ਚੰਦ ਮਿਸ਼ਨ ਨਾਲ ਜੁੜੇਗੀ ਕੈਲਗਰੀ ਦੀ ਧੀ Jenny Gibbons
ਇਸਦੇ ਨਾਲ ਹੀ ਜੈਨੀ ਗਿਬਨਜ਼ ਨੂੰ ਕੈਨੇਡੀਅਨ ਅੰਤਰਿਕਸ਼ ਯਾਤਰੀ ਜੇਰਮੀ ਹੈਨਸਨ ਦੀ ਬੈਕਅੱਪ ਵਜੋਂ ਵੀ ਚੁਣਿਆ ਗਿਆ ਹੈ। ਜੇਰਮੀ ਹੈਨਸਨ ਇਸ ਇਤਿਹਾਸਕ ਮਿਸ਼ਨ ਦਾ ਹਿੱਸਾ ਹਨ,

By : Gill
ਵੈਨਕੂਵਰ, 29 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਜਨਮੀ ਅੰਤਰਿਕਸ਼ ਯਾਤਰੀ ਜੈਨੀ ਗਿਬਨਜ਼ ਹੁਣ ਨਾਸਾ ਦੇ ਮਹੱਤਵਪੂਰਨ 'ਆਰਟੇਮਿਸ-2' ਚੰਦ ਮਿਸ਼ਨ ਨਾਲ ਜੁੜਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਹ ਇਸ ਮਿਸ਼ਨ ਦੌਰਾਨ 'ਵੋਇਸ ਲਿੰਕ' ਵਜੋਂ ਕੰਮ ਕਰੇਗੀ, ਜੋ ਅੰਤਰਿਕਸ਼ ਯਾਤਰੀਆਂ ਅਤੇ ਧਰਤੀ ਦਰਮਿਆਨ ਸੰਚਾਰ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ।
ਇਸਦੇ ਨਾਲ ਹੀ ਜੈਨੀ ਗਿਬਨਜ਼ ਨੂੰ ਕੈਨੇਡੀਅਨ ਅੰਤਰਿਕਸ਼ ਯਾਤਰੀ ਜੇਰਮੀ ਹੈਨਸਨ ਦੀ ਬੈਕਅੱਪ ਵਜੋਂ ਵੀ ਚੁਣਿਆ ਗਿਆ ਹੈ। ਜੇਰਮੀ ਹੈਨਸਨ ਇਸ ਇਤਿਹਾਸਕ ਮਿਸ਼ਨ ਦਾ ਹਿੱਸਾ ਹਨ, ਜੋ ਮਨੁੱਖਾਂ ਨੂੰ ਮੁੜ ਚੰਦ ਦੇ ਖੇਤਰ ਵਿੱਚ ਲੈ ਜਾਣ ਲਈ ਤਿਆਰ ਕੀਤਾ ਗਿਆ ਹੈ।
ਗਿਬਨਜ਼ ਨੂੰ ਬਚਪਨ ਤੋਂ ਹੀ ਅੰਤਰਿਕਸ਼ ਅਤੇ ਤਾਰਿਆਂ ਨਾਲ ਖਾਸ ਰੁਝਾਨ ਰਿਹਾ ਹੈ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਦਿਆਂ ਨਾਸਾ ਦੇ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਬਣ ਰਹੀ ਹੈ।
'ਆਰਟੇਮਿਸ-2' ਮਿਸ਼ਨ ਮਨੁੱਖੀ ਅੰਤਰਿਕਸ਼ ਯਾਤਰਾ ਦੇ ਇਤਿਹਾਸ ਵਿੱਚ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ, ਜਿਸਦਾ ਮਕਸਦ ਚੰਦ ਦੇ ਆਲੇ-ਦੁਆਲੇ ਮਨੁੱਖੀ ਉਡਾਣ ਕਰਨਾ ਹੈ ਅਤੇ ਭਵਿੱਖ ਵਿੱਚ ਚੰਦ ‘ਤੇ ਦੁਬਾਰਾ ਲੈਂਡਿੰਗ ਲਈ ਰਸਤਾ ਤਿਆਰ ਕਰਨਾ ਹੈ।
ਕੈਪਸ਼ਨ: 'ਆਰਟੇਮਿਸ-2' ਮਿਸ਼ਨ ਨਾਲ ਸੰਬੰਧਿਤ ਟੀਮ ਦੇ ਮੈਂਬਰਾਂ ਨਾਲ ਜੈਨੀ ਗਿਬਨਜ਼


