ਸੰਘਣੀ ਧੁੰਦ ਕਾਰਨ ਬੱਸ ਦੀ ਟਰਾਲੇ ਨਾਲ ਹੋਈ ਟੱਕਰ
ਅਬੋਹਰ, 9 ਨਵੰਬਰ, ਨਿਰਮਲ : ਅਬੋਹਰ ਵਿੱਚ ਵੀਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਰਾਜਸਥਾਨ ਤੋਂ ਪੰਜਾਬ ਵੱਲ ਆ ਰਹੀ ਇੱਕ ਰੋਡਵੇਜ਼ ਦੀ ਬੱਸ ਇੱਕ ਟਰਾਲੇ ਨਾਲ ਟਕਰਾ ਗਈ। ਜਿਸ ਕਾਰਨ ਬੱਸ ਵਿੱਚ ਸਵਾਰ ਚਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। […]
By : Editor Editor
ਅਬੋਹਰ, 9 ਨਵੰਬਰ, ਨਿਰਮਲ : ਅਬੋਹਰ ਵਿੱਚ ਵੀਰਵਾਰ ਸਵੇਰੇ ਸੰਘਣੀ ਧੁੰਦ ਕਾਰਨ ਰਾਜਸਥਾਨ ਤੋਂ ਪੰਜਾਬ ਵੱਲ ਆ ਰਹੀ ਇੱਕ ਰੋਡਵੇਜ਼ ਦੀ ਬੱਸ ਇੱਕ ਟਰਾਲੇ ਨਾਲ ਟਕਰਾ ਗਈ। ਜਿਸ ਕਾਰਨ ਬੱਸ ਵਿੱਚ ਸਵਾਰ ਚਾਰ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਕਾਲਰਖੇੜਾ ਨੇੜੇ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਧੁੰਦ ਕਾਰਨ ਇਕ ਟਰਾਲਾ ਉਕਤ ਪੁਲ ’ਤੇ ਚੜ੍ਹ ਗਿਆ ਪਰ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਅੱਗੇ ਦਾ ਰਸਤਾ ਬੰਦ ਹੈ ਤਾਂ ਉਸ ਨੇ ਆਪਣਾ ਟਰਾਲਾ ਪਿੱਛੇ ਕਰ ਲਿਆ. ਇਸ ਦੌਰਾਨ ਗੰਗਾਨਗਰ ਤੋਂ ਆ ਰਹੀ ਇੱਕ ਬੱਸ ਧੁੰਦ ਕਾਰਨ ਇਸ ਟਰਾਲੇ ਨੂੰ ਦੇਖ ਨਹੀਂ ਸਕੀ। ਫਿਰ ਤੇਜ਼ ਰਫਤਾਰ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਲੁਧਿਆਣਾ ਨਿਵਾਸੀ ਸੰਤੋਸ਼, ਨਵਾਂਸ਼ਹਿਰ ਨਿਵਾਸੀ ਸੁਸ਼ੀਲਾ, ਖੂਈਆਂ ਸਰਵਰ ਨਿਵਾਸੀ ਵੀਨਾ ਅਤੇ ਮੰਜੂ ਰਾਣੀ ਜ਼ਖਮੀ ਹੋ ਗਏ, ਜਦਕਿ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਘਟਨਾ ਨੂੰ ਦੇਖ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਇਨ੍ਹਾਂ ਜ਼ਖਮੀ ਔਰਤਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।