Begin typing your search above and press return to search.

ਪਹਿਲੀ ਵਾਰ ਸਭ ਤੋਂ ਹਾਈ ਰੇਟ ’ਤੇ ਪੁੱਜਿਆ ਸੋਨਾ, ਜਾਣੋ, ਕਿਉਂ ਵਧਣ ਲੱਗੇ ਭਾਅ?

ਸੋਨੇ ਦੇ ਭਾਅ ਇਕ ਵਾਰ ਫਿਰ ਤੋਂ ਆਸਮਾਨੀ ਜਾ ਚੜ੍ਹੇ ਨੇ,, ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ ਮੌਜੂਦਾ ਸਮੇਂ 24 ਕੈਰੇਟ ਸੋਨੇ ਦਾ ਭਾਅ 628 ਰੁਪਏ ਵਧ ਕੇ 95207 ਰੁਪਏ ’ਤੇ ਪਹੁੰਚ ਗਿਆ, ਜਦਕਿ ਚਾਂਦੀ 936 ਰੁਪਏ ਦੀ ਗਿਰਾਵਟ ਦੇ ਨਾਲ 95639 ਰੁਪਏ ਪ੍ਰਤੀ ਕਿਲੋ ’ਤੇ ਆ ਗਈ ਐ ਜਦਕਿ 28 ਮਾਰਚ ਨੂੰ ਚਾਂਦੀ 1 ਲੱਖ 934 ਰੁਪਏ ’ਤੇ ਪਹੁੰਚ ਗਈ ਸੀ।

ਪਹਿਲੀ ਵਾਰ ਸਭ ਤੋਂ ਹਾਈ ਰੇਟ ’ਤੇ ਪੁੱਜਿਆ ਸੋਨਾ, ਜਾਣੋ, ਕਿਉਂ ਵਧਣ ਲੱਗੇ ਭਾਅ?
X

Makhan shahBy : Makhan shah

  |  17 April 2025 8:23 PM IST

  • whatsapp
  • Telegram

ਚੰਡੀਗੜ੍ਹ : ਸੋਨੇ ਦੇ ਭਾਅ ਇਕ ਵਾਰ ਫਿਰ ਤੋਂ ਆਸਮਾਨੀ ਜਾ ਚੜ੍ਹੇ ਨੇ,, ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ ਮੌਜੂਦਾ ਸਮੇਂ 24 ਕੈਰੇਟ ਸੋਨੇ ਦਾ ਭਾਅ 628 ਰੁਪਏ ਵਧ ਕੇ 95207 ਰੁਪਏ ’ਤੇ ਪਹੁੰਚ ਗਿਆ, ਜਦਕਿ ਚਾਂਦੀ 936 ਰੁਪਏ ਦੀ ਗਿਰਾਵਟ ਦੇ ਨਾਲ 95639 ਰੁਪਏ ਪ੍ਰਤੀ ਕਿਲੋ ’ਤੇ ਆ ਗਈ ਐ ਜਦਕਿ 28 ਮਾਰਚ ਨੂੰ ਚਾਂਦੀ 1 ਲੱਖ 934 ਰੁਪਏ ’ਤੇ ਪਹੁੰਚ ਗਈ ਸੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਉਂ ਵਧ ਰਿਹੈ ਸੋਨੇ ਦਾ ਭਾਅ ਅਤੇ ਆਉਣ ਵਾਲੇ ਸਮੇਂ ਹੋਰ ਕਿੱਥੋਂ ਤੱਕ ਜਾ ਸਕਦੀਆਂ ਨੇ ਕੀਮਤਾਂ?


