ਜੀਓ ਬਲੈਕਰੌਕ ਨੂੰ ਮਿਊਚੁਅਲ ਫੰਡ ਕਾਰੋਬਾਰ ਲਈ ਸੇਬੀ ਦੀ ਮਨਜ਼ੂਰੀ ਮਿਲੀ
ਜੀਓਬਲੈਕਰੌਕ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਭਾਰਤ ਵਿੱਚ ਮਿਉਚੁਅਲ ਫੰਡ ਕਾਰੋਬਾਰ ਨੂੰ ਜਾਰੀ ਰੱਖਣ ਲਈ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕੰਪਨੀ ਜੀਓ ਫਾਈਨੈਂਸ ਸਰਵਿਸਿਜ਼ ਲਿਮਟਿਡ ਅਤੇ ਬਲੈਕਰੌਕ ਕੰਪਨੀ ਦਾ ਸਾਂਝਾ ਉੱਦਮ ਹੈ।

ਮੁੰਬਈ : ਜੀਓਬਲੈਕਰੌਕ ਐਸੇਟ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਭਾਰਤ ਵਿੱਚ ਮਿਉਚੁਅਲ ਫੰਡ ਕਾਰੋਬਾਰ ਨੂੰ ਜਾਰੀ ਰੱਖਣ ਲਈ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। ਇਹ ਕੰਪਨੀ ਜੀਓ ਫਾਈਨੈਂਸ ਸਰਵਿਸਿਜ਼ ਲਿਮਟਿਡ ਅਤੇ ਬਲੈਕਰੌਕ ਕੰਪਨੀ ਦਾ ਸਾਂਝਾ ਉੱਦਮ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਜਲਦੀ ਹੀ ਭਾਰਤੀ ਮਿਊਚੁਅਲ ਫੰਡ ਬਾਜ਼ਾਰ ਵਿੱਚ ਆਪਣਾ ਕਦਮ ਰੱਖੇਗੀ। ਸਿਡ ਸਵਾਮੀਨਾਥਨ ਨੂੰ ਜੀਓਬਲੈਕਰੌਕ ਕੰਪਨੀ ਦਾ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਜੇਐਫਐਸਐਲ ਦੀ ਗੈਰ-ਕਾਰਜਕਾਰੀ ਨਿਰਦੇਸ਼ਕ ਈਸ਼ਾ ਅੰਬਾਨੀ ਨੇ ਕਿਹਾ, ਬਲੈਕਰੌਕ ਕੋਲ ਗਲੋਬਲ ਨਿਵੇਸ਼ ਮਹਾਰਤ ਹੈ ਅਤੇ ਜੀਓ ਕੋਲ ਡਿਜੀਟਲ ਨਵੀਨਤਾ ਹੈ, ਬਲੈਕਰੌਕ ਨਾਲ ਸਾਡੀ ਇਹ ਸਾਂਝੇਦਾਰੀ ਇੱਕ ਸ਼ਕਤੀਸ਼ਾਲੀ ਸਾਂਝੇਦਾਰੀ ਹੈ। ਅਸੀਂ ਸਾਰੇ ਇਕੱਠੇ ਮਿਲ ਕੇ ਹਰੇਕ ਭਾਰਤੀ ਲਈ ਨਿਵੇਸ਼ ਨੂੰ ਸਰਲ, ਪਹੁੰਚਯੋਗ ਬਣਾਉਣ ਲਈ ਵਚਨਬੱਧ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜੀਓਬਲੈਕਰੌਕ ਭਾਰਤ ਵਿੱਚ ਵਿੱਤੀ ਸਸ਼ਕਤੀਕਰਨ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗਾ।”
