Begin typing your search above and press return to search.

ਦੁਸਹਿਰੇ 'ਤੇ ਕੈਨੇਡਾ 'ਚ ਖ਼ਾਲਿਸਤਾਨ ਪਾ ਸਕਦੇ ਹਨ ਕਾਰਵਾਈ ?

ਸਰੀ : ਕੈਨੇਡਾ ਦੇ ਸਰੀ 'ਚ ਕਰਵਾਏ ਜਾ ਰਹੇ ਹਿੰਦੂ ਭਾਈਚਾਰੇ ਦੇ ਦੁਸਹਿਰੇ ਦੇ ਪ੍ਰੋਗਰਾਮ 'ਚ ਵਿਘਨ ਪਾਉਣ ਲਈ ਖਾਲਿਸਤਾਨੀ ਜਥੇਬੰਦੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ ਖਾਲਿਸਤਾਨ ਸਮਰਥਕ ਵੱਡੀਆਂ ਗੱਡੀਆਂ ਲੈ ਕੇ ਦੁਸਹਿਰੇ ਵਾਲੀ ਥਾਂ 'ਤੇ ਪਹੁੰਚ ਗਏ ਹਨ ਤਾਂ ਜੋ ਹਿੰਦੂਆਂ ਨੂੰ ਉੱਥੇ ਪਹੁੰਚਣ ਤੋਂ ਰੋਕਿਆ ਜਾ ਸਕੇ। 28 ਅਕਤੂਬਰ ਨੂੰ […]

ਦੁਸਹਿਰੇ ਤੇ ਕੈਨੇਡਾ ਚ ਖ਼ਾਲਿਸਤਾਨ ਪਾ ਸਕਦੇ ਹਨ ਕਾਰਵਾਈ ?

Editor (BS)By : Editor (BS)

  |  24 Oct 2023 3:46 AM GMT

  • whatsapp
  • Telegram

ਸਰੀ : ਕੈਨੇਡਾ ਦੇ ਸਰੀ 'ਚ ਕਰਵਾਏ ਜਾ ਰਹੇ ਹਿੰਦੂ ਭਾਈਚਾਰੇ ਦੇ ਦੁਸਹਿਰੇ ਦੇ ਪ੍ਰੋਗਰਾਮ 'ਚ ਵਿਘਨ ਪਾਉਣ ਲਈ ਖਾਲਿਸਤਾਨੀ ਜਥੇਬੰਦੀਆਂ ਨੇ ਪੂਰੀ ਤਿਆਰੀ ਕਰ ਲਈ ਹੈ। ਸੂਤਰਾਂ ਮੁਤਾਬਕ ਖਾਲਿਸਤਾਨ ਸਮਰਥਕ ਵੱਡੀਆਂ ਗੱਡੀਆਂ ਲੈ ਕੇ ਦੁਸਹਿਰੇ ਵਾਲੀ ਥਾਂ 'ਤੇ ਪਹੁੰਚ ਗਏ ਹਨ ਤਾਂ ਜੋ ਹਿੰਦੂਆਂ ਨੂੰ ਉੱਥੇ ਪਹੁੰਚਣ ਤੋਂ ਰੋਕਿਆ ਜਾ ਸਕੇ। 28 ਅਕਤੂਬਰ ਨੂੰ ਵੱਡੀ ਗਿਣਤੀ 'ਚ ਖਾਲਿਸਤਾਨੀਆਂ ਦੇ ਸਮਰਥਕ ਰਾਏਸ਼ੁਮਾਰੀ ਲਈ ਇਕੱਠੇ ਹੋਏ ਸਨ। ਉਹ ਦੁਸਹਿਰਾ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਅਦਾਰਾ ਹਮਦਰਦ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ।

ਮਿਲੀ ਜਾਣਕਾਰੀ ਅਨੁਸਾਰ ਖਾਲਿਸਤਾਨੀ ਜਥੇਬੰਦੀ ਸਿੱਖ ਫਾਰ ਜਸਟਿਸ ਦੇ ਮੁਖੀ ਨੇ ਕੈਨੇਡਾ ਦੇ ਸਿੱਖਾਂ ਨੂੰ ਸਰੀ ਆਉਣ ਲਈ ਕਿਹਾ ਸੀ। ਖਾਲਿਸਤਾਨੀ ਰਾਏਸ਼ੁਮਾਰੀ ਕਰਵਾਉਣਾ ਚਾਹੁੰਦੇ ਸਨ ਕਿ ਕੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਹੱਥ ਸੀ ਜਾਂ ਨਹੀਂ ? ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਜ਼ 'ਚ ਭਾਰਤ 'ਤੇ ਖਾਲੇ ਆਮ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਬਕਵਾਸ ਦੱਸਦੇ ਹੋਏ ਰੱਦ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਸਬੰਧਾਂ 'ਚ ਖਟਾਸ ਆ ਗਈ ਹੈ।

ਉਹ ਇਸ ਮੌਕੇ ਭਾਰਤ ਦੇ ਚੋਟੀ ਦੇ ਨੇਤਾਵਾਂ ਦੇ ਪੁਤਲੇ ਵੀ ਫੂਕ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਵਿਉਂਤਬੰਦੀ ਅੰਮ੍ਰਿਤਬੀਰ ਸਿੰਘ ਚੀਮਾ ਵੱਲੋਂ ਕੀਤੀ ਜਾ ਰਹੀ ਹੈ। ਚੀਮਾ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਇੱਕ ਜਾਣਿਆ-ਪਛਾਣਿਆ ਗੈਂਗਸਟਰ ਹੈ। 2015 ਵਿੱਚ ਉਹ ਪੰਜਾਬ ਤੋਂ ਭੱਜ ਕੇ ਕੈਨੇਡਾ ਚਲਾ ਗਿਆ ਸੀ ਅਤੇ ਭਾਰਤੀ ਕਾਨੂੰਨ ਤੋਂ ਬਚਣ ਲਈ ਉੱਥੇ ਜਲਾਵਤਨੀ ਵਿੱਚ ਰਹਿ ਰਿਹਾ ਹੈ। ਉੱਥੇ ਉਸ ਨੇ ਰੇਡੀਓ ਪੰਜਾਬ ਦੇ ਨਾਂ ਨਾਲ ਇੱਕ ਰੇਡੀਓ ਚੈਨਲ ਵੀ ਸ਼ੁਰੂ ਕੀਤਾ ਹੈ ਜਿਸ ਰਾਹੀਂ ਲੋਕਾਂ ਨੂੰ ਕੱਟੜਪੰਥੀ ਬਣਾਇਆ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it