Begin typing your search above and press return to search.

ਕਾਰੋਬਾਰੀ ਨੇ ਪਤਨੀ ਸਮੇਤ ਭਾਖੜਾ ਨਹਿਰ ’ਚ ਮਾਰੀ ਛਾਲ

ਫਤਿਹਗੜ੍ਹ ਸਾਹਿਬ, 18 ਸਤੰਬਰ (ਬਹਾਦਰ ਟਿਵਾਣਾ) : ਫਤਿਹਗੜ੍ਹ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਲੁਧਿਆਣਾ ਦੇ ਇਕ ਕਾਰੋਬਾਰੀ ਨੇ ਆਪਣੀ ਪਤਨੀ ਸਮੇਤ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਕਾਰੋਬਾਰੀ ਤਾਂ ਬਚ ਗਿਆ ਪਰ ਉਸ ਦੀ ਪਤਨੀ ਦੀ ਮੌਤ ਹੋ ਗਈ। ਕਾਰੋਬਾਰੀ ਨੂੰ ਕਾਰੋਬਾਰ […]

ਕਾਰੋਬਾਰੀ ਨੇ ਪਤਨੀ ਸਮੇਤ ਭਾਖੜਾ ਨਹਿਰ ’ਚ ਮਾਰੀ ਛਾਲ
X

Hamdard Tv AdminBy : Hamdard Tv Admin

  |  18 Sept 2023 8:06 AM GMT

  • whatsapp
  • Telegram

ਫਤਿਹਗੜ੍ਹ ਸਾਹਿਬ, 18 ਸਤੰਬਰ (ਬਹਾਦਰ ਟਿਵਾਣਾ) : ਫਤਿਹਗੜ੍ਹ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਲੁਧਿਆਣਾ ਦੇ ਇਕ ਕਾਰੋਬਾਰੀ ਨੇ ਆਪਣੀ ਪਤਨੀ ਸਮੇਤ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਕਾਰੋਬਾਰੀ ਤਾਂ ਬਚ ਗਿਆ ਪਰ ਉਸ ਦੀ ਪਤਨੀ ਦੀ ਮੌਤ ਹੋ ਗਈ। ਕਾਰੋਬਾਰੀ ਨੂੰ ਕਾਰੋਬਾਰ ਵਿਚ ਘਾਟਾ ਪੈ ਗਿਆ ਸੀ ਅਤੇ ਕਰਜ਼ੇ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ, ਜਿਸ ਤੋਂ ਬਾਅਦ ਉਸ ਨੇ ਇਹ ਖ਼ੌਫ਼ਨਾਕ ਕਦਮ ਉਠਾਇਆ।

ਲੁਧਿਆਣਾ ਵਿਚ ਹੈਬੋਵਾਲ ਦੇ ਰਹਿਣ ਵਾਲੇ ਇਕ ਕਾਰੋਬਾਰੀ ਲਖਣ ਸ਼ਰਮਾ ਨੇ ਆਪਣੀ ਪਤਨੀ ਕਿਰਨ ਸ਼ਰਮਾ ਸਮੇਤ ਸਰਹਿੰਦ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਲਖਣ ਸ਼ਰਮਾ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਪਰ ਉਸ ਦੀ ਪਤਨੀ ਕਿਰਨ ਸ਼ਰਮਾ ਦੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਰਾਜਿੰਦਰਪਾਲ ਆਨੰਦ ਨੇ ਦੱਸਿਆ ਕਿ ਲਖਣ ਸ਼ਰਮਾ ਨੇ ਕਿਸੇ ਕੋਲੋਂ ਕਰਜ਼ੇ ’ਤੇ ਰਕਮ ਲਈ ਹੋਈ ਸੀ ਪਰ ਕਾਰੋਬਾਰ ਵਿਚ ਘਾਟਾ ਪੈਣ ਕਾਰਨ ਪੈਸੇ ਨਹੀਂ ਮੋੜ ਸਕਿਆ, ਜਿਸ ਕਰਕੇ ਪੈਸੇ ਲੈਣ ਵਾਲਿਆਂ ਵੱਲੋਂ ਉਸ ਦੀ ਪ੍ਰਾਪਰਟੀ ਜ਼ਬਤ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਜਿਸ ਤੋਂ ਤੰਗ ਹੋ ਕੇ ਉਸ ਨੇ ਇਹ ਕਦਮ ਉਠਾਇਆ।

ਇਸ ਸਬੰਧੀ ਜਦੋਂ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਲੋਟਿੰਗ ਨੇੜੇ ਲੁਧਿਆਣਾ ਦੇ ਕਾਰੋਬਾਰੀ ਅਨੰਦ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਕਿਰਨ ਸ਼ਰਮਾ ਨੇ ਨਹਿਰ ਵਿਚ ਛਾਲ ਮਾਰ ਦਿੱਤੀ, ਜਿਸ ਦੌਰਾਨ ਆਨੰਦ ਸ਼ਰਮਾ ਬਚ ਗਿਆ ਪਰ ਕਿਰਨ ਸ਼ਰਮਾ ਦੀ ਮੌਤ ਹੋ ਗਈ। ਪੀੜਤ ਪਰਿਵਾਰ ਦੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਐ।

ਦੱਸ ਦਈਏ ਕਿ ਪੁਲਿਸ ਨੇ ਰੌਸ਼ਨ ਪਾਲ, ਸੁਨੀਲ ਚੌਧਰੀ ਅਤੇ ਲੱਕੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ।

Next Story
ਤਾਜ਼ਾ ਖਬਰਾਂ
Share it