ਸੋਨੇ ਦੇ ਰੇਟਾਂ ਵਿਚ ਫਿਰ ਤੋਂ ਨਵਾਂ ਉਛਾਲ ਦੇਖਣ ਨੂੰ ਮਿਲ ਰਿਹਾ ਏ, ਜਿਸ ਦੇ ਚਲਦਿਆਂ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 628 ਰੁਪਏ ਵਧ ਕੇ 95207 ਰੁਪਏ ਤੱਕ ਪਹੁੰਚ ਗਿਆ ਏ, ਜਦਕਿ ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 94579 ਸੀ। ਇਸ ਦੇ ਉਲਟ ਚਾਂਦੀ ਦੇ ਭਾਅ ਵਿਚ ਗਿਰਾਵਟ ਦੇਖਣ ਨੂੰ ਮਿਲੀ ਜੋ 95639 ਰੁਪਏ ਪ੍ਰਤੀ ਕਿਲੋ ’ਤੇ ਆ ਗਈ ਐ, ਜਦਕਿ ਇਸ ਤੋਂ ਪਹਿਲਾਂ 96575 ਰੁਪਏ ਸੀ। ਮਾਹਿਰਾਂ ਦੇ ਮੁਤਾਬਕ ਸੋਨੇ ਦੇ ਭਾਅ ਵਿਚ ਤੇਜ਼ੀ ਆਉਣ ਦੇ ਤਿੰਨ ਪ੍ਰਮੁੱਖ ਕਾਰਨ ਨੇ।

ਪਹਿਲਾ : ਅਮਰੀਕਾ ਦੀ ਟੈਰਿਫ ਨੀਤੀ ਕਾਰਨ ਟ੍ਰੇਡ ਵਾਰ ਦਾ ਖ਼ਤਰਾ ਵਧ ਗਿਆ ਏ, ਜਿਸ ਕਾਰਨ ਇਕੋਨਾਮੀ ਦੀ ਰਫ਼ਤਾਰ ਹੌਲੀ ਹੋ ਸਕਦੀ ਐ। ਗਲੋਬਲ ਮੰਦੀ ਦਾ ਸ਼ੱਕ ਵੀ ਵਧ ਗਿਆ ਏ, ਅਜਿਹੇÇ ਵਚ ਲੋਕ ਸੋਨੇ ਵਿਚ ਆਪਣਾ ਨਿਵੇਸ਼ ਵਧਾ ਰਹੇ ਨੇ। ਮੰਦੀ ਦੇ ਸਮੇਂ ਸੋਨੇ ਨੂੰ ਸੁਰੱਖਿਆ ਨਿਵੇਸ਼ ਮੰਨਿਆ ਜਾਂਦਾ ਏ।

ਦੂਜਾ ਕਾਰਨ ਐ,, ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣਾ ਹੈ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਐ। ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਰੁਪਈਆ ਕਮਜ਼ੋਰ ਹੁੰਦਾ ਹੈ ਤਾਂ ਇਸ ਨੂੰ ਇੰਪੋਰਟ ਕਰਨ ਵਿਚ ਜ਼ਿਆਦਾ ਪੈਸੇ ਖ਼ਰਚ ਹੁੰਦੇ ਨੇ। ਇਸ ਸਾਲ ਰੁਪਏ ਵਿਚ ਲਗਭਗ 4 ਫ਼ੀਸਦੀ ਦੀ ਗਿਰਾਵਟ ਆਈ ਐ, ਜਿਸ ਨਾਲ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਵਧ ਗਿਆ ਹੈ।