ਬਲੈਕਰੌਕ ਦੇ ਅੰਤਰਰਾਸ਼ਟਰੀ ਮੁਖੀ ਰਾਚੇਲ ਲਾਰਡ ਨੇ ਕਿਹਾ ਕਿ "ਭਾਰਤ ਵਿੱਚ ਸੰਪਤੀ ਪ੍ਰਬੰਧਨ ਅੱਜ ਇੱਕ ਖਾਸ ਮੋੜ 'ਤੇ ਖੜਿਆ ਹੈ। ਜੀਓਬਲੈਕਰੌਕ ਭਾਰਤ ਵਿੱਚ ਵਧੇਰੇ ਲੋਕਾਂ ਨੂੰ ਨਿਵੇਸ਼ਕਾਂ ਨੂੰ ਸਿੱਧੇ ਤੌਰ 'ਤੇ ਘੱਟ ਕੀਮਤ 'ਤੇ ਸੰਸਥਾਗਤ ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਕੇ, ਪੂੰਜੀ ਬਾਜ਼ਾਰਾਂ ਤੱਕ ਪਹੁੰਚ ਕਰਨ ਵਿੱਚ ਮਦਦ ਕਰੇਗਾ। ਸਾਡੇ ਸਾਥੀ ਜੇਐਫਐਸਐਲ ਦੇ ਨਾਲ ਮਿਲ ਕੇ, ਅਸੀਂ ਭਾਰਤ ਨੂੰ ਬਚਤ ਕਰਨ ਵਾਲਿਆਂ ਦੇ ਦੇਸ਼ ਤੋਂ ਨਿਵੇਸ਼ਕਾਂ ਦੇ ਦੇਸ਼ ਵਿੱਚ ਬਦਲਣ ਵਿੱਚ ਯੋਗਦਾਨ ਪਾਉਣ ਲਈ ਤਿਆਰ ਹਾਂ।
ਸਿਡ ਸਵਾਮੀਨਾਥਨ, ਬਲੈਕਰੌਕ 'ਚ ਅੰਤਰਰਾਸ਼ਟਰੀ ਇੰਡੈਕਸ ਇਕੁਇਟੀ ਦੇ ਸਾਬਕਾ ਮੁਖੀ ਰਹੇ ਹਨ, ਜਿਨ੍ਹਾਂ ਨੂੰ ਹੁਣ ਜੀਓਬਲੈਕਰੌਕ ਦੀ ਜਿੰਮੇਵਾਰੀ ਮਿਲੀ ਹੈ, ਓਹਨਾ ਨੇ 1.25 ਟ੍ਰਿਲੀਅਨ ਡਾਲਰ ਦੀਆਂ ਜਾਇਦਾਦਾਂ ਦਾ ਪ੍ਰਬੰਧਨ ਕੀਤਾ ਹੈ। ਆਪਣੀ ਨਿਯੁਕਤੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਮੈਨੂੰ ਜੀਓਬਲੈਕਰੌਕ ਐਸੇਟ ਮੈਨੇਜਮੈਂਟ ਦੀ ਅਗਵਾਈ ਕਰਨ ਅਤੇ ਨਿਵੇਸ਼ਕਾਂ ਦੀਆਂ ਨਿਵੇਸ਼ ਸਮਰੱਥਾਵਾਂ ਨੂੰ ਵਧਾ ਕੇ ਭਾਰਤ ਵਿੱਚ ਐਸੇਟ ਮੈਨੇਜਮੈਂਟ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਮਾਣ ਮਿਲਿਆ ਹੈ। ਜੀਓਬਲੈਕਰੌਕ ਐਸੇਟ ਮੈਨੇਜਮੈਂਟ ਦਾ ਉਦੇਸ਼ ਭਾਰਤ ਦੇ ਨਿਵੇਸ਼ਕਾਂ ਨੂੰ ਸੰਸਥਾਗਤ ਗੁਣਵੱਤਾ ਵਾਲੇ ਨਿਵੇਸ਼ ਉਤਪਾਦ ਪ੍ਰਦਾਨ ਕਰਨਾ ਹੈ।