ਪਾਸਟਰ ਬਰਜਿੰਦਰ ਦੇ ਹਮਲੇ ਦੀ ਪੀੜਤ ਔਰਤਾਂ ਅਕਾਲ ਤਖ਼ਤ ਸਾਹਿਬ ਪਹੁੰਚੀਆਂ
ਜਥੇਦਾਰ ਨੇ ਕੀਤਾ ਇਨਸਾਫ਼ ਦਾ ਵਾਅਦਾ

By : Gill
ਅੰਮ੍ਰਿਤਸਰ: ਪਾਸਟਰ ਬਰਜਿੰਦਰ ਸਿੰਘ ਵਿਰੁੱਧ ਦੋਸ਼ ਲਗਾਉਣ ਵਾਲੀਆਂ ਦੋ ਪੀੜਤ ਔਰਤਾਂ ਸ਼ਨੀਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀਆਂ। ਉਨ੍ਹਾਂ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣੀ ਹੱਡ-ਬੀਤੀ ਸੁਣਾਈ ਅਤੇ ਇਨਸਾਫ਼ ਦੀ ਗੁਹਾਰ ਲਗਾਈ। ਜਥੇਦਾਰ ਨੇ ਉਨ੍ਹਾਂ ਨੂੰ ਮਦਦ ਅਤੇ ਨਿਆਂ ਦਾ ਭਰੋਸਾ ਦਿੱਤਾ ਹੈ।
ਬਜਿੰਦਰ 'ਤੇ ਗੰਭੀਰ ਦੋਸ਼
ਪੀੜਤ ਔਰਤਾਂ ਨੇ ਦੱਸਿਆ ਕਿ ਬਜਿੰਦਰ ਸਿਰਫ਼ ਉਨ੍ਹਾਂ ਨਾਲ ਹੀ ਨਹੀਂ, ਬਲਕਿ ਹੋਰ ਕਈ ਔਰਤਾਂ ਨਾਲ ਵੀ ਅਣੈਤਿਕ ਵਰਤਾਵ ਕਰ ਚੁੱਕਾ ਹੈ। ਜਦੋਂ ਕਿਸੇ ਨੇ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਉਸ ਉੱਤੇ ਹਿੰਸਾ ਕੀਤੀ ਗਈ।
ਸੀਸੀਟੀਵੀ ਫੁਟੇਜ 'ਚ ਹਮਲਾ ਕੈਦ
ਇੱਕ ਸੀਸੀਟੀਵੀ ਫੁਟੇਜ ਵਿੱਚ ਬਜਿੰਦਰ ਇੱਕ ਔਰਤ ਨੂੰ ਕੁੱਟਦਾ ਹੋਇਆ ਦਿਖਾਈ ਦੇ ਰਿਹਾ ਹੈ। ਪੀੜਤ ਨੇ ਦੱਸਿਆ ਕਿ ਉਹ ਬਜਿੰਦਰ ਦੇ ਕੈਂਪ ਵਿੱਚ 10 ਸਾਲਾਂ ਤੋਂ ਸ਼ਾਮਲ ਸੀ ਅਤੇ 6 ਸਾਲਾਂ ਤੋਂ ਸੇਵਾ ਕਰ ਰਹੀ ਸੀ। ਜਦੋਂ ਉਸ ਨੇ ਬੱਚੇ 'ਤੇ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਈ, ਤਾਂ ਉਸਨੂੰ ਵੀ ਕੁੱਟਿਆ ਗਿਆ।
ਸਿੱਖ ਤੇ ਹਿੰਦੂ ਸੰਗਠਨਾਂ ਦਾ ਸਮਰਥਨ
ਸਿੱਖ ਅਤੇ ਹਿੰਦੂ ਸੰਗਠਨਾਂ ਨੇ ਪੀੜਤ ਔਰਤਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ। ਭਗਤ ਸਿੰਘ ਦੁਆਬੀ ਅਤੇ ਹਿੰਦੂ ਆਗੂ ਸਿਮਰਨਜੀਤ ਮਾਨ ਨੇ ਦੱਸਿਆ ਕਿ ਬਜਿੰਦਰ ਵਿਰੁੱਧ ਬੋਲਣ ਵਾਲਿਆਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਜਥੇਦਾਰ ਨੇ ਕੀਤਾ ਇਨਸਾਫ਼ ਦਾ ਵਾਅਦਾ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਔਰਤਾਂ ਦੀ ਪੂਰੀ ਮਦਦ ਕਰੇਗਾ। ਉਨ੍ਹਾਂ ਨੇ ਹੋਰ ਪੀੜਤ ਔਰਤਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ।
ਇਸ ਮਾਮਲੇ ਨੇ ਲੋਕਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ, ਅਤੇ ਹੁਣ ਸਮਾਜਿਕ ਸੰਗਠਨ ਵੀ ਬਜਿੰਦਰ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।


