ਕੌਣ ਨੇ 9 ਲੱਖ ਪ੍ਰਵਾਸੀ; ਜਿਨ੍ਹਾਂ 'ਤੇ ਅਮਰੀਕਾ ਵਿਚ ਵੱਜ ਰਹੇ ਛਾਪੇ ?
ਜਿਸ ਵਿੱਚੋਂ ਇੱਕ ਤਿਹਾਈ ਲੋਕ ਹੋਰ ਦੇਸ਼ਾਂ ਵਿੱਚ ਪੈਦਾ ਹੋਏ ਹਨ। ਇੱਥੇ ਕਈ ਪਰਿਵਾਰਾਂ ਵਿੱਚ ਇੱਕ ਮੈਂਬਰ ਕੋਲ ਵੀ ਪੂਰੇ ਦਸਤਾਵੇਜ਼ ਨਹੀਂ ਹਨ, ਜਿਸ ਕਰਕੇ ਉਨ੍ਹਾਂ ਨੂੰ ਡਿਪੋਰਟ ਹੋਣ ਦਾ ਡਰ ਹੈ।

9 ਲੱਖ ਗੈਰ-ਕਾਨੂੰਨੀ ਪ੍ਰਵਾਸੀ: ਛਾਪੇਮਾਰੀ ਤੋਂ ਬਾਅਦ ਅਮਰੀਕਾ ਵਿੱਚ ਹੰਗਾਮਾ, ਲਾਸ ਏਂਜਲਸ 'ਚ ਫੌਜ ਤਾਇਨਾਤ
ਲਾਸ ਏਂਜਲਸ : ਲਾਸ ਏਂਜਲਸ, ਜੋ ਕਿ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੇ ਕੇਂਦਰਾਂ 'ਚੋਂ ਇੱਕ ਹੈ, ਇੱਥੇ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ (ICE) ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਵੱਡੀ ਛਾਪੇਮਾਰੀ ਕੀਤੀ ਗਈ। ਇੱਥੇ ਲਗਭਗ 9 ਲੱਖ ਪ੍ਰਵਾਸੀ ਰਹਿੰਦੇ ਹਨ, ਜਿਨ੍ਹਾਂ ਕੋਲ ਜ਼ਰੂਰੀ ਦਸਤਾਵੇਜ਼ ਨਹੀਂ ਹਨ। ਇਹ ਪ੍ਰਵਾਸੀ ਜ਼ਿਆਦਾਤਰ ਲੈਟਿਨੋ ਹਨ ਅਤੇ ਕਈ ਉਦਯੋਗਾਂ, ਖ਼ਾਸ ਕਰਕੇ ਤਕਨੀਕੀ ਖੇਤਰ ਅਤੇ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਇਨ੍ਹਾਂ ਦੀ ਅਮਰੀਕੀ ਅਰਥਵਿਵਸਥਾ ਵਿੱਚ ਵੱਡੀ ਭੂਮਿਕਾ ਹੈ।
ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਕਹਿ ਕੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇ ਮਾਰੇ ਗਏ। ਇਸ ਕਾਰਵਾਈ ਕਾਰਨ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਅਤੇ ਟਰੰਪ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਣ ਲੱਗੇ। ICE ਦੀ ਕਾਰਵਾਈ ਦੌਰਾਨ ਕਈ ਲੋਕ ਗ੍ਰਿਫ਼ਤਾਰ ਹੋਏ। ਕੁਝ ਥਾਵਾਂ 'ਤੇ ਲੋਕਾਂ ਨੇ ਕਾਨੂੰਨੀ ਟੀਮਾਂ 'ਤੇ ਅੰਡੇ ਵੀ ਸੁੱਟੇ ਅਤੇ ਉਨ੍ਹਾਂ ਨੂੰ ਘੇਰ ਲਿਆ।
ਲਾਸ ਏਂਜਲਸ ਵਿੱਚ ਹਾਲੀਵੁੱਡ ਅਤੇ ਬੇਵਰਲੀ ਹਿਲਜ਼ ਵਰਗੇ ਪੌਸ਼ ਖੇਤਰ ਵੀ ਹਨ। ਸ਼ਹਿਰ ਦੀ ਆਬਾਦੀ ਲਗਭਗ ਇੱਕ ਕਰੋੜ ਹੈ, ਜਿਸ ਵਿੱਚੋਂ ਇੱਕ ਤਿਹਾਈ ਲੋਕ ਹੋਰ ਦੇਸ਼ਾਂ ਵਿੱਚ ਪੈਦਾ ਹੋਏ ਹਨ। ਇੱਥੇ ਕਈ ਪਰਿਵਾਰਾਂ ਵਿੱਚ ਇੱਕ ਮੈਂਬਰ ਕੋਲ ਵੀ ਪੂਰੇ ਦਸਤਾਵੇਜ਼ ਨਹੀਂ ਹਨ, ਜਿਸ ਕਰਕੇ ਉਨ੍ਹਾਂ ਨੂੰ ਡਿਪੋਰਟ ਹੋਣ ਦਾ ਡਰ ਹੈ।
ਇਨ੍ਹਾਂ ਵਿਰੋਧਾਂ ਅਤੇ ਹਲਚਲਾਂ ਨੂੰ ਕਾਬੂ ਕਰਨ ਲਈ ਟਰੰਪ ਪ੍ਰਸ਼ਾਸਨ ਨੇ ਫੌਜ ਅਤੇ ਵੱਡੀ ਪੁਲਿਸ ਫੋਰਸ ਤਾਇਨਾਤ ਕੀਤੀ ਹੈ। ਇਹ ਹਾਲਾਤ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਪ੍ਰਵਾਸੀਆਂ ਦੇ ਹੱਕਾਂ ਨੂੰ ਲੈ ਕੇ ਵੱਡੀ ਚਰਚਾ ਦਾ ਵਿਸ਼ਾ ਬਣ ਗਏ ਹਨ।
ਹੁਣ ਸਵਾਲ ਇਹ ਹੈ ਕਿ ਡੋਨਾਲਡ ਟਰੰਪ ਸਰਕਾਰ ਵਿਰੁੱਧ ਅਚਾਨਕ ਤਿੱਖੇ ਵਿਰੋਧ ਪ੍ਰਦਰਸ਼ਨ ਕਿਵੇਂ ਸ਼ੁਰੂ ਹੋ ਗਏ। ਇਸਦਾ ਕਾਰਨ ਇਹ ਹੈ ਕਿ ਸ਼ੁੱਕਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਅਧਿਕਾਰੀਆਂ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਇਹ ਛਾਪੇ ਜ਼ਿਆਦਾਤਰ ਉਨ੍ਹਾਂ ਇਲਾਕਿਆਂ ਵਿੱਚ ਮਾਰੇ ਗਏ ਜਿੱਥੇ ਲਾਤੀਨੀ ਮੂਲ ਦੇ ਲੋਕਾਂ ਦੀ ਆਬਾਦੀ ਜ਼ਿਆਦਾ ਹੈ। ਇੰਨਾ ਹੀ ਨਹੀਂ, ਛਾਪੇਮਾਰੀ ਦੌਰਾਨ ਦਰਜਨਾਂ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਦੌਰਾਨ ਸਥਾਨਕ ਲੋਕਾਂ ਨੇ ਕਾਨੂੰਨੀ ਟੀਮ 'ਤੇ ਅੰਡੇ ਸੁੱਟੇ ਅਤੇ ਉਨ੍ਹਾਂ ਨੂੰ ਘੇਰਾ ਵੀ ਪਾਇਆ।