ਨਿੱਝਰ ਕਤਲ ਮਾਮਲੇ ਕਾਰਨ ਸਿੱਧੂ ਮੂਸੇਵਾਲਾ ਨੂੰ ਮਿਲ ਸਕਦੈ ਇਨਸਾਫ਼ ?
ਚੰਡੀਗੜ੍ਹ : ਕੈਨੇਡਾ ਵਿਚ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕੀਤੇ ਕਤਲ ਦੀ ਗੂੰਜ ਪੂਰੀ ਦੁਨੀਆਂ ਤਕ ਅੱਪੜ ਚੁੱਕੀ ਹੈ। ਇਸ ਕਤਲ ਮਗਰੋਂ ਕੈਨੇਡਾ ਅਤੇ ਭਾਰਤ ਦੇ ਸੰਬੰਧ ਹਾਲ ਦੀ ਘੜੀ ਵਿਗੜ ਗਏ ਹਨ ਪਰ ਅਸੀ ਉਮੀਦ ਕਰਦੇ ਹਾਂ ਕਿ ਇਹ ਵਰਤਾਰਾ ਜਿਆਦਾ ਦੇਰ ਨਹੀਂ ਚੱਲੇਗਾ ਅਤੇ ਲੋਕ ਸੁੱਖ ਦਾ ਸਾਹ ਲੈਣਗੇ। ਇਸ ਸਾਰੇ ਚਲ ਰਹੇ […]
By : Editor (BS)
ਚੰਡੀਗੜ੍ਹ : ਕੈਨੇਡਾ ਵਿਚ ਖ਼ਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕੀਤੇ ਕਤਲ ਦੀ ਗੂੰਜ ਪੂਰੀ ਦੁਨੀਆਂ ਤਕ ਅੱਪੜ ਚੁੱਕੀ ਹੈ। ਇਸ ਕਤਲ ਮਗਰੋਂ ਕੈਨੇਡਾ ਅਤੇ ਭਾਰਤ ਦੇ ਸੰਬੰਧ ਹਾਲ ਦੀ ਘੜੀ ਵਿਗੜ ਗਏ ਹਨ ਪਰ ਅਸੀ ਉਮੀਦ ਕਰਦੇ ਹਾਂ ਕਿ ਇਹ ਵਰਤਾਰਾ ਜਿਆਦਾ ਦੇਰ ਨਹੀਂ ਚੱਲੇਗਾ ਅਤੇ ਲੋਕ ਸੁੱਖ ਦਾ ਸਾਹ ਲੈਣਗੇ।
ਇਸ ਸਾਰੇ ਚਲ ਰਹੇ ਮਾਮਲੇ ਵਿਚ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਖਾਲਿਸਤਾਨੀਆਂ ਦੇ ਮਗਰ ਹੁਣ ਭਾਰਤ ਸਰਕਾਰ ਪੈ ਗਈ ਹੈ। ਇਸ ਦੇ ਨਾਲ ਹੀ ਗੈਂਗਸਟਰਾਂ ਦੀਆਂ ਲਿਸਟਾਂ ਬਣ ਰਹੀਆਂ ਹਨ। ਹੁਣ ਸਮਝਿਆ ਜਾ ਰਿਹਾ ਹੈ ਕਿ ਛੇਤੀ ਹੀ ਉਹ ਗੈਂਗਸਟਰ ਕਾਬੂ ਹੇਠ ਹੋਣਗੇ ਜਿਨ੍ਹਾਂ ਨੇ ਕਈ ਕਤਲ ਕੀਤੇ ਅਤੇ ਵਿਦੇਸ਼ਾਂ ਵਿਚ ਜਾ ਲੁਕੇ।
ਇਥੇ ਇਹ ਵੀ ਦਸ ਦਈਏ ਕਿ ਜੇਕਰ ਸਰਕਾਰਾਂ ਚਾਹੁਣ ਤਾਂ ਸੱਭ ਕੁਝ ਕਰ ਸਕਦੀਆਂ ਹਨ। ਜੇ ਕਿਸੇ ਗਲ ਦਾ ਨਤੀਜਾ ਨਹੀਂ ਨਿਕਲ ਰਿਹਾ ਹੁੰਦਾ ਤਾਂ ਇਹ ਸਿਰਫ਼ ਸਿਆਸਤ ਕਰ ਕੇ ਹੀ ਹੋ ਰਿਹਾ ਹੁੰਦਾ ਹੈ।
ਨਿੱਝਰ ਮਾਮਲੇ ਵਿਚ ਖਾਸ ਕਰ ਕੇ ਪੰਜਾਬ ਦੇ ਗੈਂਗਸਟਰਾਂ ਦਾ ਜਿਕਰ ਵੀ ਹੋ ਰਿਹਾ ਹੈ ਜਿਹੜੇ ਵਿਦੇਸ਼ਾਂ ਵਿਚ ਜਾਕੇ ਲੁਕ ਗਏ ਹਨ ਅਤੇ ਆਪਣੀਆਂ ਕਾਰਵਾਈਆਂ ਨਿਰੰਤਰ ਜਾਰੀ ਰੱਖ ਰਹੇ ਹਨ।
