Begin typing your search above and press return to search.

ਜਾਣੋ ਕਿਵੇਂ ਇੱਕ ਵਿਚਾਰ ਨੇ 'OLA' ਨੂੰ ਬਣਾ ਦਿੱਤਾ ਕਰੋੜਾਂ ਦੀ ਕੰਪਨੀ !

2 ਸਾਲ ਨੌਕਰੀ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਕਿਸੇ ਯਾਤਰਾ ਦਾ ਪਲਾਨ ਬਣਾਇਆ ਤਾਂ ਉਨ੍ਹਾਂ ਨਾਲ ਜੋ ਵੀ ਹੋਇਆ ਉਹ ਅੱਜ ਕੰਪਨੀ ਵੱਜੋਂ ਸਭ ਦੇ ਸਾਹਮਣੇ ਹੀ ਹੈ ।

ਜਾਣੋ ਕਿਵੇਂ ਇੱਕ ਵਿਚਾਰ ਨੇ OLA  ਨੂੰ ਬਣਾ ਦਿੱਤਾ ਕਰੋੜਾਂ ਦੀ ਕੰਪਨੀ !
X

lokeshbhardwajBy : lokeshbhardwaj

  |  14 July 2024 3:13 PM IST

  • whatsapp
  • Telegram

ਚੰਡੀਗੜ੍ਹ : ਅੱਜ ਜੇਕਰ ਅਸੀਂ ਕਿਤੇ ਵੀ ਜਾਣਾ ਹੋਵੇ ਅਤੇ ਜੇਕਰ ਘਰ ਚ ਕੋਈ ਵਾਹਨ ਜਾਂ ਕਾਰ ਤੁਹਾਡੇ ਕੋਲ ਨਾ ਹੋਵੇ ਤਾਂ ਉਸ ਸਮੇਂ ਸਾਰੀਆਂ ਦੀ ਪਹਿਲੀ ਪਸੰਦ ਓਲਾ ਕੈਬ ਜਾਂ ਓਲਾ ਰਾਇਡ ਹੁੰਦੀ ਹੈ ਜੋ ਸਾਨੂੰ ਆਪਣੀ ਮੰਜ਼ਿਲ ਤੱਕ ਬਿਨਾ ਕਿਸੇ ਪ੍ਰੇਸ਼ਾਨੀ ਦੇ ਪਹੁੰਚਾਉਣ ਚ ਸਾਡਾ ਸਹਿਯੋਗ ਕਰਦੀ ਹੈ । ਇਸ ਦੀ ਖੋਜ ਦੇ ਵਿਚਾਰ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਕਿਵੇਂ ਕੁਝ ਘਟਨਾਵਾਂ ਤੁਹਾਨੂੰ ਇੱਕ ਚੰਗੇ ਭਵਿੱਖ ਵੱਲ ਲੈ ਕੇ ਜਾ ਸਕਦੀਆਂ ਨੇ , ਦਰਾਸਲ ਇਹ ਗੱਲ 2008 ਦੀ ਹੈ ਜਦੋਂ ਭਾਵੀਸ਼ ਅਗਰਵਾਲ ਨੇ ਆਈਆਈਟੀ ਬੰਬੇ ਤੋਂ ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰ ਚੁੱਕੇ ਸਨ । ਕਾਲਜ ਤੋਂ ਪਾਸ ਹੋਣ ਤੋਂ ਤੁਰੰਤ ਬਾਅਦ, ਉਸਨੇ ਮਾਈਕ੍ਰੋਸਾਫਟ ਰਿਸਰਚ ਵਿੱਚ ਨੌਕਰੀ ਪ੍ਰਾਪਤ ਕਰ ਲਈ । ਮਾਈਕ੍ਰੋਸਾਫਟ ਰਿਸਰਚ ਵਿੱਚ ਦੋ ਸਾਲ ਕੰਮ ਕੀਤਾ ਅਤੇ ਇਸੇ ਦੌਰਾਨ ਉਨ੍ਹਾਂ 2 ਪੇਟੈਂਟ ਫਾਈਲ ਕੀਤੇ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਉਨ੍ਹਾਂ ਦੇ 3 ਖੋਜ ਪੱਤਰ ਵੀ ਪ੍ਰਕਾਸ਼ਤ ਹੋਏ । ੨ਸਾਲ ਨੌਕਰੀ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਕਿਸੇ ਯਾਤਰਾ ਦਾ ਪਲਾਨ ਬਣਾਇਆ ਤਾਂ ਉਨ੍ਹਾਂ ਨਾਲ ਜੋ ਵੀ ਹੋਇਆ ਉਹ ਅੱਜ ਕੰਪਨੀ ਵੱਜੋਂ ਸਭ ਦੇ ਸਾਹਮਣੇ ਹੀ ਹੈ ।

ਇੰਝ ਆਇਾ ਸੀ ਟ੍ਰੈਵਲ ਅਤੇ ਕੈਬ ਕੰਪਨੀ ਖੋਲ੍ਹਣ ਦਾ ਵਿਚਾਰ !

