Begin typing your search above and press return to search.

ਮੁਕਤਸਰ ਵਿਚ ਬੱਸ ਤੇ ਟਰੱਕ ਦੀ ਟੱਕਰ, 11 ਜ਼ਖ਼ਮੀ

ਮੁਕਤਸਰ, 27 ਜਨਵਰੀ, ਨਿਰਮਲ : ਮੁਕਤਸਰ ਤੋਂ 21 ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਨ ਲਈ ਬੱਸ ਰਾਹੀਂ ਜਲੰਧਰ ਜਾ ਰਹੇ ਸਨ। ਧੁੰਦ ਕਾਰਨ ਪਿੰਡ ਚੜੇਵਾਨ ਨੇੜੇ ਬੱਸ ਚਾਲਕ ਅੱਗੇ ਨਹੀਂ ਦੇਖ ਸਕਿਆ ਅਤੇ ਬੱਸ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਮੁਕਤਸਰ ’ਚ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਕੋਟਕਪੂਰਾ ਰੋਡ ’ਤੇ ਪੈਂਦੇ ਪਿੰਡ ਚੜੇਵਾਨ ’ਚ […]

ਮੁਕਤਸਰ ਵਿਚ ਬੱਸ ਤੇ ਟਰੱਕ ਦੀ ਟੱਕਰ, 11 ਜ਼ਖ਼ਮੀ

Editor EditorBy : Editor Editor

  |  27 Jan 2024 12:22 AM GMT

  • whatsapp
  • Telegram
  • koo


ਮੁਕਤਸਰ, 27 ਜਨਵਰੀ, ਨਿਰਮਲ : ਮੁਕਤਸਰ ਤੋਂ 21 ਪੁਲਿਸ ਮੁਲਾਜ਼ਮ ਆਪਣੀ ਡਿਊਟੀ ਕਰਨ ਲਈ ਬੱਸ ਰਾਹੀਂ ਜਲੰਧਰ ਜਾ ਰਹੇ ਸਨ। ਧੁੰਦ ਕਾਰਨ ਪਿੰਡ ਚੜੇਵਾਨ ਨੇੜੇ ਬੱਸ ਚਾਲਕ ਅੱਗੇ ਨਹੀਂ ਦੇਖ ਸਕਿਆ ਅਤੇ ਬੱਸ ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ।

ਮੁਕਤਸਰ ’ਚ ਸ਼ਨੀਵਾਰ ਸਵੇਰੇ 9 ਵਜੇ ਦੇ ਕਰੀਬ ਕੋਟਕਪੂਰਾ ਰੋਡ ’ਤੇ ਪੈਂਦੇ ਪਿੰਡ ਚੜੇਵਾਨ ’ਚ ਸੰਘਣੀ ਧੁੰਦ ਕਾਰਨ ਪੁਲਸ ਮੁਲਾਜ਼ਮਾਂ ਦੀ ਬੱਸ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ’ਚ 11 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

ਜ਼ਖ਼ਮੀ ਤਿੰਨ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ ਮੁਕਤਸਰ ਵਿਖੇ ਇਲਾਜ ਚੱਲ ਰਿਹਾ ਹੈ। ਬੱਸ ਵਿੱਚ 21 ਪੁਲਸ ਮੁਲਾਜ਼ਮ ਸਵਾਰ ਸਨ। ਬਾਕੀ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪੁਲਸ ਮੁਲਾਜ਼ਮ ਬੱਸ ਰਾਹੀਂ ਡਿਊਟੀ ਲਈ ਜਲੰਧਰ ਜਾ ਰਹੇ ਸਨ। ਹਾਦਸੇ ਦੀ ਸੂਚਨਾ ਮਿਲਣ ’ਤੇ ਐਸਐਸਪੀ ਭਗੀਰਥ ਸਿੰਘ ਮੀਨਾ ਹੋਰ ਪੁਲਸ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਹਾਦਸੇ ਵਿੱਚ ਪੁਲਸ ਦੀ ਬੱਸ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਦੱਸ ਦੇਈਏ ਕਿ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਸਿਰਫ 15 ਮੀਟਰ ਦੇ ਕਰੀਬ ਸੀ। ਜਿਸ ਕਾਰਨ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ।

Next Story
ਤਾਜ਼ਾ ਖਬਰਾਂ
Share it