ਖ਼ਤਮ ਹੋ ਜਾਣਗੇ ਦੇਸ਼ ਦੇ ਇਹ 15 ਬੈਂਕ, ਇਕ ਬੈਂਕ ਵਿਚ ਹੋਵੇਗਾ ਰਲੇਵਾਂ!
ਜਿਹੜੇ ਲੋਕਾਂ ਦਾ ਵੱਖ ਵੱਖ ਬੈਂਕਾਂ ਵਿਚ ਪੈਸਾ ਰੱਖਿਆ ਹੋਇਆ ਏ, ਉਨ੍ਹਾਂ ਦੇ ਲਈ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਐ ਕਿਉਂਕਿ ਹੁਣ ਦੇਸ਼ ਦੇ 15 ਬੈਂਕਾਂ ਦਾ ਰਲੇਵਾਂ ਹੋਣ ਜਾ ਰਿਹਾ ਏ, ਯਾਨੀ ਕਿ 15 ਬੈਂਕਾਂ ਨੂੰ ਖ਼ਤਮ ਕਰਕੇ ਕਿਸੇ ਹੋਰ ਬੈਂਕ ਵਿਚ ਮਰਜ਼ ਕਰ ਦਿੱਤਾ ਜਾਵੇਗਾ। ਸੋ ਜੇਕਰ ਤੁਹਾਡਾ ਵੀ ਕਿਸੇ ਬੈਂਕ ਵਿਚ ਖਾਤਾ ਹੈ ਤਾਂ ਇਸ ਖ਼ਬਰ ਨੂੰ ਚੰਗੀ ਤਰ੍ਹਾਂ ਦੇਖ ਲਓ, ਕਿਤੇ ਤੁਹਾਡੇ ਬੈਂਕ ਵੀ ਇਸ ਰਲੇਵੇਂ ਵਿਚ ਸ਼ਾਮਲ ਤਾਂ ਨਹੀਂ?

ਚੰਡੀਗੜ੍ਹ : ਜਿਹੜੇ ਲੋਕਾਂ ਦਾ ਵੱਖ ਵੱਖ ਬੈਂਕਾਂ ਵਿਚ ਪੈਸਾ ਰੱਖਿਆ ਹੋਇਆ ਏ, ਉਨ੍ਹਾਂ ਦੇ ਲਈ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਐ ਕਿਉਂਕਿ ਹੁਣ ਦੇਸ਼ ਦੇ 15 ਬੈਂਕਾਂ ਦਾ ਰਲੇਵਾਂ ਹੋਣ ਜਾ ਰਿਹਾ ਏ, ਯਾਨੀ ਕਿ 15 ਬੈਂਕਾਂ ਨੂੰ ਖ਼ਤਮ ਕਰਕੇ ਕਿਸੇ ਹੋਰ ਬੈਂਕ ਵਿਚ ਮਰਜ਼ ਕਰ ਦਿੱਤਾ ਜਾਵੇਗਾ। ਸੋ ਜੇਕਰ ਤੁਹਾਡਾ ਵੀ ਕਿਸੇ ਬੈਂਕ ਵਿਚ ਖਾਤਾ ਹੈ ਤਾਂ ਇਸ ਖ਼ਬਰ ਨੂੰ ਚੰਗੀ ਤਰ੍ਹਾਂ ਦੇਖ ਲਓ, ਕਿਤੇ ਤੁਹਾਡੇ ਬੈਂਕ ਵੀ ਇਸ ਰਲੇਵੇਂ ਵਿਚ ਸ਼ਾਮਲ ਤਾਂ ਨਹੀਂ?
ਬੈਂਕਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ 1 ਮਈ ਤੋਂ ਦੇਸ਼ ਦੇ ਹਰ ਸੂਬੇ ਵਿਚ ਸਿਰਫ਼ ਇਕ ਖੇਤਰੀ ਗ੍ਰਾਮੀਣ ਬੈਂਕ ਹੋਵੇਗਾ। ਯਾਨੀ ਕਿ ਦੂਜੇ ਬੈਂਕਾਂ ਨੂੰ ਇਕ ਹੀ ਬੈਂਕ ਵਿਚ ਮਰਜ਼ ਕਰ ਦਿੱਤਾ ਜਾਵੇਗਾ। ਕੇਂਦਰੀ ਵਿੱਤ ਮੰਤਰਾਲੇ ਨੇ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ 11 ਸੂਬਿਆਂ ਵਿਚ 15 ਖੇਤਰੀ ਗ੍ਰਾਮੀਣ ਬੈਂਕਾਂ ਦੇ ਏਕੀਕਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਏ, ਜਿਸ ਦਾ ਮਤਲਬ ਇਹ ਐ ਕਿ ਵਿੱਤ ਮੰਤਰਾਲੇ ਵੱਲੋਂ ਇਨ੍ਹਾਂ 15 ਬੈਂਕਾਂ ਦਾ ਰਲੇਵਾਂ ਕੀਤਾ ਜਾਵੇਗਾ। ਇਹ ਖੇਤਰੀ ਪੇਂਡੂ ਬੈਂਕਾਂ ਦੇ ਰਲੇਵੇਂ ਦਾ ਚੌਥਾ ਪੜਾਅ ਹੋਵੇਗਾ, ਜਿਸ ਦੇ ਪੂਰਾ ਹੋਣ ਤੋਂ ਬਾਅਦ ਦੇਸ਼ ਵਿਚ ਰੀਜ਼ਨਲ ਰੂਰਲ ਬੈਂਕਾਂ ਦੀ ਮੌਜੂਦਾ ਗਿਣਤੀ 43 ਤੋਂ ਘਟ ਕੇ 28 ਹੋ ਜਾਵੇਗੀ। ਇਹ ਰੀਜ਼ਨਲ ਰੂਰਲ ਬੈਂਕ ਐਸਬੀਆਈ ਸਮੇਤ ਕਈ ਸਰਕਾਰੀ ਬੈਂਕਾਂ ਦੇ ਨਾਲ ਜੁੜੇ ਹੋਏ ਨੇ।
ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਇਸ ਦਾ ਪ੍ਰਭਾਵ ਦੇਸ਼ ਦੇ 11 ਸੂਬਿਆਂ ’ਤੇ ਪਵੇਗਾ, ਜਿਨ੍ਹਾਂ ਵਿਚ ਆਂਧਰਾ ਪ੍ਰਦੇਸ਼, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਗੁਜਰਾਤ, ਜੰਮੂ-ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਰਾਜਸਥਾਨ ਦੇ ਨਾਂਅ ਸ਼ਾਮਲ ਨੇ। ਜਾਣਕਾਰੀ ਅਨੁਸਾਰ ਇਨ੍ਹਾਂ ਸੂਬਿਆਂ ਵਿਚ ਮੌਜੂਦ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਇਕ ਇਕਾਈ ਵਿਚ ਮਿਲਾ ਦਿੱਤਾ ਜਾਵੇਗਾ, ਜਿਸ ਨਾਲ ਕੇਂਦਰ ਸਰਕਾਰ ਆਪਣਾ ‘ਇਕ ਰਾਜ-ਇਕ ਆਰਆਰਬੀ’ ਦੇ ਟੀਚੇ ਨੂੰ ਹਾਸਲ ਕਰ ਸਕੇਗੀ। ਇਨ੍ਹਾਂ ਖੇਤਰੀ ਪੇਂਡੂ ਬੈਂਕਾਂ ਦੇ ਰਲੇਵੇਂ ਲਈ ਪ੍ਰਭਾਵੀ ਤਰੀਕ 1 ਮਈ 2025 ਤੈਅ ਕੀਤੀ ਗਈ ਐ।
ਵਿੱਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿਚ ਵੱਖ ਵੱਖ ਰਾਜਾਂ ਵਿਚ ਮੌਜੂਦ ਰੀਜ਼ਨਲ ਰੂਰਲ ਬੈਂਕ ਕਈ ਸਰਕਾਰੀ ਬੈਂਕਾ ਦੇ ਨਾਲ ਜੁੜੇ ਹੋਏ ਨੇ, ਜਿਸ ਦੇ ਤਹਿਤ ਹੁਣ ਯੂਨੀਅਨ ਬੈਂਕ ਆਫ਼ ਇੰਡੀਆ ਦੁਆਰਾ ਸਪਾਂਸਰ ਕੀਤੇ ਗਏ ਚੇਤੰਨਿਆ ਗੋਦਾਵਰੀ ਬੈਂਕ, ਆਂਧਰਾ ਪ੍ਰਗਤੀ ਗ੍ਰਾਮੀਣ ਬੈਂਕ, ਸਪਤਗਿਰੀ ਗ੍ਰਾਮੀਣ ਬੈਂਕ ਅਤੇ ਆਂਧਰਾ ਪ੍ਰਦੇਸ਼ ਗ੍ਰਾਮੀਣ ਵਿਕਾਸ ਬੈਂਕ, ਕੈਨਰਾ ਬੈਂਕ, ਇੰਡੀਅਨ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ ਨੂੰ ਮਿਲਾ ਕੇ ਆਂਧਰਾ ਪ੍ਰਦੇਸ਼ ਗ੍ਰਾਮੀਣ ਬੈਂਕ ਬਣਾਇਆ ਜਾਵੇਗਾ।
ਇਸੇ ਤਰ੍ਹਾਂ ਉਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਤਿੰਨ ਤਿੰਨ ਬੈਂਕਾਂ ਨੂੰ ਵੀ ਇਕ ਯੂਨਿਟ ਵਿਚ ਮਿਲਾ ਦਿੱਤਾ ਜਾਵੇਗਾ। ਯੂਪੀ ਵਿਚ ਮੌਜੂਦ ਬੜੌਦਾ ਯੂਪੀ ਬੈਂਕ, ਆਰਿਆਵਰਤ ਬੈਂਕ ਅਤੇ ਪ੍ਰਥਮਾ ਯੂਪੀ ਗ੍ਰਾਮੀਣ ਬੈਂਕ ਨੂੰ ਉਤਰ ਪ੍ਰਦੇਸ਼ ਗ੍ਰਾਮੀਣ ਬੈਂਕ ਵਿਚ ਮਿਲਾ ਦਿੱਤਾ ਗਿਆ ਹੈ, ਜਿਸ ਦਾ ਮੁੱਖ ਦਫ਼ਤਰ ਬੈਂਕ ਆਫ਼ ਬੜੌਦਾ ਦੀ ਸਪਾਂਸਰਸ਼ਿਪ ਹੇਠ ਲਖਨਊ ਵਿਚ ਹੋਵੇਗਾ। ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ ਕੰਮ ਕਰ ਰਹੇ ਬੰਗੀਆ ਗ੍ਰਾਮੀਣ ਵਿਕਾਸ ਬੈਂਕ ਅਤੇ ਉਤਰਬੰਗਾ ਖੇਤਰੀ ਗ੍ਰਾਮੀਣ ਬੈਂਕ ਨੂੰ ਪੱਛਮੀ ਬੰਗਾਲ ਗ੍ਰਾਮੀਣ ਬੈਂਕ ਵਿਚ ਮਿਲਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਦੇ 8 ਰਾਜਾਂ ਜਿਵੇਂ ਕਿ ਬਿਹਾਰ, ਗੁਜਰਾਤ, ਜੰਮੂ ਅਤੇ ਕਸ਼ਮੀਰ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਓਡੀਸ਼ਾ ਅਤੇ ਰਾਜਸਥਾਨ ਵਿਚੋਂ ਵੀ ਦੋ ਬੈਂਕਾਂ ਨੂੰ ਇਕ ਵਿਚ ਮਿਲਾ ਦਿੱਤਾ ਜਾਵੇਗਾ। ਦੱਖਣੀ ਬਿਹਾਰ ਗ੍ਰਾਮੀਣ ਬੈਂਕ ਅਤੇ ਉਤਰੀ ਬਿਹਾਰ ਗ੍ਰਾਮੀਣ ਬੈਂਕ ਨੂੰ ਮਿਲਾ ਕੇ ਬਿਹਾਰ ਗ੍ਰਾਮੀਣ ਬੈਂਕ ਬਣਾਇਆ ਜਾਵੇਗਾ, ਜਿਸ ਦਾ ਮੁੱਖ ਦਫ਼ਤਰ ਪਟਨਾ ਵਿਚ ਹੋਵੇਗਾ। ਗੁਜਰਾਤ ਵਿਚ ਬੜੌਦਾ ਗੁਜਰਾਤ ਗ੍ਰਾਮੀਣ ਬੈਂਕ ਅਤੇ ਸੌਰਾਸ਼ਟਰ ਗ੍ਰਾਮੀਣ ਬੈਂਕ ਨੂੰ ਮਿਲਾ ਕੇ ਗੁਜਰਾਤ ਗ੍ਰਾਮੀਣ ਬੈਂਕ ਬਣਾਇਆ ਜਾਵੇਗਾ।
ਦੱਸ ਦਈਏ ਕਿ ਇਸ ਵਿਚ ਬੈਂਕਾਂ ਦੇ ਗਾਹਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਨ੍ਹਾਂ ਦੇ ਖਾਤੇ ਓਵੇਂ ਜਿਵੇਂ ਚਾਲੂ ਰਹਿਣਗੇ, ਬਸ ਸਿਰਫ਼ ਉਨ੍ਹਾਂ ਦੇ ਬੈਂਕਾਂ ਦਾ ਨਾਮ ਬਦਲ ਜਾਵੇਗਾ। ਕੇਂਦਰੀ ਵਿੱਤ ਮੰਤਰਾਲੇ ਦੀ ਸੂਚੀ ਵਿਚ ਫਿਲਹਾਲ ਪੰਜਾਬ ਦਾ ਨਾਮ ਸ਼ਾਮਲ ਨਹੀਂ ਐ।