ਓਲਾ ਜੋ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ , ਦੱਸਦਈਏ ਕਿ ਓਲਾ ਭਾਰਤੀ ਕੈਬ ਭਾਰਤ ਦੀ ਪਹਿਲੀ ਐਗਰੀਗੇਟਰ ਕੰਪਨੀ ਹੈ ,ਓਲਾ ਨੂੰ ਦਸੰਬਰ 2010 ਵਿੱਚ ਦੋ ਆਈਆਈਟੀ ਬੰਬੇ ਦੇ ਗ੍ਰੈਜੂਏਟਾਂ ਦੁਆਰਾ ਲਾਂਚ ਕੀਤਾ ਗਿਆ ਸੀ । ਜੇਕਰ ਗੱਲ ਕਰੀਏ ਇਸ ਦੀ ਸ਼ੁਰੂਆਤ ਕਿਵੇਂ ਹੋਈ ਤਾਂ ਦੱਸਦਈਏ ਕਿ ਭਾਵੀਸ਼ ਅਗਰਵਾਲ ਨੇ ਜਦੋਂ ਮਾਈਕ੍ਰੋਸਾੱਫਟ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਤਾਂ ਉਸ ਤੋਂ ਬਾਅਦ ਉਨ੍ਹਾਂ ਵੱਲੋਂ olatrip.com ਨਾਮ ਦੀ ਇੱਕ ਕੰਪਨੀ ਖੋਲ੍ਹੀ, ਉਨ੍ਹਾਂ ਨੂੰ ਇਸ ਦਾ ਆਇਡਿਆ ਉਸ ਸਮੇਂ ਆਇਆ ਜਦੋਂ ਉਨ੍ਹਾਂ ਵੱਲੋਂ ਆਪਣੀ ਛੁੱਟੀ ਸਮੇਂ ਯਾਤਰਾ ਕਰਨ ਦਾ ਪਲਾਨ ਬਣਾਇਆ ਅਤੇ ਜਦੋਂ ਉਨ੍ਹਾਂ ਵੱਲੋਂ ਆਪਣੀ ਯਾਤਰਾ ਵਾਲੀ ਥਾਂ ਤੇ ਪਹੁੰਚ ਕੀਤੀ ਗਈ ਤਾਂ ਉਸ ਸਮੇਂ ਉਨ੍ਹਾਂ ਨੂੰ ਕੁਝ ਅਜਿਹਾ ਮਹਿਸੂਸ ਹੋਇਆ ਜਿਸ ਨੇ ਓਲਾ ਟ੍ਰਿਪਸ ਦੇ ਵਿਚਾਰ ਨੂੰ ਜਨਮ ਦਿੱਤਾ । ਭਾਵਿਸ਼ ਨਾਲ ਇੱਕ ਘਟਨਾ ਹੋਰ ਵੀ ਵਾਪਰੀ ਸੀ ਜਦੋਂ ਉਹ ਬੈਂਗਲੋਰ ਦੇ ਇੱਕ ਟੈਕਸੀ 'ਚ ਬੈਠਣ ਲੱਗੇ ਤਾਂ ਉਨ੍ਹਾਂ ਦਾ ਝਗੜਾ ਇੱਕ ਟੈਕਸੀ ਦੇ ਡਰਾਇਵਰ ਨਾਲ ਹੋਇਆ ਜਿਸ 'ਚ ਉਨ੍ਹਾਂ ਵੱਲੋਂ ਕਿਰਾਏ ਨੂੰ ਘੱਟ ਕਰਨ ਦੀ ਗੱਲ ਰੱਖੀ ਪਰ ਅੱਗੇ ਤੋਂ ਉਹ ਟੈਕਸੀ ਵਾਲਾ ਉਨ੍ਹਾਂ ਨਾਲ ਬਹਿਸ ਕਰਨ ਲੱਗਾ । ਜਿਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਆਈ ਕਿ ਕਿਉਂ ਨਾ ਆਪਣੀ ਕੰਪਨੀ ਖੋਲ ਲਈ ਜਾਏ ਜਿਸ 'ਚ ਕਿਰਾਇਆ ਪਹਿਲਾਂ ਤੋਂ ਹੀ ਪਤਾ ਹੋਵੇ ।

