ਅਪੋਲੋ ਹਸਪਤਾਲ ਸਮੇਤ ਇਹ ਸ਼ੇਅਰ ਕਰ ਸਕਦੇ ਨੇ ਤੁਹਾਨੂੰ ਮਾਲਾ-ਮਾਲ
ਮੰਗਲਵਾਰ ਨੂੰ BEML, ਭਾਰਤ ਡਾਇਨਾਮਿਕਸ, ਥਰਮੈਕਸ, ਅਪੋਲੋ ਹਸਪਤਾਲ, ਏਜਿਸ ਲੌਜਿਸਟਿਕਸ ਅਤੇ ਸੁਪਰੀਮ ਪੈਟਰੋਕੇਮ ਦੇ ਸ਼ੇਅਰ ਵਧ ਸਕਦੇ ਹਨ ।
By : lokeshbhardwaj
ਜਿੱਥੇ ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਚ ਮਾਮੂਲੀ ਗਿਰਾਵਟ ਦਿਖਾਈ ਦਿੱਤੀ ਉੱਥੇ ਹੀ ਕੁਝ ਨਿਵੇਸ਼ਕਾਂ ਵੱਲੋਂ ਇਸਦਾ ਫਾਇਦਾ ਉਠਾਉਂਦੇ ਹੋਏ ਕੁਝ ਸਹੀ ਸ਼ੇਅਰਾਂ ਚ ਵੀ ਨਿਵੇਸ਼ ਕੀਤਾ, । ਹਾਲਾਂਕਿ ਇਸ ਗਿਰਾਵਟ ਦੇ ਬਾਵਜੂਦ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਏ ਨੇ ਅਤੇ ਇਸ ਕੰਪਨੀ ਦੇ ਸ਼ੇਅਰਾਂ ਚ ਲਗਾਤਾਰ ਤੇਜ਼ੀ ਜਾ ਰਹੀ ਹੈ । ਜਿੱਥੇ ਇਹ ਲਗਾਤਾਰ ਤਿੰਨ ਦਿਨਾਂ ਤੋਂ ਵੱਧ ਰਿਹਾ ਨੇ ਉੱਥੇ ਹੀ ਪੇਟੀਐਮ ਦੇ ਸ਼ੇਅਰ ਵੀ ਟਰੇਡਿੰਗ ਦੌਰਾਨ 10 ਫੀਸਦੀ ਵਾਧੇ ਚ ਦਿਖਾਈ ਦਿੱਤੇ, ਇਸ ਤੋਂ ਇਲਾਵਾ ਰੇਲਵੇ ਨਾਲ ਜੁੜੇ ਕਈ ਸ਼ੇਅਰ ਵੀ ਆਲ ਟਾਈਮ ਹਾਈ 'ਤੇ ਪਹੁੰਚ ਗਏ । ਅੱਜ ਮੰਗਲਵਾਰ ਨੂੰ ਬੀਈਐਮਐਲ, ਭਾਰਤ ਡਾਇਨਾਮਿਕਸ ਅਤੇ ਅਪੋਲੋ ਹਸਪਤਾਲ ਦੇ ਸ਼ੇਅਰ ਨੂੰ ਵਧਣ ਦੀ ਉਮੀਦ ਮਾਹਰਾਂ ਵੱਲੋਂ ਜਤਾਈ ਜਾ ਰਹੀ ਹੈ । ਜ਼ਿਆਦਾਤਰ ਲੋਕ ਸ਼ੇਅਰ ਮਾਰਕਿਟ ਚ ਇਨਵੇਸਟਮੈਂਟ ਨੂੰ ਤਰਜੀ ਇਸ ਲਈ ਨਹੀਂ ਦਿੰਦੇ ਕਿਉਂਕੀ ਉਨ੍ਹਾਂ ਮੁਤਾਬਕ ਇਸ ਮਾਰਕਿਟ ਚ ਰਿਸਕ ਜ਼ਿਆਦਾ ਹੈ, ਪਰ ਜੇਕਰ ਇਨ੍ਹਾਂ ਨੂੰ ਗੰਭੀਰਤਾ ਨਾਲ ਅਧਿਐਨ ਕੀਤਾ ਜਾਵੇ ਤਾਂ ਇਸ ਤੋਂ ਕਾਫੀ ਲਾਭ ਵੀ ਲਿਆ ਜਾ ਸਕਦਾ ਹੈ ।
ਜਾਣੋ ਕਿਹੋ ਜਿਹਾ ਰਿਹਾ ਸੋਮਵਾਰ ਨੂੰ ਸ਼ੇਅਰ ਮਾਰਕਿਟ ਦਾ ਹਾਲ ?
ਜਿੱਥੇ ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਕਮਜ਼ੋਰ ਰੁਖ ਨੇ ਵੀ ਘਰੇਲੂ ਸ਼ੇਅਰ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਬੀਐਸਈ ਦੇ 30 ਸ਼ੇਅਰਾਂ 'ਤੇ ਆਧਾਰਿਤ ਸੈਂਸੈਕਸ ਦੀ ਸ਼ੁਰੂਆਤ ਕਾਫੀ ਕਮਜ਼ੋਰ ਰਹੀ । ਪਿਛਲੇ ਕੁਝ ਦਿਨਾਂ 'ਚ ਹੋਈ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਮੁਨਾਫਾ-ਬੁੱਕੀ ਦੇ ਕਾਰਨ ਸੋਮਵਾਰ ਨੂੰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਸੀ । ਜਿਸ 'ਚ ਬੀਐਸਈ ਸੈਂਸੈਕਸ 36.22 ਅੰਕ ਤੱਕ ਡਿੱਗਿਆ ।
ਜਾਣੋ ਕਿਹੜੇ ਸ਼ੇਅਰ ਨੂੰ ਖਰੀਦ ਕੇ ਹੋ ਸਕਦਾ ਹੈ ਲਾਭ ?
ਜਿੱਥੇ ਹੋਮ ਫਸਟ ਫਾਇਨਾਂਸ ਕੰਪਨੀ, ਸੇਨਕੋ ਗੋਲਡ, ਐਚਡੀਐਫਸੀ ਬੈਂਕ, ਈਆਈਐਚ ਐਸੋਸੀਏਟਿਡ ਹੋਟਲਜ਼ ਦੇ ਸ਼ੇਅਰਾਂ ਵਿੱਚ ਗਿਰਾਵਟ ਦੀ ਸੰਭਾਵਨਾ ਬਣੀ ਹੋਈ ਹੈ, ਉੱਥੇ ਹੀ ਮੋਮੈਂਟਮ ਇੰਡੀਕੇਟਰ ਮੂਵਿੰਗ ਐਵਰੇਜ ਕਨਵਰਜੈਂਸ ਡਾਇਵਰਜੈਂਸ (MACD) ਦੇ ਅਨੁਸਾਰ, ਮੰਗਲਵਾਰ ਨੂੰ BEML, ਭਾਰਤ ਡਾਇਨਾਮਿਕਸ, ਥਰਮੈਕਸ, ਅਪੋਲੋ ਹਸਪਤਾਲ, ਏਜਿਸ ਲੌਜਿਸਟਿਕਸ ਅਤੇ ਸੁਪਰੀਮ ਪੈਟਰੋਕੇਮ ਦੇ ਸ਼ੇਅਰ ਵਧ ਸਕਦੇ ਹਨ ।