Begin typing your search above and press return to search.

Canada ਚੰਗੇ ਭਵਿੱਖ ਦੀ ਭਾਲ ਵਿੱਚ ਗਏ ਨੌਜਵਾਨ Karanvir Singh ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਇਲਾਕੇ ’ਚ ਸੋਗ ਦੀ ਲਹਿਰ

ਕੈਨੇਡਾ ਵਿੱਚ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਦਿਲ ਦਾ ਦੌਰਾ ਪੈਣ ਕਾਰਨ ਮੋਤਾਂ ਚਿੰਤਾ ਦਾ ਵਿਸ਼ਾ ਬਣ ਗਈਆ ਹਨ। ਲਗਭਗ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਗਏ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਦੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

Canada ਚੰਗੇ ਭਵਿੱਖ ਦੀ ਭਾਲ ਵਿੱਚ ਗਏ ਨੌਜਵਾਨ Karanvir Singh ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਇਲਾਕੇ ’ਚ ਸੋਗ ਦੀ ਲਹਿਰ
X

Gurpiar ThindBy : Gurpiar Thind

  |  22 Dec 2025 1:16 PM IST

  • whatsapp
  • Telegram

ਸਰੀ : ਕੈਨੇਡਾ ਵਿੱਚ ਹੋ ਰਹੀਆਂ ਪੰਜਾਬੀ ਨੌਜਵਾਨਾਂ ਦੀਆਂ ਦਿਲ ਦਾ ਦੌਰਾ ਪੈਣ ਕਾਰਨ ਮੋਤਾਂ ਚਿੰਤਾ ਦਾ ਵਿਸ਼ਾ ਬਣ ਗਈਆ ਹਨ। ਲਗਭਗ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਕੈਨੇਡਾ ਗਏ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਦੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।



ਅਮਰ ਸਿੰਘ ਦਾ ਬੇਟਾ ਕਰਨਵੀਰ ਸਿੰਘ ਸੰਧੂ ਕੈਨੇਡਾ ਦੇ ਸਰੀ ਵਿਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ ਜਿੱਥੇ ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ। ਕਰਨਵੀਰ ਹਾਦਸੇ ਤੋਂ ਬਾਅਦ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਸੀ ਜਿਸ ਦੇ ਚਲਦਿਆਂ 20 ਦਸੰਬਰ ਨੂੰ ਜਦੋਂ ਉਹ ਘਰ ਵਿਚ ਸੁੱਤਾ ਹੋਇਆ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ।



ਪ੍ਰਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੌਜਵਾਨ ਦੀ ਦੇਹ ਨੂੰ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਕਰਨਵੀਰ ਦੀ ਮੋਤ ਬਾਰੇ ਉਸ ਦੇ ਨਾਲ ਰਹਿੰਦੀ ਉਸ ਦੀ ਭੈਣ ਸਰਬਜੀਤ ਕੌਰ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਕੰਮ ’ਤੇ ਜਾਣ ਲੱਗੀ। ਉਸ ਨੇ ਆਪਣੇ ਭਰਾ ਨੂੰ ਉਠਾਉਣ ਲਈ ਆਵਾਜ਼ ਮਾਰੀ ਪਰ ਕਰਨਵੀਰ ਸਿੰਘ ਦਾ ਸਰੀਰ ਬਿਲਕੁਲ ਠੰਢਾ ਪਿਆ ਸੀ।



ਉਸ ਨੇ ਤੁਰੰਤ ਐਂਬੂਲੈਂਸ ਸੱਦੀ ਪਰ ਉਦੋਂ ਤੱਕ ਕਰਨਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰ ਅਤੇ ਪੀ ਏ ਡੀ ਬੀ ਪਾਤੜਾਂ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕੋਸ਼ਿਸ਼ ਕੀਤੀ ਜਾਵੇ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਅਤੇ ਪਰਿਵਾਰ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਤਾਂ ਜੋ ਮ੍ਰਿਤਕ ਦੇਹ ਨੂੰ ਭਾਰਤ ਵਿੱਚ ਲਿਆ ਕੇ ਸੰਸਕਾਰ ਕੀਤਾ ਜਾਵੇ।਼


Next Story
ਤਾਜ਼ਾ ਖਬਰਾਂ
Share it