6 ਭੈਣਾਂ ਦਾ ਭਰਾ ਰਾਜੌਰੀ ਵਿਚ ਹੋਇਆ ਸ਼ਹੀਦ
ਖੰਨਾ, 19 ਜਨਵਰੀ, ਨਿਰਮਲ : ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ 23 ਸਾਲਾ ਨੌਜਵਾਨ ਅਜੈ ਸਿੰਘ ਦੀ ਰਾਜੌਰੀ ਵਿਖੇ ਡਿਊਟੀ ਦੌਰਾਨ ਤਕਨੀਕੀ ਹਾਦਸਾ ਵਾਪਰਨ ਕਾਰਨ ਸ਼ਹੀਦ ਹੋਣ ਦੀ ਖਬਰ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦਾ ਇਕਲੌਤਾ ਪੁੱਤਰ ਅਤੇ 6 ਭੈਣਾਂ ਦਾ ਭਰਾ ਸੀ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜਦੋਜਹਿਦ […]
By : Editor Editor
ਖੰਨਾ, 19 ਜਨਵਰੀ, ਨਿਰਮਲ : ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ 23 ਸਾਲਾ ਨੌਜਵਾਨ ਅਜੈ ਸਿੰਘ ਦੀ ਰਾਜੌਰੀ ਵਿਖੇ ਡਿਊਟੀ ਦੌਰਾਨ ਤਕਨੀਕੀ ਹਾਦਸਾ ਵਾਪਰਨ ਕਾਰਨ ਸ਼ਹੀਦ ਹੋਣ ਦੀ ਖਬਰ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦਾ ਇਕਲੌਤਾ ਪੁੱਤਰ ਅਤੇ 6 ਭੈਣਾਂ ਦਾ ਭਰਾ ਸੀ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜਦੋਜਹਿਦ ਕਰ ਰਹੇ ਪਰਿਵਾਰ ਵਿਚੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪਰਿਵਾਰ ਦੇ ਪਾਲਣ ਪੋਸਣ ਤੇ ਰੋਜੀ ਰੋਟੀ ਲਈ ਫਰਵਰੀ 2022 ਵਿੱਚ ਅਗਨੀਵੀਰ ਵਜੋਂ ਚਾਰ ਸਾਲਾਂ ਨੌਕਰੀ ਲਈ ਭਰਤੀ ਹੋਇਆ ਸੀ। ਜਿਸ ਦੀ ਮੌਤ ਬਾਰੇ ਦੇਰ ਸਾਮ ਜਦੋਂ ਪਤਾ ਲੱਗਿਆ ਤਾਂ ਪਰਿਵਾਰ ਉੱਪਰ ਪਹਾੜ ਜਿੱਡੇ ਡਿੱਗੇ ਦੁੱਖ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਖ਼ਬਰ ਵੀ ਪੜ੍ਹੋ
ਇਕ ਔਰਤ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਸ ਨੇ ਮਾਲਵਾ ਐਕਸਪ੍ਰੈੱਸ ’ਚ ਰੇਲਵੇ ਪੁਲਸ ਦੀ ਮਦਦ ਨਾਲ ਇਕ ਵਿਅਕਤੀ ਦੀ ਹਿਰਾਸਤ ’ਚੋਂ ਬੱਚੇ ਨੂੰ ਛੁਡਵਾਇਆ ਹੈ। ਬੱਚੇ ਨੂੰ ਉਸ ਦਾ ਚਾਚਾ ਚੁੱਕ ਕੇ ਬਿਹਾਰ ਦੇ ਦਰਭੰਗਾ ਲੈ ਜਾ ਰਿਹਾ ਸੀ। ਔਰਤ ਇੱਥੇ ਮਨੀਮਾਜਰਾ ਵਿੱਚ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਪੁਲਸ ਨੇ ਬੱਚੇ ਨੂੰ ਆਪਣੀ ਹਿਰਾਸਤ ’ਚ ਲੈ ਕੇ ਔਰਤ ਦੇ ਹਵਾਲੇ ਕਰ ਦਿੱਤਾ ਹੈ। ਚੰਡੀਗੜ੍ਹ ਦੇ ਮਨੀਮਾਜਰਾ ਥਾਣੇ ਵਿੱਚ ਇੱਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਬੱਚਾ ਘਰੋਂ ਲਾਪਤਾ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦਾ ਚਾਚਾ ਮੁਨੀਤ ਉਸ ਨੂੰ ਲੈ ਗਿਆ ਹੈ। ਕਿਉਂਕਿ ਉਸ ਦਾ ਚਾਚਾ ਪਿਛਲੇ ਕਈ ਦਿਨਾਂ ਤੋਂ ਮਨੀਮਾਜਰਾ ਵਿਖੇ ਰਹਿ ਰਿਹਾ ਸੀ। ਉਹ ਵੀ ਆਪਣੇ ਘਰੋਂ ਲਾਪਤਾ ਹੈ। ਇਸ ’ਤੇ ਪੁਲਸ ਨੇ ਮੁਨੀਤ ਦੇ ਮੋਬਾਈਲ ਦੀ ਲੋਕੇਸ਼ਨ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਉਹ ਕਰਨਾਲ ਆ ਰਿਹਾ ਹੈ। ਇਸ ਤੋਂ ਬਾਅਦ ਥਾਣਾ ਇੰਚਾਰਜ ਰਾਮਦਿਆਲ ਨੇ ਇਸ ਲਈ ਟੀਮ ਬਣਾਈ। ਪੁਲਿਸ ਟੀਮ ਮੁਨੀਤ ਦੇ ਮੋਬਾਈਲ ਦੀ ਲੋਕੇਸ਼ਨ ਲਗਾਤਾਰ ਟਰੈਕ ਕਰ ਰਹੀ ਸੀ। ਇਸ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਮਾਲਵਾ ਐਕਸਪ੍ਰੈਸ ਗੱਡੀ ਰਾਹੀਂ ਬਿਹਾਰ ਜਾ ਰਿਹਾ ਹੈ। ਇਸ ’ਤੇ ਗਠਿਤ ਟੀਮ ਨੇ ਜੀਆਰਪੀ ਨਾਲ ਸੰਪਰਕ ਕੀਤਾ ਅਤੇ ਇਸ ਟਰੇਨ ਨੂੰ ਦਿੱਲੀ ਰੇਲਵੇ ਸਟੇਸ਼ਨ ’ਤੇ ਰੋਕਿਆ। ਚੰਡੀਗੜ੍ਹ ਪੁਲਿਸ ਬੱਚੇ ਦੀ ਮਾਂ ਨਿਸ਼ਾ ਨੂੰ ਲੈ ਕੇ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ ਅਤੇ ਰੇਲਵੇ ਪੁਲਿਸ ਦੇ ਨਾਲ ਮਿਲ ਕੇ ਟਰੇਨ ਦੀ ਤਲਾਸ਼ੀ ਮੁਹਿੰਮ ਚਲਾਈ। ਉਥੋਂ ਪੁਲਸ ਨੇ ਦੋਸ਼ੀ ਮੁਨੀਤ ਦੇ ਕਬਜ਼ੇ ’ਚੋਂ ਬੱਚੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।