ਕੈਨੇਡਾ ਵਲੋਂ 15 ਹਜ਼ਾਰ ਮਾਪਿਆਂ ਨੂੰ ਪੀਆਰ ਦਾ ਐਲਾਨ
ਟੋਰਾਂਟੋ, 9 ਸਤੰਬਰ, ਵਿਸ਼ੇਸ਼ ਪ੍ਰਤੀਨਿਧ : ਕੈਨੇਡਾ ਸਰਕਾਰ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 15 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ 10 ਅਕਤੂਬਰ ਤੋਂ 24,200 ਇੱਛਕ ਸਪੌਂਸਰਾਂ ਨੂੰ ਮੁਕੰਮਲ ਅਰਜ਼ੀਆਂ ਦਾਖਲ ਕਰਨ ਲਈ ਸੱਦੇ ਭੇਜੇ ਜਾਣਗੇ ਤਾਂਕਿ 15 ਹਜ਼ਾਰ ਅਰਜ਼ੀਆਂ ਦਾ ਟੀਚਾ ਹਾਸਲ ਕੀਤਾ ਜਾ ਸਕੇ। […]
By : Editor (BS)
ਟੋਰਾਂਟੋ, 9 ਸਤੰਬਰ, ਵਿਸ਼ੇਸ਼ ਪ੍ਰਤੀਨਿਧ : ਕੈਨੇਡਾ ਸਰਕਾਰ ਵੱਲੋਂ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ 15 ਹਜ਼ਾਰ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਇੰਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ 10 ਅਕਤੂਬਰ ਤੋਂ 24,200 ਇੱਛਕ ਸਪੌਂਸਰਾਂ ਨੂੰ ਮੁਕੰਮਲ ਅਰਜ਼ੀਆਂ ਦਾਖਲ ਕਰਨ ਲਈ ਸੱਦੇ ਭੇਜੇ ਜਾਣਗੇ ਤਾਂਕਿ 15 ਹਜ਼ਾਰ ਅਰਜ਼ੀਆਂ ਦਾ ਟੀਚਾ ਹਾਸਲ ਕੀਤਾ ਜਾ ਸਕੇ।
ਇਸ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਈ ਸੰਭਾਵਤ ਸਪੌਂਸਰ ਸਮੇਂ ਸਿਰ ਅਰਜ਼ੀ ਦਾਖਲ ਨਹੀਂ ਕਰਦੇ ਅਤੇ ਕਈ ਅਰਜ਼ੀਆਂ ਵਿਚ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਮੰਗੇ ਦਸਤਾਵੇਜ਼ਾਂ ਦੀ ਕਮੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਵਾਧੂ ਸਪੌਂਸਰਾਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।
ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਮੌਜੂਦਾ ਵਰ੍ਹੇ ਦੌਰਾਨ 28,500 ਮਾਪਿਆਂ, ਦਾਦਾ-ਦਾਦੀਆਂ ਅਤੇ ਨਾਨਾ ਨਾਨੀਆਂ ਨੂੰ ਕੈਨੇਡੀਅਨ ਪੀ.ਆਰ. ਦੇਣ ਦਾ ਟੀਚਾ ਰੱਖਿਆ ਗਿਆ ਹੈ ਅਤੇ 2025 ਤੱਕ ਇਹ ਅੰਕੜਾ 36 ਹਜ਼ਾਰ ਸਾਲਾਨਾ ਤੱਕ ਪਹੁੰਚ ਜਾਵੇਗਾ।
ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰਵਾਸੀ ਵੱਲੋਂ ਸਾਲ 2020 ਦੌਰਾਨ ਸਪੌਂਸਰ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ ਪਰ 2021 ਜਾਂ 2022 ਵਿਚ ਉਸ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਨਹੀਂ ਮਿਲਿਆ ਤਾਂ ਉਹ ਤਿੰਨ ਸਾਲ ਪਹਿਲਾਂ ਇੰਮੀਗ੍ਰੇਸ਼ਨ ਵਿਭਾਗ ਨੂੰ ਮੁਹੱਈਆ ਕਰਵਾਇਆ ਆਪਣਾ ਈਮੇਲ ਅਕਾਊਂਟ ਦੁਬਾਰਾ ਜ਼ਰੂਰ ਚੈਕ ਕਰ ਲਵੇ ਕਿਉਂਕਿ ਇਸ ਵਾਰ ਵੀ ਸੱਦਾ ਪੱਤਰ ਪਹੁੰਚ ਸਕਦਾ ਹੈ।
ਇਥੇ ਦਸਣਾ ਬਣਦਾ ਹੈ ਕਿ 2022 ਵਿਚ 23,100 ਸੰਭਾਵਤ ਸਪੌਂਸਰਾਂ ਨੂੰ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਭੇਜੇ ਗਏ ਸਨ। ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਸਪੌਂਸਰ ਕਰਨ ਦੇ ਇੱਛਕ ਪਰਵਾਰਾਂ ਲਈ ਸਾਲਾਨਾ ਆਮਦਨ ਹੱਦ ਤੈਅ ਕੀਤੀ ਗਈ ਹੈ ਅਤੇ ਇਸ ਸ਼ਰਤ ਨੂੰ ਪੂਰਾ ਕਰਨ ਵਾਲੇ ਹੀ ਸਪੌਂਸਰ ਬਣ ਸਕਦੇ ਹਨ।