Begin typing your search above and press return to search.

ਮੱਝ ਨੇ ਖਾਧਾ ਸੋਨੇ ਦਾ ਹਾਰ, ਪਈਆਂ ਭਾਜੜਾਂ

ਮੁੰਬਈ, 3 ਅਕਤੂਬਰ : ਇਕ ਬਹੁਤ ਹੀ ਅਜ਼ੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਏ, ਜਿੱਥੇ ਮੱਝ ਨੇ ਇਕ ਔਰਤ ਦਾ ਮੰਗਲਸੂਤਰ ਖਾ ਲਿਆ, ਜਿਸ ਦੀ ਕੀਮਤ ਡੇਢ ਲੱਖ ਰੁਪਏ ਤੋਂ ਵੀ ਜ਼ਿਆਦਾ ਸੀ। ਜਿਵੇਂ ਹੀ ਪਰਿਵਾਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਸਾਰੇ ਪਰਿਵਾਰ ਨੂੰ ਭਾਜੜਾਂ ਪੈ ਗਈਆਂ, ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ […]

ਮੱਝ ਨੇ ਖਾਧਾ ਸੋਨੇ ਦਾ ਹਾਰ, ਪਈਆਂ ਭਾਜੜਾਂ
X

Hamdard Tv AdminBy : Hamdard Tv Admin

  |  3 Oct 2023 12:17 PM IST

  • whatsapp
  • Telegram

ਮੁੰਬਈ, 3 ਅਕਤੂਬਰ : ਇਕ ਬਹੁਤ ਹੀ ਅਜ਼ੀਬੋ ਗ਼ਰੀਬ ਮਾਮਲਾ ਸਾਹਮਣੇ ਆਇਆ ਏ, ਜਿੱਥੇ ਮੱਝ ਨੇ ਇਕ ਔਰਤ ਦਾ ਮੰਗਲਸੂਤਰ ਖਾ ਲਿਆ, ਜਿਸ ਦੀ ਕੀਮਤ ਡੇਢ ਲੱਖ ਰੁਪਏ ਤੋਂ ਵੀ ਜ਼ਿਆਦਾ ਸੀ। ਜਿਵੇਂ ਹੀ ਪਰਿਵਾਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਸਾਰੇ ਪਰਿਵਾਰ ਨੂੰ ਭਾਜੜਾਂ ਪੈ ਗਈਆਂ, ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ। ਆਖ਼ਰਕਾਰ ਪਰਿਵਾਰ ਨੇ ਮੱਝ ਦਾ ਅਪਰੇਸ਼ਨ ਹੀ ਕਰਵਾ ਦਿੱਤਾ।

ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਇਕ ਪਿੰਡ ਵਿਚ ਇਕ ਕਿਸਾਨ ਦੇ ਪਰਿਵਾਰ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਘਰ ਵਿਚ ਰੱਖੀ ਮੱਝ ਨੇ ਕਿਸਾਨ ਦੀ ਪਤਨੀ ਦਾ ਮੰਗਲਸੂਤਰ ਹੀ ਖਾ ਲਿਆ, ਜੋ 25 ਗ੍ਰਾਮ ਸੋਨੇ ਦਾ ਦੱਸਿਆ ਜਾ ਰਿਹਾ ਏ ਅਤੇ ਉਸ ਦੀ ਕੀਮਤ ਡੇਢ ਲੱਖ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਐ।

