Begin typing your search above and press return to search.

ਸਾਬਕਾ vice-president ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ? ਸੰਜੇ ਰਾਉਤ ਦੀ ਕਿਤਾਬ 'Unlikely Paradise' ਵਿੱਚ ਖੁਲਾਸੇ

ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਸਮੇਂ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਕਿ ਧਨਖੜ ਨੇ ਆਪਣਾ ਜੈਪੁਰ ਵਾਲਾ ਘਰ ਵੇਚ ਕੇ ਪੈਸਾ ਵਿਦੇਸ਼ ਭੇਜ ਦਿੱਤਾ ਹੈ, ਜਿਸ ਨੂੰ ਆਧਾਰ ਬਣਾ ਕੇ ED ਨੇ ਉਨ੍ਹਾਂ ਵਿਰੁੱਧ Investigation

ਸਾਬਕਾ vice-president ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ? ਸੰਜੇ ਰਾਉਤ ਦੀ ਕਿਤਾਬ Unlikely Paradise ਵਿੱਚ ਖੁਲਾਸੇ
X

GillBy : Gill

  |  24 March 2026 3:43 PM IST

  • whatsapp
  • Telegram

ਨਵੀਂ ਦਿੱਲੀ, 24 ਮਾਰਚ, 2026 :

ਸ਼ਿਵ ਸੈਨਾ (UBT) ਦੇ ਸੰਸਦ ਮੈਂਬਰ ਸੰਜੇ ਰਾਉਤ ਦੀ ਨਵੀਂ ਕਿਤਾਬ "Unlikely Paradise" ਦੇ ਅੰਗਰੇਜ਼ੀ ਅਨੁਵਾਦ ਦੇ ਰਿਲੀਜ਼ ਹੁੰਦੇ ਹੀ ਭਾਰਤੀ ਰਾਜਨੀਤੀ ਵਿੱਚ ਇੱਕ ਨਵਾਂ ਭੂਚਾਲ ਆ ਗਿਆ ਹੈ। ਰਾਉਤ ਨੇ ਆਪਣੀ ਕਿਤਾਬ ਵਿੱਚ ਬੇਹੱਦ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ ਕਿ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ 2025 ਵਿੱਚ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਭਾਰੀ ਦਬਾਅ ਹੇਠ ਅਸਤੀਫ਼ਾ ਦਿੱਤਾ ਸੀ। ਕਿਤਾਬ ਅਨੁਸਾਰ ਜਦੋਂ ਧਨਖੜ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੁਤੰਤਰ ਪਹੁੰਚ ਅਪਣਾ ਰਹੇ ਸਨ, ਤਾਂ ਜਾਂਚ ਏਜੰਸੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਜਾਇਦਾਦ ਨਾਲ ਸਬੰਧਤ ਇੱਕ ਗੁਪਤ ਫਾਈਲ ਤਿਆਰ ਕਰਕੇ ਉਨ੍ਹਾਂ 'ਤੇ ਅਹੁਦਾ ਛੱਡਣ ਲਈ Political Pressure ਬਣਾਇਆ ਸੀ।

ਕਿਤਾਬ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਉਸ ਸਮੇਂ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਸਨ ਕਿ ਧਨਖੜ ਨੇ ਆਪਣਾ ਜੈਪੁਰ ਵਾਲਾ ਘਰ ਵੇਚ ਕੇ ਪੈਸਾ ਵਿਦੇਸ਼ ਭੇਜ ਦਿੱਤਾ ਹੈ, ਜਿਸ ਨੂੰ ਆਧਾਰ ਬਣਾ ਕੇ ED ਨੇ ਉਨ੍ਹਾਂ ਵਿਰੁੱਧ Investigation ਤੇਜ਼ ਕਰ ਦਿੱਤੀ ਸੀ। ਰਾਉਤ ਮੁਤਾਬਕ ਸ਼ੁਰੂ ਵਿੱਚ ਧਨਖੜ ਨੇ ਇਸ ਦਾ ਵਿਰੋਧ ਕੀਤਾ ਪਰ ਜਾਂਚ ਦਾ ਘੇਰਾ ਵਧਦਾ ਦੇਖ ਉਹ ਬੇਚੈਨ ਹੋ ਗਏ ਅਤੇ ਅੰਤ 21 ਜੁਲਾਈ ਨੂੰ ਸਿਹਤ ਕਾਰਨਾਂ (Health Grounds) ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਲਾਂਭੇ ਹੋ ਗਏ। ਇਸ ਤੋਂ ਇਲਾਵਾ ਕਿਤਾਬ ਵਿੱਚ ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਬਾਰੇ ਵੀ ਗੰਭੀਰ ਦੋਸ਼ ਲਗਾਏ ਗਏ ਹਨ ਕਿ ਕਿਵੇਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਿਰੁੱਧ ਵੱਖਰੀ ਰਾਇ ਰੱਖਣ ਕਾਰਨ ED ਦੇ ਸੰਮਨਾਂ ਅਤੇ ਛਾਪਿਆਂ ਦਾ ਸਾਹਮਣਾ ਕਰਨਾ ਪਿਆ।

ਸੰਜੇ ਰਾਉਤ ਨੇ ਸ਼ਰਦ ਪਵਾਰ ਅਤੇ ਬਾਲ ਠਾਕਰੇ ਦੇ ਹਵਾਲੇ ਨਾਲ ਵੀ ਕਈ ਪੁਰਾਣੇ ਰਾਜ਼ ਖੋਲ੍ਹੇ ਹਨ। ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ਦੰਗਿਆਂ ਤੋਂ ਬਾਅਦ ਜਦੋਂ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਜੇਲ੍ਹ ਭੇਜਣ ਦੀ ਤਿਆਰੀ ਸੀ, ਤਾਂ ਸ਼ਰਦ ਪਵਾਰ ਨੇ ਹੀ ਕੈਬਨਿਟ ਵਿੱਚ ਇਸ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਬਚਾਇਆ ਸੀ। ਇੰਨਾ ਹੀ ਨਹੀਂ, ਰਾਉਤ ਅਨੁਸਾਰ ਬਾਲ ਠਾਕਰੇ ਅਤੇ ਸ਼ਰਦ ਪਵਾਰ ਨੇ ਮਿਲ ਕੇ ਅਮਿਤ ਸ਼ਾਹ ਨੂੰ ਜ਼ਮਾਨਤ (Bail) ਦਿਵਾਉਣ ਵਿੱਚ ਵੀ ਮਦਦ ਕੀਤੀ ਸੀ। ਇਹ ਸਾਰੇ ਦਾਅਵੇ ਅਜਿਹੇ ਸਮੇਂ ਸਾਹਮਣੇ ਆਏ ਹਨ ਜਦੋਂ ਵਿਰੋਧੀ ਧਿਰ ਲਗਾਤਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਗਾ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਸੰਸਦ ਵਿੱਚ ਹੰਗਾਮਾ ਹੋਣਾ ਲਗਭਗ ਤੈਅ ਹੈ।

Next Story
ਤਾਜ਼ਾ ਖਬਰਾਂ
Share it