Begin typing your search above and press return to search.

ਅਬੂਧਾਬੀ ਦੀ ਕੰਪਨੀ ਨੇ ਖ਼ਰੀਦੀ ਭਾਰਤ ਦੀ ਨਬਫਕ, ਮੱਧ–ਪੂਰਬੀ ਖੇਤਰ 'ਚੋਂ ਸਭ ਤੋਂ ਵੱਡੀ ਹੈ IHC

ਭਾਰਤ ਦੀ ਸਭ ਤੋਂ ਵੱਡੀ ਮਲਟੀ–ਨੈਸ਼ਨਲ ਐੱਨ.ਬੀ.ਐੱਫ.ਸੀ. ਭਾਵ ਨਾਨ-ਬੈਂਕਿੰਗ ਫਾਇਨਾਂਸ ਕੰਪਨੀ – 'ਸੰਮਾਨ ਕੈਪੀਟਲ' (Sammaan Capital) ਅਬੂ ਧਾਬੀ ਦੀ ਕੰਪਨੀ IHC (International Holding Company) ਦੀ ਯੂਨਿਟ ਬਣ ਗਈ ਹੈ

ਅਬੂਧਾਬੀ ਦੀ ਕੰਪਨੀ ਨੇ ਖ਼ਰੀਦੀ ਭਾਰਤ ਦੀ ਨਬਫਕ, ਮੱਧ–ਪੂਰਬੀ ਖੇਤਰ ਚੋਂ ਸਭ ਤੋਂ ਵੱਡੀ ਹੈ IHC
X

Mehtab-Ud-DinBy : Mehtab-Ud-Din

  |  31 March 2026 6:02 PM IST

  • whatsapp
  • Telegram

0.74 ਫ਼ੀ ਸਦੀ ਚੜ੍ਹੇ 'ਸੰਮਾਨ ਕੈਪੀਟਲ' ਦੇ ਸ਼ੇਅਰ

ਅਬੂਧਾਬੀ: ਭਾਰਤ ਦੀ ਸਭ ਤੋਂ ਵੱਡੀ ਮਲਟੀ–ਨੈਸ਼ਨਲ ਐੱਨ.ਬੀ.ਐੱਫ.ਸੀ. ਭਾਵ ਨਾਨ-ਬੈਂਕਿੰਗ ਫਾਇਨਾਂਸ ਕੰਪਨੀ – 'ਸੰਮਾਨ ਕੈਪੀਟਲ' (Sammaan Capital) ਅਬੂ ਧਾਬੀ ਦੀ ਕੰਪਨੀ IHC (International Holding Company) ਦੀ ਯੂਨਿਟ ਬਣ ਗਈ ਹੈ। ਦੱਸ ਦੇਈਏ ਕਿ IHC ਦੁਨੀਆ ਦੀਆਂ ਸਭ ਤੋਂ ਵੱਡੀਆਂ ਨਿਵੇਸ਼ ਕੰਪਨੀਆਂ ਵਿੱਚੋਂ ਇੱਕ ਅਤੇ ਮਿਡਲ ਈਸਟ ਦੀ ਸਭ ਤੋਂ ਕੀਮਤੀ ਲਿਸਟਿਡ ਹੋਲਡਿੰਗ ਕੰਪਨੀ ਹੈ।

IHC ਦੀ ਮਾਰਕੀਟ ਕੈਪ 22 ਲੱਖ ਕਰੋੜ ਰੁਪਏ ਹੈ। IHC ਆਪਣੀ ਸਹਿਯੋਗੀ ਕੰਪਨੀ, Avenir Investment RSC LTD (ਅਵੇਨਿਰ) ਰਾਹੀਂ ਸੰਮਾਨ ਕੈਪੀਟਲ ਦੀ ਪ੍ਰਮੋਟਰ ਬਣਨ ਜਾ ਰਹੀ ਹੈ, ਕਿਉਂਕਿ ਇਹ ਸੰਮਾਨ ਕੈਪੀਟਲ ਵਿੱਚ ਇਕੁਇਟੀ ਸ਼ੇਅਰਾਂ ਅਤੇ ਵਾਰੰਟਾਂ ਦੀ ਤਰਜੀਹੀ ਅਲਾਟਮੈਂਟ ਰਾਹੀਂ 41.5% ਹਿੱਸੇਦਾਰੀ ਹਾਸਲ ਕਰੇਗੀ।

