SKM ਫਿਲਹਾਲ ਕਿਸਾਨ ਅੰਦੋਲਨ ਤੋਂ ਦੂਰ ਕਿਉਂ ਰਹੇਗੀ ?
ਡੱਲੇਵਾਲ ਨੇ ਇਸ ਮੌਕੇ 'ਤੇ ਇੱਕ ਵੱਡਾ ਸੰਦੇਸ਼ ਦਿੱਤਾ, "ਜੇ ਸਰਕਾਰ ਨਹੀਂ ਮੰਨੀ ਤਾਂ ਸਾਡਾ ਸੰਘਰਸ਼ ਜਾਰੀ ਰਹੇਗਾ, ਅਸੀਂ ਜਿੱਤਾਂਗੇ, ਨਹੀਂ ਤਾਂ ਮਰ ਜਾਵਾਂਗੇ।" ਉਨ੍ਹਾਂ ਨੇ ਕਿਸਾਨਾਂ ਨੂੰ
By : BikramjeetSingh Gill
ਖਨੌਰੀ: ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਉਤੇ ਹਨ। ਅੱਜ ਉਨ੍ਹਾਂ ਦਾ ਮਰਨ ਵਰਤ 28 ਦਿਨ ਵਿਚ ਦਾਖ਼ਲ ਹੋ ਚੁੱਕਾ ਹੈ। ਇਥੇ ਸਮਝਣ ਵਾਲੀ ਗਲ ਇਹ ਹੈ ਕਿ ਐਸ ਕੇ ਐਮ ਕਿਸਾਨ ਜਥੇਬੰਦੀ ਇਸ ਮੋਰਚੇ ਤੋ ਦੂਰ ਕਿਉ ਹੈ ?
ਉਹ ਕਿਸ ਚੀਜ ਦਾ ਇੰਤਜਾਰ ਕਰ ਰਹੇ ਹਨ ?
ਐਸ ਕੇ ਐਮ ਨੂੰ ਕੌਣ ਰੋਕ ਰਿਹਾ ਹੈ ?
ਕੀ ਏਕਤਾ ਵਿਚ ਹੀ ਸੱਭ ਹਾਸਲ ਨਹੀ ਹੁੰਦਾ ?
ਕੀ ਇਹ ਕਿਤੇ ਚੌਧਰ ਦਾ ਸਵਾਲ ਤਾਂ ਨਹੀ ਬਣ ਰਿਹਾ ?
ਕੀ ਕਿਸਾਨ ਕਿਸਾਨ ਦਾ ਸਾਥ ਨਹੀ ਦੇ ਸਕਦੇ ?
ਜੇ ਇਸੇ ਤਰ੍ਹਾਂ ਕਿਸਾਨ ਜੱਥੇਬੰਦੀਆਂ ਪਾਟੀਆਂ ਰਹੀਆਂ ਤਾਂ ਕੀ ਕਾਮਯਾਬੀ ਹਾਸਲ ਹੋ ਸਕੇਗੀ ?
ਕੀ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਪਾਟੋਧਾੜ ਦਾ ਫਾਇਦਾ ਹੋ ਰਿਹੈ ?
ਦਿੱਲੀ ਵਾਲਾ ਮੋਰਚਾ ਕਿਸਾਨਾਂ ਨੇ ਏਕਤਾ ਨਾਲ ਹੀ ਜਿੱਤਿਆ ਸੀ, ਇਹ ਸੱਭ ਜਾਣਦੇ ਹਨ ਪਰ ਇਹ ਇੱਕ ਵੱਡਾ ਸਵਾਲ ਹੈ ਕਿ ਇਸ ਵਾਰ ਕਿਸਾਨ ਇੱਕਮੁੱਠ ਕਿਉ ਨਹੀ ਹੋ ਰਹੇ ?
