ਤੁਸੀਂ ਸ਼ਰਾਬ ਦੇ ਠੇਕੇ ਬੰਦ ਕਰੋ, ਮੈ ਸ਼ਰਾਬ 'ਤੇ ਗੀਤ ਕਦੀ ਵੀ ਨਹੀਂ ਗਾਵਾਂਗਾ : ਦਿਲਜੀਤ ਦੋਸਾਂਝ
By : BikramjeetSingh Gill
ਗੁਜਰਾਤ : ਸੁਪਰਸਟਾਰ ਗਾਇਕ ਦਿਲਜੀਤ ਦੋਸਾਂਝ ਨੇ ਗੁਜਰਾਤ ਵਿੱਚ ਆਯੋਜਿਤ ਆਪਣੇ ਇੱਕ ਸਮਾਰੋਹ ਦੌਰਾਨ ਤੇਲੰਗਾਨਾ ਸਰਕਾਰ ਤੋਂ ਮਿਲੇ ਨੋਟਿਸ ਦਾ ਜਵਾਬ ਦਿੱਤਾ ਹੈ। ਤੇਲੰਗਾਨਾ ਸਰਕਾਰ ਨੂੰ ਕਰਾਰਾ ਜਵਾਬ ਦਿੰਦੇ ਹੋਏ ਦਿਲਜੀਤ ਨੇ ਕਿਹਾ ਕਿ ਜੇਕਰ ਸਾਰੇ ਸੂਬੇ ਆਪਣੇ ਸੂਬਿਆਂ 'ਚ ਸ਼ਰਾਬ 'ਤੇ ਪਾਬੰਦੀ ਲਗਾ ਦਿੰਦੇ ਹਨ ਤਾਂ ਉਹ ਸਹੁੰ ਖਾਂਦਾ ਹੈ ਕਿ ਅੱਜ ਤੋਂ ਉਹ ਸ਼ਰਾਬ 'ਤੇ ਕੋਈ ਗੀਤ ਨਹੀਂ ਗਾਉਣਗੇ।
ਉਨ੍ਹਾਂ ਕਿਹਾ- ਸ਼ਰਾਬ ਤੋਂ ਵੱਡੀ ਆਮਦਨ ਹੁੰਦੀ ਹੈ। ਤੁਸੀਂ ਨੌਜਵਾਨਾਂ ਨੂੰ ਮੂਰਖ ਨਹੀਂ ਬਣਾ ਸਕਦੇ। ਦਿਲਜੀਤ ਦੋਸਾਂਝ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ। ਦਿਲਜੀਤ ਨੇ ਕਿਹਾ ਕਿ ਨਾ ਤਾਂ ਉਹ ਸ਼ਰਾਬ ਪੀਂਦੇ ਹਨ ਅਤੇ ਨਾ ਹੀ ਇਸ ਦਾ ਪ੍ਰਚਾਰ ਕਰਦੇ ਹਨ। ਉਨ੍ਹਾਂ ਲਈ ਸ਼ਰਾਬ 'ਤੇ ਗੀਤ ਨਾ ਗਾਉਣਾ ਬਹੁਤ ਆਸਾਨ ਹੈ। ਦਿਲਜੀਤ ਨੇ ਕਿਹਾ ਕਿ ਉਸ ਕੋਲ ਸ਼ਰਾਬ 'ਤੇ ਸਿਰਫ਼ ਚਾਰ ਗੀਤ ਹਨ ਇਸ ਲਈ ਜੇਕਰ ਉਹ ਉਨ੍ਹਾਂ ਨੂੰ ਨਹੀਂ ਗਾਉਂਦੇ ਤਾਂ ਕੋਈ ਫਰਕ ਨਹੀਂ ਪੈਂਦਾ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਲੋਕਪ੍ਰਿਯਤਾ ਪਿਛਲੇ ਕੁਝ ਸਾਲਾਂ 'ਚ ਤੇਜ਼ੀ ਨਾਲ ਵਧੀ ਹੈ। ਉਸ ਦੇ ਹਰ ਸੰਗੀਤ ਸਮਾਰੋਹ ਵਿਚ ਹਜ਼ਾਰਾਂ ਲੋਕ ਹਾਜ਼ਰ ਹੁੰਦੇ ਹਨ ਅਤੇ ਉਸ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਬਹੁਤ ਪਿਆਰ ਮਿਲ ਰਿਹਾ ਹੈ। ਪਰ ਹਾਲ ਹੀ ਵਿਚ ਜਦੋਂ ਤੇਲੰਗਾਨਾ ਵਿਚ ਉਸ ਦਾ ਸੰਗੀਤ ਸਮਾਰੋਹ ਸੀ ਤਾਂ ਉਸ ਨੂੰ ਸਰਕਾਰ ਤੋਂ ਨੋਟਿਸ ਮਿਲਿਆ ਕਿ ਉਹ ਸ਼ਰਾਬ 'ਤੇ ਕੋਈ ਗੀਤ ਨਹੀਂ ਗਾਉਣਗੇ ਕਿਉਂਕਿ ਇਸ ਦਾ ਨੌਜਵਾਨਾਂ ਅਤੇ ਬੱਚਿਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਦਿਲਜੀਤ ਦੁਸਾਂਝ ਨੇ ਗੁਜਰਾਤ 'ਚ ਹੋਏ ਆਪਣੇ ਕੰਸਰਟ 'ਚ ਕਿਹਾ, ''ਇਕ ਖੁਸ਼ਖਬਰੀ ਹੈ। ਅੱਜ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ। ਇਸ ਤੋਂ ਵੀ ਇਕ ਹੋਰ ਖੁਸ਼ਖਬਰੀ ਹੈ। ਗੱਲ ਇੱਥੇ ਹੀ ਨਹੀਂ ਰੁਕਦੀ। ਅੱਜ ਵੀ ਮੈਂ ਇਸ 'ਤੇ ਕੋਈ ਗੀਤ ਨਹੀਂ ਗਾਵਾਂਗਾ।