ਸੰਮਾਨ ਕੈਪੀਟਲ ਇੱਕ ਲਿਸਟਿਡ ਸਮਾਲ–ਕੈਪ ਕੰਪਨੀ ਹੈ, ਜਿਸ ਦੀ ਮਾਰਕੀਟ ਕੈਪੀਟਲ 12,388.57 ਕਰੋੜ ਰੁਪਏ ਹੈ। ਇਸ ਨੂੰ ਇਕੁਇਟੀ ਸ਼ੇਅਰ ਅਤੇ ਵਾਰੰਟ ਅਲਾਟਮੈਂਟ ਲਈ IHC ਤੋਂ 5,652 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਮਿਲ ਗਈ ਹੈ। ਵਾਰੰਟਾਂ ਨੂੰ ਪੂਰੀ ਤਰ੍ਹਾਂ ਪੇਡ-ਅੱਪ ਇਕੁਇਟੀ ਸ਼ੇਅਰਾਂ ਵਿੱਚ ਤਬਦੀਲ ਕਰਨ 'ਤੇ 18 ਮਹੀਨਿਆਂ ਦੇ ਅੰਦਰ ਵਾਧੂ 3,198 ਕਰੋੜ ਰੁਪਏ ਮਿਲਣਗੇ।

ਅਵੇਨਿਰ 30 ਦਿਨਾਂ ਦੇ ਅੰਦਰ ਓਪਨ ਆਫਰ ਨੂੰ ਪੂਰਾ ਕਰਨ 'ਤੇ ਕੰਮ ਕਰੇਗੀ। ਇਸ ਆਫਰ ਵਿੱਚ ਸੰਮਾਨ ਕੈਪੀਟਲ ਦੇ ਸ਼ੇਅਰਾਂ ਲਈ ਫਲੋਰ ਪ੍ਰਾਈਸ 139 ਰੁਪਏ ਤੈਅ ਕੀਤਾ ਗਿਆ ਹੈ। ਓਪਨ ਆਫਰ ਪੂਰਾ ਹੋਣ 'ਤੇ, ਇਹ ਮੰਨਦੇ ਹੋਏ ਕਿ ਇਸ ਆਫਰ ਵਿੱਚ ਪੂਰੀ ਹਿੱਸੇਦਾਰੀ ਖਰੀਦ ਲਈ ਜਾਵੇਗੀ, IHC ਕੋਲ ਅਵੇਨਿਰ ਰਾਹੀਂ ਸੰਮਾਨ ਕੈਪੀਟਲ ਦੀ 63.3% ਹਿੱਸੇਦਾਰੀ ਹੋਵੇਗੀ।

ਸੰਮਾਨ ਕੈਪੀਟਲ ਇੱਕ ਲਿਸਟਿਡ ਕੰਪਨੀ ਹੈ, ਜਿਸ ਦਾ ਸ਼ੇਅਰ ਸੋਮਵਾਰ ਨੂੰ 0.74 ਫੀਸਦੀ ਚੜ੍ਹ ਕੇ 149.50 ਰੁਪਏ 'ਤੇ ਬੰਦ ਹੋਇਆ।

• ਪਿਛਲੇ 5 ਦਿਨਾਂ ਵਿੱਚ ਇਹ 11.19 ਫੀਸਦੀ ਚੜ੍ਹਿਆ ਹੈ।

• 1 ਮਹੀਨੇ ਵਿੱਚ ਇਹ 2.50 ਫੀਸਦੀ ਮਜ਼ਬੂਤ ਹੋਇਆ ਹੈ।

• 6 ਮਹੀਨਿਆਂ ਵਿੱਚ ਇਹ 7 ਫੀਸਦੀ ਹੇਠਾਂ ਗਿਆ ਹੈ।

• 2026 ਵਿੱਚ ਹੁਣ ਤੱਕ ਇਹ 3.64 ਫੀਸਦੀ ਉੱਪਰ ਗਿਆ ਹੈ।

Next Story
ਤਾਜ਼ਾ ਖਬਰਾਂ
Share it