ਦਰਅਸਲ ਹੁਣ ਸੰਯੁਕਤ ਕਿਸਾਨ ਮੋਰਚਾ (SKM) ਨੇ ਐਲਾਨ ਕੀਤਾ ਹੈ ਕਿ ਉਹ ਸ਼ੰਭੂ-ਖਨੌਰੀ ਸਰਹੱਦ 'ਤੇ ਅੰਦੋਲਨ ਵਿੱਚ ਸ਼ਾਮਲ ਨਹੀਂ ਹੋਵੇਗਾ। ਇਹ ਫੈਸਲਾ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਦੀ ਬੀਤੇ ਦਿਨਾਂ ਵਿੱਚ ਚੱਲੀ ਮੀਟਿੰਗ ਤੋਂ ਬਾਅਦ ਲਿਆ ਗਿਆ। ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ ਕਿਸਾਨ ਆਗੂ ਏਕਤਾ ਲਈ ਲਗਾਤਾਰ ਯਤਨ ਕਰ ਰਹੇ ਹਨ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਉਹ ਰਾਸ਼ਟਰਪਤੀ ਜਾਂ ਖੇਤੀਬਾੜੀ ਮੰਤਰੀ ਨਾਲ ਮਿਲਣਗੇ।
ਖਾਸ ਤੌਰ 'ਤੇ, ਡੱਲੇਵਾਲ ਨੂੰ ਅੱਜ ਚਾਰ ਦਿਨਾਂ ਤੋਂ ਬਾਅਦ ਖਨੌਰੀ ਸਰਹੱਦ 'ਤੇ ਲਿਆਂਦਾ ਗਿਆ। ਉਨ੍ਹਾਂ ਨੇ ਮੋਰਚੇ ਵਿੱਚ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਅਤੇ ਕਿਹਾ, "ਸਰਕਾਰ ਸਾਨੂੰ ਕਿਸੇ ਵੀ ਕੀਮਤ 'ਤੇ ਮੋਰਚੇ ਤੋਂ ਨਹੀਂ ਹਟਾ ਸਕਦੀ।" ਇਸ ਦੇ ਨਾਲ ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਜਿੱਤ ਦੀ ਪੂਰੀ ਉਮੀਦ ਦਿਖਾਈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੇਂਦਰ ਸਰਕਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ "ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਜੇਕਰ ਮੋਦੀ ਜੀ ਰੂਸ ਅਤੇ ਯੂਕਰੇਨ ਵਿੱਚ ਸਲਾਹ-ਮਸ਼ਵਰਾ ਕਰ ਸਕਦੇ ਹਨ ਤਾਂ ਕੀ ਉਹ 200 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ?"
ਡੱਲੇਵਾਲ ਨੇ ਇਸ ਮੌਕੇ 'ਤੇ ਇੱਕ ਵੱਡਾ ਸੰਦੇਸ਼ ਦਿੱਤਾ, "ਜੇ ਸਰਕਾਰ ਨਹੀਂ ਮੰਨੀ ਤਾਂ ਸਾਡਾ ਸੰਘਰਸ਼ ਜਾਰੀ ਰਹੇਗਾ, ਅਸੀਂ ਜਿੱਤਾਂਗੇ, ਨਹੀਂ ਤਾਂ ਮਰ ਜਾਵਾਂਗੇ।" ਉਨ੍ਹਾਂ ਨੇ ਕਿਸਾਨਾਂ ਨੂੰ ਜੋੜਨ ਅਤੇ ਮੋਰਚੇ ਨੂੰ ਜਿੱਤਣ ਲਈ ਹਰ ਰਾਜ ਨੂੰ ਇਕਜੁੱਟ ਹੋ ਕੇ ਲੜਨ ਦੀ ਅਪੀਲ ਕੀਤੀ।
ਇਸ ਸਬੰਧੀ, ਖਨੌਰੀ ਸਰਹੱਦ 'ਤੇ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਪਣੇ ਟਰਾਲੀ ਵਿੱਚ ਆਰਾਮ ਕਰ ਰਹੇ ਹਨ। 29 ਦਿਨਾਂ ਤੋਂ ਮਰਨ ਵਰਤ 'ਤੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਤਰੇ ਵਿੱਚ ਹੈ।
26 ਦਸੰਬਰ ਨੂੰ ਕਿਸਾਨ ਆਗੂਆਂ ਨੇ 30 ਦਸੰਬਰ ਨੂੰ ਪੰਜਾਬ ਬੰਦ ਕਰਨ ਦੀ ਯੋਜਨਾ ਬਣਾਈ ਹੈ, ਜਿਸ ਵਿੱਚ ਸਾਰੀਆਂ ਸਮਾਜਿਕ, ਧਾਰਮਿਕ ਅਤੇ ਟਰੇਡ ਯੂਨੀਅਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।