ਕੈਬਨਿਟ ਮੰਤਰੀ ਜੌੜੇਮਾਜਰਾ ਨੇ ਐਕਸੀਡੈਂਟ ਹੋਣ ਤੋਂ ਬਚਾਇਆ
ਜ਼ੀਰਕਪੁਰ : ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜ਼ੀਰਕਪੁਰ - ਰਾਜਪੁਰਾ ਰੋਡ ’ਤੇ ਗ਼ਲਤ ਤਰੀਕੇ ਨਾਲ ਖੜ੍ਹੇ ਇਕ ਛੋਟੇ ਹਾਥੀ ਦੇ ਡਰਾਇਵਰ ਨੂੰ ਝਾੜ ਪਾਈ ਅਤੇ ਖ਼ੁਦ ਜੀਟੀ ਰੋਡ ’ਤੇ ਰੁੱਖ ਦੀਆਂ ਟਾਹਣੀਆਂ ਰੱਖੀਆਂ ਤਾਂ ਜੋ ਇਨ੍ਹਾਂ ਨੂੰ ਦੇਖ ਕੇ ਕੋਈ ਹਾਦਸਾ ਹੋਣ ਤੋਂ ਬਚ ਸਕੇ। ਦੇਖੋ ਪੂਰੀ ਵੀਡੀਓ। ਪੰਜਾਬ ਦੇ ਕੈਬਨਿਟ ਮੰਤਰੀ […]
By : Editor (BS)
ਜ਼ੀਰਕਪੁਰ : ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਜ਼ੀਰਕਪੁਰ - ਰਾਜਪੁਰਾ ਰੋਡ ’ਤੇ ਗ਼ਲਤ ਤਰੀਕੇ ਨਾਲ ਖੜ੍ਹੇ ਇਕ ਛੋਟੇ ਹਾਥੀ ਦੇ ਡਰਾਇਵਰ ਨੂੰ ਝਾੜ ਪਾਈ ਅਤੇ ਖ਼ੁਦ ਜੀਟੀ ਰੋਡ ’ਤੇ ਰੁੱਖ ਦੀਆਂ ਟਾਹਣੀਆਂ ਰੱਖੀਆਂ ਤਾਂ ਜੋ ਇਨ੍ਹਾਂ ਨੂੰ ਦੇਖ ਕੇ ਕੋਈ ਹਾਦਸਾ ਹੋਣ ਤੋਂ ਬਚ ਸਕੇ। ਦੇਖੋ ਪੂਰੀ ਵੀਡੀਓ।
ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜ਼ੀਰਕਪੁਰ -ਰਾਜਪੁਰਾ ਰੋਡ ਤੋਂ ਲੰਘ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਜੀਟੀ ਰੋਡ ’ਤੇ ਗ਼ਲਤ ਤਰੀਕੇ ਨਾਲ ਖੜ੍ਹੇ ਇਕ ਛੋਟੇ ਹਾਥੀ ਨੂੰ ਦੇਖਿਆ ਜੋ ਮਾਲ ਦਾ ਭਰਿਆ ਹੋਇਆ ਸੀ।
ਇਹ ਟੈਂਪੂ ਇਸ ਤਰੀਕੇ ਨਾਲ ਖੜ੍ਹਾ ਕੀਤਾ ਹੋਇਆ ਸੀ ਕਿ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਡਰਾਇਵਰ ਨੇ ਗੱਡੀ ਖੜ੍ਹੀ ਕਰਕੇ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਦਿੱਤਾ ਹੋਇਆ ਸੀ, ਜਿਸ ਤੋਂ ਖੜ੍ਹੀ ਗੱਡੀ ਬਾਰੇ ਚੰਗੀ ਤਰ੍ਹਾਂ ਪਤਾ ਚੱਲ ਸਕੇ।
ਇਹ ਸਭ ਦੇਖ ਕੇ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਗੱਡੀ ਰੋਕੀ ਅਤੇ ਆਪਣੇ ਗੰਨਮੈਨਾਂ ਦੀ ਮਦਦ ਨਾਲ ਪਹਿਲਾਂ ਟੈਂਪੂ ਦੇ ਆਸਪਾਸ ਸੰਕੇਤ ਤੌਰ ’ਤੇ ਰੁੱਖ ਦੀਆਂ ਟਾਹਣੀਆਂ ਰੱਖੀਆਂ ਤਾਂ ਜੋ ਦੂਰੋਂ ਆ ਰਹੇ ਵਾਹਨਾਂ ਨੂੰ ਟੈਂਪੂ ਦੇ ਖੜ੍ਹੇ ਹੋਣ ਬਾਰੇ ਪਤਾ ਚੱਲ ਸਕੇ ਅਤੇ ਉਹ ਥੋੜ੍ਹੀ ਦੂਰੋਂ ਹੋ ਕੇ ਲੰਘਣ ਅਤੇ ਫਿਰ ਟੈਂਪੂ ਦੇ ਡਰਾਇਵਰ ਨੂੰ ਝਾੜ ਵੀ ਪਾਈ ਅਤੇ ਆਖਿਆ ਕਿ ਇਸ ਤਰ੍ਹਾਂ ਟੈਂਪੂ ਨਹੀਂ ਖੜ੍ਹਾ ਕਰਨਾ ਚਾਹੀਦਾ ਕਿਉਂਕਿ ਹਾਦਸਾ ਵਾਪਰ ਸਕਦਾ ਏ।
ਉਨ੍ਹਾਂ ਇਹ ਵੀ ਆਖਿਆ ਕਿ ਇਸ ਦੌਰਾਨ ਉਨ੍ਹਾਂ ਦੀ ਖ਼ੁਦ ਦੀ ਗੱਡੀ ਵੀ ਹਾਦਸਾਗ੍ਰਸਤ ਹੋਣ ਦੀ ਬਚੀ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਨ੍ਹਾਂ ਦੇ ਗੰਨਮੈਨਾਂ ਵੱਲੋਂ ਟੈਂਪੂ ਦੇ ਆਸਪਾਸ ਰੁੱਖ ਦੀਆਂ ਟਾਹਣੀਆਂ ਤੋੜ ਕੇ ਰੱਖੀਆਂ ਜਾ ਰਹੀਆਂ ਨੇ ਤਾਂ ਜੋ ਕਿਸੇ ਕਿਸਮ ਦਾ ਕੋਈ ਹਾਦਸਾ ਨਾ ਵਾਪਰ ਜਾਵੇ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਇਸ ਵੀਡੀਓ ਨੂੰ ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਏ ਕਿਉਂਕਿ ਉਹ ਵਿਧਾਇਕ ਹੋਣ ਤੋਂ ਪਹਿਲਾਂ ਵੀ ਅਕਸਰ ਸਮਾਜ ਸੇਵਾ ਦੇ ਕੰਮ ਕਰਦੇ ਰਹਿੰਦੇ ਸੀ ਅਤੇ ਹੁਣ ਉਹ ਮੰਤਰੀ ਬਣ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ।
ਜ਼ੀਰਕਪੁਰ ਤੋਂ ਮੇਜਰ ਅਲੀ ਦੀ ਰਿਪੋਰਟ, ਹਮਦਰਦ ਟੀਵੀ