ਨਿੱਜਰ ਕਤਲਕਾਂਡ ਦੇ ਮਸਲੇ ’ਤੇ ਕੈਨੇਡਾ ਅਤੇ ਭਾਰਤ ਮੁੜ ਆਹਮੋ-ਸਾਹਮਣੇ
ਸੈਨ ਫਰਾਂਸਿਸਕੋ ,16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਮਸਲੇ ’ਤੇ ਕੈਨੇਡਾ ਅਤੇ ਭਾਰਤ ਮੁੜ ਆਹਮੋ-ਸਾਹਮਣੇ ਆ ਗਏ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪੜਤਾਲ ਵਿਚ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਸਬੂਤ ਮੰਗ ਲਏ ਪਰ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਂਗ ਨੇ ਸਾਫ਼ ਲਫਜ਼ਾਂ ਵਿਚ ਆਖ ਦਿਤਾ ਕਿ ਭਾਰਤ ਨਾਲ ਉਦੋਂ […]
By : Editor Editor
ਸੈਨ ਫਰਾਂਸਿਸਕੋ ,16 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਹਰਦੀਪ ਸਿੰਘ ਨਿੱਜਰ ਕਤਲਕਾਂਡ ਦੇ ਮਸਲੇ ’ਤੇ ਕੈਨੇਡਾ ਅਤੇ ਭਾਰਤ ਮੁੜ ਆਹਮੋ-ਸਾਹਮਣੇ ਆ ਗਏ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪੜਤਾਲ ਵਿਚ ਸਹਿਯੋਗ ਦੀ ਪੇਸ਼ਕਸ਼ ਕਰਦਿਆਂ ਸਬੂਤ ਮੰਗ ਲਏ ਪਰ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਂਗ ਨੇ ਸਾਫ਼ ਲਫਜ਼ਾਂ ਵਿਚ ਆਖ ਦਿਤਾ ਕਿ ਭਾਰਤ ਨਾਲ ਉਦੋਂ ਤੱਕ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ ਜਦੋਂ ਤੱਕ ਕੈਨੇਡੀਅਨ ਸਿੱਖ ਦੀ ਹੱਤਿਆ ਬਾਰੇ ਪੜਤਾਲ ਵਿਚ ਭਾਰਤ ਸਰਕਾਰ ਸਹਿਯੋਗ ਨਹੀਂ ਕਰਦੀ।
ਪੜਤਾਲ ’ਚ ਸਹਿਯੋਗ ਤੋਂ ਬਗੈਰ ਵਪਾਰ ਸੰਧੀ ਬਾਰੇ ਗੱਲਬਾਤ ਸੰਭਵ ਨਹੀਂ : ਕੈਨੇਡਾ
ਸੈਨ ਫਰਾਂਸਿਸਕੋ ਵਿਖੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੀ ਵਪਾਰ ਮੰਤਰੀ ਨੇ ਕਿਹਾ ਕਿ ਇਸ ਵੇਲੇ ਕੈਨੇਡਾ ਦਾ ਸਾਰਾ ਧਿਆਨ ਜਾਂਚ ਨੂੰ ਅੱਗੇ ਵਧਾਉਣ ਵੱਲ ਕੇਂਦਰਤ ਹੈ। ਕੈਨੇਡੀਅਨ ਧਰਤੀ ’ਤੇ ਇਕ ਕੈਨੇਡੀਅਨ ਦੇ ਕਤਲ ਦਾ ਮੁੱਦਾ ਸਾਡੀ ਸਰਕਾਰ ਵਾਸਤੇ ਵੱਡੀ ਅਹਿਮੀਅਤ ਰਖਦਾ ਹੈ ਜਿਸ ਦੇ ਮੱਦੇਨਜ਼ਰ ਡੂੰਘਾਈ ਨਾਲ ਪੜਤਾਲ ਲਾਜ਼ਮੀ ਹੋ ਜਾਂਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੈਨੇਡੀਅਨ ਕਾਰੋਬਾਰੀ ਭਾਰਤ ਵਿਚ ਆਪਣਾ ਕੰਮ ਕਰਦੇ ਰਹਿਣ ਅਤੇ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਵਾਸਤੇ ਜ਼ਰੂਰੀ ਸਹਾਇਤਾ ਯਕੀਨੀ ਬਣਾਈ ਜਾਵੇਗੀ।