ਇਥੇ ਇਸ਼ਾਰਾ ਹੈ ਇਕ ਗੈਂਗਸਟਰਾਂ ਦੇ ਮੁਖੀ ਗੋਲਡੀ ਬਰਾੜ ਦਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਕੈਨੇਡਾ ਵਿਚ ਹੀ ਕਿਤੇ ਰੂਹਪੋਸ਼ ਹੈ ਅਤੇ ਲਾਰੈਂਸ ਬਿਸ਼ਨੋਈ ਨਾਲ ਸੰਬੰਧ ਰਖਦਾ ਹੈ। ਇਹ ਦੋਹੀ ਹੀ ਬਦਮਾਸ਼ ਸਿੱਧੇ ਤੌਰ ਉਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਹੋਏ ਹਨ। ਇਸ ਕੇਸ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਾਰ ਵਾਰ ਕਹਿ ਚੁੱਕੇ ਹਨ ਕਿ ਸਾਨੂੰ ਇਨਸਾਫ਼ ਨਹੀਂ ਮਿਲਿਆ। ਇਸ ਦਾ ਮੁੱਖ ਕਾਰਨ ਹੈ ਕਿ ਗੋਲਡੀ ਬਰਾੜ ਹਾਲੇ ਤਕ ਕਾਬੂ ਨਹੀਂ ਆਇਆ। ਜਿਸ ਦਿਨ ਇਹ ਬਰਾੜ ਕਾਬੂ ਹੇਠ ਆ ਗਿਆ ਅਤੇ ਉਸ ਨੂੰ ਸਜ਼ਾ ਹੋ ਗਈ। ਉਸ ਦਿਨ ਬਲਕੌਰ ਸਿੰਘ ਕਹਿ ਸਕਦੇ ਹਨ ਕਿ ਸਾਨੂੰ ਕੁਝ ਤਾਂ ਇਨਸਾਫ਼ ਮਿਲ ਗਿਆ ਹੈ ਬੇਸ਼ੱਕ ਉਨ੍ਹਾਂ ਦਾ ਪੁੱਤਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਵਾਪਸ ਤਾਂ ਨਹੀਂ ਆ ਸਕਦਾ।
ਇਥੇ ਖਾਸ ਗਲ ਇਹ ਹੈ ਕਿ ਨਿੱਝਰ ਕਤਲ ਮਾਮਲੇ ਵਿਚ ਸਰਕਾਰਾਂ ਹੁਣ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਖ਼ਾਲਿਸਤਾਨੀਆਂ ਅਤੇ ਗੈਂਗਸਟਰਾਂ ਨੂੰ ਪੂਰਨ ਤੌਰ ਉਤੇ ਖ਼ਤਮ ਕਰਨ ਦਾ ਤਹੀਆ ਚੁੱਕ ਰਹੀਆਂ ਹਨ। ਜੇਕਰ ਇਸ ਤਰ੍ਹਾਂ ਸੱਚ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਬਲਕੌਰ ਸਿੰਘ ਦੇ ਕਲੇਜੇ ਨੂੰ ਠੰਢ ਪੈ ਜਾਵੇਗੀ ਜੋ ਕਿ ਪੈਣੀ ਵੀ ਚਾਹੀਦੀ ਹੈ।
ਕਿਉਂ ਕਿ ਜੇਕਰ ਸਰਕਾਰ ਨੇ ਅੱਜ ਅਤੇ ਬੀਤੇ ਭਲਕ ਜੋ ਦਾਅਵੇ ਕੀਤੇ ਹਨ ਕਿ ਅਸੀਂ ਉਨ੍ਹਾਂ ਗੈਂਗਸਟਰਾਂ ਦਾ ਛੇਤੀ ਹੀ ਸਫਾਇਆ ਕਰਾਂਗੇ। ਜੇਕਰ Modi ਸਰਕਾਰ ਇਹ ਵਾਅਦਾ ਪੁਗਾ ਦਿੰਦੀ ਹੈ ਤਾਂ ਹੋਰ ਗੈਂਗਸਟਰਾਂ ਦੇ ਸਫਾਏ ਕਰਨ ਵਿਚ ਗੋਲਡੀ ਬਰਾੜ ਦਾ ਨਾਮ ਵੀ ਜ਼ਰੂਰ ਹੀ ਆਵੇਗਾ ਅਤੇ ਜੇ ਉਸ ਨੂੰ ਕਾਬੂ ਕਰ ਕੇ ਭਾਰਤ ਲਿਆ ਕੇ ਸਜ਼ਾ ਦਿਵਾਈ ਜਾਂਦੀ ਹੈ ਤਾਂ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਮਿਲ ਜਾਣ ਦੀ ਆਸ ਤਾਂ ਬੱਝ ਹੀ ਜਾਂਦੀ ਹੈ।