5 ਸਾਲਾ 'ਚ ਯੂਨੀਕੌਰਨ ਬਣੀ ਇਹ ਕੰਪਨੀ

ਰਿਪੋਰਟਾਂ 'ਚ ਦਰਜ ਜਾਣਕਾਰੀ ਅਨੁਸਾਰ 2014 ਤੱਕ, ਕੰਪਨੀ ਹਰ ਰੋਜ਼ 1.5 ਲੱਖ ਤੋਂ ਵੱਧ ਸਵਾਰੀਆਂ ਨੂੰ ਪੂਰਾ ਕਰ ਰਹੀ ਸੀ ਅਤੇ ਇਸ ਦੀਆਂ ਓਲਾ ਕੈਬਸ ਦੇਸ਼ ਦੇ 100 ਸ਼ਹਿਰਾਂ ਵਿੱਚ 2 ਲੱਖ ਕੈਬ ਦਾ ਨੈੱਟਵਰਕ ਸੀ । । ਆਪਣੇ ਲਾਂਚ ਦੇ ਪਹਿਲੇ ਚਾਰ ਸਾਲਾਂ ਵਿੱਚ, ਓਲਾ ਦੀ ਭਾਰਤੀ ਕੈਬ ਮਾਰਕੀਟ ਵਿੱਚ 60% ਦੀ ਮਾਰਕੀਟ ਹਿੱਸੇਦਾਰੀ ਵੀ ਸੀ । ਸੀਰੀਜ਼-ਈ ਅਤੇ ਸੀਰੀਜ਼-ਐੱਫ ਵਿੱਚ ਵੱਖ-ਵੱਖ ਨਿਵੇਸ਼ਕਾਂ ਤੋਂ US$900 ਮਿਲੀਅਨ ਦੀ ਫੰਡਿੰਗ ਨਾਲ ਓਲਾ ਆਪਣੀ ਸ਼ੁਰੂਆਤ ਦੇ 5 ਸਾਲਾਂ ਦੇ ਅੰਦਰ ਇੱਕ ਯੂਨੀਕੋਰਨ ਬਣ ਗਿਆ ।

ਭਾਰਤ 'ਚ ਸਬਤੋਂ ਜ਼ਿਆਦਾ ਵੱਡੀ ਈ-ਸਕੂਟਰ ਕੰਪਨੀ ਹੈ ਓਲਾ

2017 ਵਿੱਚ, ਓਲਾ ਨੇ ਇਲੈਕਟ੍ਰਿਕ ਵਾਹਨ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਓਲਾ ਇਲੈਕਟ੍ਰਿਕ ਨਾਮ ਦੀ ਇੱਕ ਕੰਪਨੀ ਲਾਂਚ ਕੀਤੀ। ਉਸੇ ਸਾਲ ਮਈ ਵਿੱਚ, ਇਸਨੇ ਨਾਗਪੁਰ ਵਿੱਚ ਇੱਕ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਅਤੇ ਅਸਲ ਉਪਕਰਣ ਨਿਰਮਾਤਾਵਾਂ ਤੋਂ ਇਲੈਕਟ੍ਰਿਕ ਕੈਬ, ਈ-ਬੱਸਾਂ ਅਤੇ ਈ-ਰਿਕਸ਼ਾ ਦੀ ਖਰੀਦ ਕਰਕੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ । ਸੋਸਾਇਟੀ ਆਫ ਮੈਨੂਫੈਕਚਰਿੰਗ ਆਫ ਇਲੈਕਟ੍ਰਿਕ ਵਹੀਕਲਸ ਦੇ ਮੁਤਾਬਕ, ਓਲਾ ਨੇ ਅਪ੍ਰੈਲ 2023 ਤੋਂ ਮਾਰਚ 2024 ਦਰਮਿਆਨ 3 ਲੱਖ 26 ਹਜ਼ਾਰ ਇਲੈਕਟ੍ਰਿਕ ਸਕੂਟਰ ਵੇਚੇ ਹਨ। ਓਲਾ ਕੋਲ ਈ-ਵਾਹਨਾਂ ਦੇ ਹਿੱਸੇ ਵਿੱਚ ਸਭ ਤੋਂ ਵੱਧ 35% ਦੀ ਮਾਰਕੀਟ ਹਿੱਸੇਦਾਰੀ ਹੈ। ਕੰਪਨੀ ਅਗਲੇ ਕੁਝ ਸਾਲਾਂ 'ਚ ਈ-ਰਿਕਸ਼ਾ ਅਤੇ ਈ-ਕਾਰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।

Next Story
ਤਾਜ਼ਾ ਖਬਰਾਂ
Share it