Begin typing your search above and press return to search.

California ਵਿੱਚ ਕੁੱਤਿਆਂ ਦੇ ਹਮਲੇ ਵਿੱਚ ਔਰਤ ਦੀ ਮੌਤ

California ਵਿੱਚ ਕੁੱਤਿਆਂ ਦੇ ਹਮਲੇ ਵਿੱਚ ਔਰਤ ਦੀ ਮੌਤ
X

GillBy : Gill

  |  8 March 2026 6:00 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਕੈਲੀਫੋਰਨੀਆ ਵਿੱਚ ਕੁੱਤਿਆਂ ਨੇ ਇੱਕ ਔਰਤ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਏਮਿਲੀ ਪਾਨੁਕੋ ਨਾਮੀ 26 ਸਾਲਾ ਔਰਤ ਆਪਣੇ 5 ਸਾਲ ਦੇ ਪੁੱਤਰ ਸਮੇਤ ਬਿੱਗ ਰਿਵਰ ਖੇਤਰ ਵਿੱਚ ਆਪਣੀ ਮਾਂ ਨੂੰ ਮਿਲਣ ਗਈ ਸੀ ਜਿਥੇ 3 ਕੁੱਤਿਆਂ ਨੇ ਉਸ ਦੇ ਪੁੱਤਰ ਉਪਰ ਹਮਲਾ ਕਰ ਦਿੱਤਾ। ਪਾਨੁਕੋ ਨੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕੁੱਤਿਆਂ ਨੇ ਉਸ ਉਪਰ ਹਮਲਾ ਕਰਕੇ ਉਸ ਨੂੰ ਬੁਰੀ ਤਰਾਂ ਵੱਢ ਖਾਧਾ ਜਿਸ 'ਤੇ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਸੈਨ ਬਰਨਾਰਡਿਨੋ ਕਾਊਂਟੀ ਸ਼ੈਰਿਫ ਵਿਭਾਗ ਨੇ ਦਿੰਦਿਆਂ ਕਿਹਾ ਹੈ ਕਿ ਕੁੱਤਿਆਂ ਨੂੰ ਮਾਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Next Story
ਤਾਜ਼ਾ ਖਬਰਾਂ
Share it