ਮੋਹਾਲੀ ਦੇ ਜ਼ੀਰਕਪੁਰ ’ਚ ਅੱਜ ਫਿਰ ਚੱਲੀਆਂ ਗੋਲੀਆਂ
ਜ਼ੀਰਕਪੁਰ, (ਮੇਜਰ ਅਲੀ) : ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀਆਂ ਹੈ, ਜਿੱਥੇ ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਜਮ ਕੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਬਦਮਾਸ਼ ਨੂੰ ਗੋਲੀ ਲੱਗੀ, ਜਦਕਿ ਦੋ ਬਦਮਾਸ਼ ਫਰਾਰ ਹੋ ਗਏ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ਼ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਇੱਕ ਕਬਾੜੀ ਦੀ ਦੁਕਾਨ ’ਤੇ ਹੋਈ ਗੋਲੀਬਾਰੀ ਦੇ ਮਾਮਲੇ […]
By : Hamdard Tv Admin
ਜ਼ੀਰਕਪੁਰ, (ਮੇਜਰ ਅਲੀ) : ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀਆਂ ਹੈ, ਜਿੱਥੇ ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਜਮ ਕੇ ਮੁਕਾਬਲਾ ਹੋਇਆ। ਇਸ ਦੌਰਾਨ ਇੱਕ ਬਦਮਾਸ਼ ਨੂੰ ਗੋਲੀ ਲੱਗੀ, ਜਦਕਿ ਦੋ ਬਦਮਾਸ਼ ਫਰਾਰ ਹੋ ਗਏ, ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ਼ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਇੱਕ ਕਬਾੜੀ ਦੀ ਦੁਕਾਨ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇਹ ਤਿੰਨ ਵਿਅਕਤੀ ਫਰਾਰ ਚੱਲ ਰਹੇ ਸੀ, ਜਿਵੇਂ ਹੀ ਅੱਜ ਇਨ੍ਹਾਂ ਦਾ ਪੁਲਿਸ ਨਾਲ ਟਾਕਰਾ ਹੋਇਆ ਤਾਂ ਇਨ੍ਹਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਅੱਗੋਂ ਪੁਲਿਸ ਨੇ ਵੀ ਜਮ ਕੇ ਜਵਾਬੀ ਕਾਰਵਾਈ ਕੀਤੀ।
ਪੰਜਾਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ
ਜਾਣਕਾਰੀ ਮੁਤਾਬਕ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਜਮ ਕੇ ਕਰੌਸ ਫਾਇਰਿੰਗ ਹੋਈ। ਇਸ ਦੌਰਾਨ ਗਗਨਵੀਰ ਉਰਫ਼ ਰਾਜਨ ਨਾਮ ਦੇ ਬਦਮਾਸ਼ ਨੂੰ ਗੋਲੀ ਲੱਗੀ। ਜ਼ਖਮੀ ਹੋਏ ਇਸ ਵਿਅਕਤੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ, ਪਰ ਦੋ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਤੇਜ਼ੀ ਨਾਲ ਭਾਲ਼ ਕੀਤੀ ਜਾ ਰਹੀ ਹੈ। ਰਾਜਨ ਕੋਲੋਂ ਪੁਲਿਸ ਨੇ 32 ਬੋਰ ਦੀ ਪਸਤੌਲ ਵੀ ਬਰਾਮਦ ਕੀਤੀ ਹੈ।
ਇੱਕ ਬਦਮਾਸ਼ ਦੇ ਲੱਗੀ ਗੋਲੀ, ਗ੍ਰਿਫ਼ਤਾਰ, ਦੋ ਫਰਾਰ, ਭਾਲ਼ ਜਾਰੀ
ਇਹ ਮੁਕਾਬਲਾ ਜ਼ੀਰਕਪੁਰ ’ਚ ਬਲਟਾਣਾ ਦੇ ਸੁਖਨਾ ਚੌਏ ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਜ਼ੀਰਕਪੁਰ ਵਿੱਚ ਇੱਕ ਕਬਾੜੀ ਦੀ ਦੁਕਾਨ ’ਤੇ ਗੋਲੀਬਾਰੀ ਹੋਈ ਸੀ। ਇਸੇ ਮਾਮਲੇ ਵਿੱਚ ਪੁਲਿਸ ਤਿੰਨ ਵਿਅਕਤੀਆਂ ਦੀ ਭਾਲ ਕਰ ਰਹੀ ਸੀ, ਜੋ ਅੱਜ ਬਲਟਾਣਾ ਦੇ ਸੁਖਨਾ ਚੋਏ ਨੇੜੇ ਪੁਲਿਸ ਨੂੰ ਟੱਕਰ ਗਏ। ਉਨ੍ਹਾਂ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ।
ਸੁਣੋ ਅੱਜ ਦੇ ਮੁਕਾਬਲੇ ਬਾਰੇ ਕੀ ਬੋਲੇ ਪੁਲਿਸ ਅਧਿਕਾਰੀ..
ਇਸ ’ਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਗਗਨਵੀਰ ਉਰਫ਼ ਰਾਜਨ ਨਾਮ ਦੇ ਵਿਅਕਤੀ ਨੂੰ ਲੱਗੀ। ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਇਸ ਰਾਜਨ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਉਸ ਕੋਲੋਂ 32 ਬੋਰ ਦੀ ਪਸਤੌਲ ਵੀ ਬਰਾਮਦ ਕੀਤੀ। ਹਾਲਾਂਕਿ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ਼ ਕੀਤੀ ਜਾ ਰਹੀ ਹੈ।