20 ਸਾਲ ਪੁਰਾਣੇ 'Baby Parker' ਮਾਮਲੇ ਚ ਔਰਤ ਗ੍ਰਿਫਤਾਰ
ਜਦੋਂ ਇੱਕ ਨਵਜਾਤ ਬੱਚੇ ਦੀ ਲਾਸ਼ ਬ੍ਰੈਂਟਫੋਰਡ ਦੇ ਇੱਕ ਟ੍ਰੇਲ ਨੇੜੇ ਮਿਲੀ ਸੀ। ਇਸ ਘਟਨਾ ਨੇ ਉਸ ਸਮੇਂ ਪੂਰੇ ਇਲਾਕੇ ਨੂੰ ਹਿਲਾ ਦਿੱਤਾ ਸੀ ਅਤੇ ਪੁਲਿਸ ਵੱਲੋਂ ਵਿਆਪਕ ਜਾਂਚ ਕੀਤੀ ਗਈ ਸੀ।

By : Gill
20 ਸਾਲ ਪੁਰਾਣੇ 'ਬੇਬੀ ਪਰਕਰ' ਮਾਮਲੇ ਚ ਔਰਤ ਗ੍ਰਿਫਤਾਰ
ਵੈਨਕੂਵਰ, 26 ਫਰਵਰੀ (ਮਲਕੀਤ ਸਿੰਘ) – ਓਨਟਾਰਿਓ ਦੇ ਬ੍ਰੈਂਟਫੋਰਡ ਸ਼ਹਿਰ ਵਿੱਚ 2005 ਵਿੱਚ ਟ੍ਰੇਲ ਨੇੜੇ ਮਿਲੇ ਨਵਜਾਤ ਬੱਚੇ ਦੀ ਲਾਸ਼ ਦੇ ਮਾਮਲੇ ਵਿੱਚ ਦੋ ਦਹਾਕਿਆਂ ਬਾਅਦ ਪੁਲਿਸ ਨੇ ਇੱਕ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਦਰਜ ਕੀਤੇ ਹਨ। ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੀ ਗਈ 39 ਸਾਲਾ ਮਹਿਲਾ ਨੂੰ ਬੱਚੇ ਦੀ ਮਾਂ ਮੰਨਿਆ ਜਾ ਰਿਹਾ ਹੈ।
ਇਹ ਮਾਮਲਾ, ਜਿਸਨੂੰ “ਬੇਬੀ ਪਾਰਕਰ” ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ, 28 ਜੁਲਾਈ 2005 ਨੂੰ ਸਾਹਮਣੇ ਆਇਆ ਸੀ ਜਦੋਂ ਇੱਕ ਨਵਜਾਤ ਬੱਚੇ ਦੀ ਲਾਸ਼ ਬ੍ਰੈਂਟਫੋਰਡ ਦੇ ਇੱਕ ਟ੍ਰੇਲ ਨੇੜੇ ਮਿਲੀ ਸੀ। ਇਸ ਘਟਨਾ ਨੇ ਉਸ ਸਮੇਂ ਪੂਰੇ ਇਲਾਕੇ ਨੂੰ ਹਿਲਾ ਦਿੱਤਾ ਸੀ ਅਤੇ ਪੁਲਿਸ ਵੱਲੋਂ ਵਿਆਪਕ ਜਾਂਚ ਕੀਤੀ ਗਈ ਸੀ।
ਪੁਲਿਸ ਨੇ ਦੱਸਿਆ ਕਿ ਤਾਜ਼ਾ ਡੀਐਨਏ ਜਾਂਚ ਅਤੇ ਅਧੁਨਿਕ ਤਕਨੀਕੀ ਸਹਾਇਤਾ ਨਾਲ ਮਾਮਲੇ ਵਿੱਚ ਨਵੀਂ ਸਫਲਤਾ ਮਿਲੀ ਹੈ ਜਾਂਚ ਅਧਿਕਾਰੀਆਂ ਨੇ ਵੀਰਵਾਰ ਨੂੰ ਗ੍ਰਿਫ਼ਤਾਰੀ ਕਰਦੇ ਹੋਏ ਮਹਿਲਾ ’ਤੇ ਬੱਚੇ ਦੀ ਲਾਸ਼ ਨਾਲ ਬੇਅਦਬੀ ਕਰਨ ਸਬੰਧੀ ਦੋਸ਼ ਲਗਾਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਅਦਾਲਤੀ ਕਾਰਵਾਈ ਦੇ ਮੱਦੇਨਜ਼ਰ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ
ਫੋਟੋ ਕੈਪਸ਼ਨ: ਬ੍ਰੈਂਟਫੋਰਡ ਵਿੱਚ ਉਹ ਇਲਾਕਾ ਜਿੱਥੇ 2005 ਵਿੱਚ ਨਵਜਾਤ ਬੱਚੇ ਦੀ ਲਾਸ਼ ਮਿਲੀ ਸੀ।


