Begin typing your search above and press return to search.

ਪਾਕਿਸਤਾਨੀ ਡਰੋਨ ’ਤੇ ਬੀਐਸਐਫ ਵਲੋਂ ਫਾਇਰਿੰਗ

ਡੇਰਾ ਬਾਬਾ ਨਾਨਕ, 15 ਦਸੰਬਰ, ਨਿਰਮਲ : ਪਾਕਿਸਤਾਨੀ ਡਰੋਨਾਂ ਦਾ ਭਾਰਤੀ ਸਰਹੱਦ ਅੰਦਰ ਆਉਣਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਵਾਪਰੀ ਇੱਕ ਹੋਰ ਘਟਨਾ ਵਿਚ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113 ਬਟਾਲੀਅਨ ਦੀ ਬੀਓਪੀ ਕੱਸੋਵਾਲ ਤੇ ਮੁਸਤੈਦ ਬੀਐਸਐਫ਼ ਜਵਾਨਾਂ ਵਲੋਂ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ […]

ਪਾਕਿਸਤਾਨੀ ਡਰੋਨ ’ਤੇ ਬੀਐਸਐਫ ਵਲੋਂ ਫਾਇਰਿੰਗ
X

Editor EditorBy : Editor Editor

  |  15 Dec 2023 5:05 AM IST

  • whatsapp
  • Telegram


ਡੇਰਾ ਬਾਬਾ ਨਾਨਕ, 15 ਦਸੰਬਰ, ਨਿਰਮਲ : ਪਾਕਿਸਤਾਨੀ ਡਰੋਨਾਂ ਦਾ ਭਾਰਤੀ ਸਰਹੱਦ ਅੰਦਰ ਆਉਣਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਵਾਪਰੀ ਇੱਕ ਹੋਰ ਘਟਨਾ ਵਿਚ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113 ਬਟਾਲੀਅਨ ਦੀ ਬੀਓਪੀ ਕੱਸੋਵਾਲ ਤੇ ਮੁਸਤੈਦ ਬੀਐਸਐਫ਼ ਜਵਾਨਾਂ ਵਲੋਂ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ’ਤੇ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਛੱਡੇ ਗਏ। ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਦੇ ਕਰੀਬ ਬੀਓਪੀ ਕੱਸੋਵਾਲ ਦੇ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਦਿਆਂ ਵੇਖਿਆ ਜਿੱਥੇ ਤਰੁੰਤ ਫਾਇਰਿੰਗ ਤੇ ਰੋਸ਼ਨੀ ਵਾਲੇ ਬੰਬ ਛੱਡੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਰਾਤ ਵੇਲੇ ਬੀਐਸਐਫ ਦੇ ਉੱਚ ਸਬੰਧਤ ਏਰੀਏ ਵਿੱਚ ਪਹੁੰਚੇ ਜਿੱਥੇ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਬੰਧਤ ਏਰੀਏ ਵਿੱਚ ਸਰਚ ਬਿਆਨ ਚਲਾਇਆ ਹੋਇਆ ਹੈ। ਜ਼ਿਕਗਯੋਗ ਹੈ ਕਿ ਪਿਛਲੇ ਸਮੇਂ ਤੋਂ ਪਾਕਿਸਤਾਨ ਡਰੋਨ ਭਾਰਤੀ ਖੇਤਰ ਵਿੱਚ ਲਗਾਤਾਰ ਪ੍ਰਵੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਨਾਂ ਨੂੰ ਬੀਐਸਐਫ ਦੇ ਜਵਾਨਾਂ ਵੱਲੋਂ ਨਕਾਮ ਬਣਾਇਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it