ਦਰਅਸਲ ਕਿਸਾਨ ਰਾਮ ਹਰੀ ਦੀ ਪਤਨੀ ਨੇ ਨਹਾਉਂਦੇ ਸਮੇ ਆਪਣਾ ਸੋਨੇ ਦਾ ਮੰਗਲਸੂਤਰ ਸੋਇਆਬੀਨ ਅਤੇ ਮੂੰਗਫਲੀ ਦੇ ਛਿਲਕਿਆਂ ਨਾਲ ਭਰੀ ਥਾਲੀ ਵਿਚ ਛੁਪਾ ਕੇ ਰੱਖ ਦਿੱਤਾ ਸੀ ਪਰ ਬਾਅਦ ਵਿਚ ਉਹ ਭੁੱਲ ਗਈ ਅਤੇ ਉਸ ਨੇ ਉਹੀ ਥਾਲੀ ਮੱਝ ਦੇ ਅੱਗੇ ਰੱਖ ਦਿੱਤੀ ਅਤੇ ਫਿਰ ਆਪਣੇ ਕੰਮ ਵਿਚ ਜੁਟ ਗਈ ਪਰ ਇਸੇ ਦੌਰਾਨ ਅਚਾਨਕ ਉਸ ਨੂੰ ਮੰਗਲਸੂਤਰ ਬਾਰੇ ਖ਼ਿਆਲ ਆਇਆ ਤਾਂ ਉਹ ਭੱਜ ਕੇ ਮੱਝ ਦੇ ਕੋਲ ਪੁੱਜੀ ਪਰ ਉਥੇ ਥਾਲੀ ਖਾਲੀ ਪਈ ਸੀ। ਮੱਝ ਮੂੰਗਫਲੀ ਦੇ ਛਿਲਕਿਆਂ ਦੇ ਨਾਲ ਮੰਗਲਸੂਤਰ ਵੀ ਖਾ ਚੁੱਕੀ ਸੀ।

ਇਸ ਮਗਰੋਂ ਮਹਿਲਾ ਨੇ ਭੱਜ ਕੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ। ਜਿਸ ਤੋਂ ਬਾਅਦ ਪਰਿਵਾਰ ਨੇ ਮੱਝ ਦੇ ਪੇਟ ਵਿਚੋਂ ਮੰਗਲਸੂਤਰ ਕੱਢਣ ਲਈ ਕਈ ਜੁਗਾੜ ਲਗਾਏ ਪਰ ਕੋਈ ਸਫ਼ਲ ਨਹੀਂ ਹੋ ਸਕਿਆ। ਇਸ ਮਗਰੋਂ ਕਿਸਾਨ ਰਾਮ ਹਰੀ ਨੇ ਸਥਾਨਕ ਹਸਪਤਾਲ ਵਿਚੋਂ ਪਸ਼ੂਆਂ ਦੇ ਡਾਕਟਰ ਨੂੰ ਬੁਲਾਇਆ ਅਤੇ ਸਾਰੀ ਗੱਲ ਦੱਸੀ।

ਡਾਕਟਰ ਨੇ ਮੈਟਲ ਡਿਟੈਕਟਰ ਨਾਲ ਜਦੋਂ ਮੱਝ ਦੇ ਪੇਟ ਦੀ ਜਾਂਚ ਕੀਤੀ ਤਾਂ ਅੰਦਰ ਕਿਸੇ ਧਾਤੂ ਦੇ ਹੋਣ ਦੇ ਸੰਕੇਤ ਮਿਲੇ। ਇਸ ਮਗਰੋਂ ਮੱਝ ਦੇ ਪੇਟ ਦਾ ਅਪਰੇਸ਼ਨ ਕੀਤਾ ਗਿਆ, ਜਿਸ ਤੋਂ ਬਾਅਦ ਮੱਝ ਦੇ ਪੇਟ ਵਿਚੋਂ ਸੋਨੇ ਦਾ ਮੰਗਲਸੂਤਰ ਕੱਢਿਆ ਗਿਆ। 25 ਗ੍ਰਾਮ ਸੋਨੇ ਦਾ ਮੰਗਲਸੂਤਰ ਕੱਢਣ ਲਈ ਮੱਝ ਦੇ ਪੇਟ ਦੀ ਸਰਜਰੀ ਕਰਨੀ ਪਈ ਅਤੇ ਇਸ ਦੌਰਾਨ ਮੱਝ ਦੇ ਪੇਟ ’ਤੇ 65 ਟਾਂਕੇ ਲੱਗੇ।

ਦੱਸ ਦਈਏ ਕਿ ਇਹ ਘਟਨਾ ਇਲਾਕੇ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਐ, ਜੋ ਕੋਈ ਵੀ ਇਸ ਘਟਨਾ ਬਾਰੇ ਸੁਣ ਰਿਹਾ ਏ, ਉਹ ਹੈਰਾਨ ਹੋ ਰਿਹਾ ਏ।

Next Story
ਤਾਜ਼ਾ ਖਬਰਾਂ
Share it