰੋਂ ਕੰਸਟ੍ਰਕਸ਼ਨ ਦਾ ਕਾਰੋਬਾਰ ਸ਼ੁਰੂੂ ਕਰਨ ਦਾ ਫੈਸਲਾ ਕੀਤਾ ਪਰ ਕੰਮ ਵੀ ਸਿਰੇ ਨਾ ਚੜ੍ਹ ਸਕਿਆ।

ਉਹ ਆਪਣੇ ਪਿਛੇ ਵਿਲਕਦੇ ਮਾਪੇ ਅਤੇ ਦੋ ਭਰਾ ਛੱਡ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਨਿਤ ਪੰਜਾਬੀ ਨੌਜਵਾਨਾਂ ਦੀ ਵੱਖ ਵੱਖ ਕਾਰਨਾਂ ਕਰ ਕੇ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਹੀ ਪਿੰਡ ਸਾਗਰਾ ਨਾਲ ਸਬੰਧਤ ਗੁਰਪਿੰਦਰ ਸਿੰਘ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ।

ਉਸ ਨਾਲ ਜਾਨ ਗਵਾਉਣ ਵਾਲੇ ਨੌਜਵਾਨ ਦੀ ਸ਼ਨਾਖਤ ਕੇਰਲ ਨਾਲ ਸਬੰਧਤ ਸਾਥੀ ਵਜੋਂ ਹੋਈ ਹੈ। ਦੋਵੇਂ ਜਣੇ ਗੁਰਪਿੰਦਰ ਸਿੱਧੂ ਦਾ ਜਨਮ ਦਿਨ ਮਨਾਉਣ ਮਿਸੀਸਾਗਾ ਵੱਲ ਜਾ ਰਹੇ ਸਨ ਜਦੋਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਇਨ੍ਹਾਂ ਦੇ ਟਰੱਕ ਨੂੰ ਟੱਕਰ ਮਾਰ ਦਿਤੀ।

ਗੁਰਪਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 2017 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ ਅਤੇ ਪੜ੍ਹਾਈ ਮੁਕੰਮਲ ਕਰਨ ਮਗਰੋਂ ਟਰਾਲਾ ਚਲਾਉਣ ਲੱਗਾ।

Next Story
ਤਾਜ਼ਾ ਖਬਰਾਂ
Share it