ਤੀਜਾ ਕਾਰਨ ਵਿਆਹ ਸ਼ਾਦੀਆਂ ਦਾ ਮੌਸਮ ਨੇੜੇ ਆਉਣਾ ਹੈ, ਜਿਸ ਕਾਰਨ ਸੋਨੇ ਦੇ ਗਹਿਣਿਆਂ ਦੀ ਮੰਗ ਵਧ ਰਹੀ ਐ। ਮੁੰਬਈ, ਦਿੱਲੀ ਅਤੇ ਚੇਨੱਈ ਵਰਗੇ ਸ਼ਹਿਰਾਂ ਦੇ ਜਵੈਲਰਾਂ ਦਾ ਕਹਿਣਾ ਹੈ ਕਿ ਉਚੀਆਂ ਕੀਮਤਾਂ ਦੇ ਬਾਵਜੂਦ ਵਿਕਰੀ ਵਿਚ ਤੇਜ਼ੀ ਐ ਕਿਉਂਕਿ ਲੋਕ ਸੋਨੇ ਨੂੰ ਨਿਵੇਸ਼ ਅਤੇ ਤਰੱਕੀ ਦੇ ਪ੍ਰਤੀਕ ਵਜੋਂ ਦੇਖਦੇ ਨੇ।


ਪੂਰੇ ਸਾਲ ’ਤੇ ਨਜ਼ਰ ਮਾਰੀਏ ਤਾਂ ਇਸ ਸਾਲ ਸੋਨੇ 1 ਜਨਵਰੀ ਤੋਂ ਹੁਣ ਤੱਕ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 76162 ਰੁਪਏ ਤੋਂ ਲੈ ਕੇ 19045 ਰੁਪਏ ਵਧ ਕੇ 95207 ਰੁਪਏ ’ਤੇ ਪਹੁੰਚ ਗਿਆ ਹੈ। ਜਦਕਿ ਚਾਂਦੀ ਦੇ ਭਾਅ ਵੀ 86017 ਰੁਪਏ ਪ੍ਰਤੀ ਕਿਲੋ ਤੋਂ 9622 ਰੁਪਏ ਵਧ ਕੇ 95639 ਰੁਪਏ ’ਤੇ ਪਹੁੰਚ ਗਿਆ ਹੈ। ਉਥੇ ਹੀ ਪਿਛਲੇ ਸਾਲ ਯਾਨੀ 2024 ਵਿਚ ਸੋਨਾ 12810 ਰੁਪਏ ਮਹਿੰਗਾ ਹੋਇਆ ਸੀ। ਮਾਹਿਰਾਂ ਦੀ ਮੰਨੀਏ ਤਾਂ ਅਮਰੀਕਾ ਚੀਨ ਦੇ ਵਿਚਾਲੇ ਵਧਦੇ ਟ੍ਰੇਡ ਵਾਰ ਅਤੇ ਮੰਦੀ ਦੇ ਖ਼ਦਸ਼ਿਆ ਦੇ ਕਾਰਨ ਇਸ ਸਾਲ ਸੋਨਾ 3700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ। ਕੌਮਾਂਤਰੀ ਰੇਟ ਦੇ ਹਿਸਾਬ ਨਾਲ ਕੈਲਕੁਲੇਟ ਕਰੀਏ ਤਾਂ ਭਾਰਤ ਵਿਚ 10 ਗ੍ਰਾਮ ਸੋਨੇ ਦੇ ਭਾਅ 1 ਲੱਖ 10 ਹਜ਼ਾਰ ਰੁਪਏ ਤੱਕ ਪਹੁੰਚ ਸਕਦੇ ਨੇ।


ਮੌਜੂਦਾ ਸਮੇਂ ਦਿੱਲੀ ਵਿਚ ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 89350 ਰੁਪਏ ਪ੍ਰਤੀ 10 ਗ੍ਰਾਮ, ਮੁੰਬਈ ਵਿਚ 89200 ਰੁਪਏ, ਕੋਲਕਾਤਾ ਅਤੇ ਚੇਨੱਈ ਵਿਚ ਵੀ 89200 ਰੁਪਏ ਹੈ, ਜਦਕਿ ਭੋਪਾਲ ਵਿਚ 10 ਗ੍ਰਾਮ 22 ਕੈਰੇਟ ਸੋਨਾ 89250 ਰੁਪਏ ਵਿਕ ਰਿਹਾ ਹੈ।

Next Story
ਤਾਜ਼ਾ ਖਬਰਾਂ
Share it