ਆਹ ਕੀ ਹੋ ਗਿਆ ਸਲਮਾਨ ਦੀ ਫਿਲਮ ਸਿਕੰਦਰ ਨਾਲ ?
ਫਿਲਮ ਤੋਂ ਦਰਸ਼ਕਾਂ ਨੂੰ ਕਾਫੀ ਉਮੀਦਾਂ ਸਨ। ਨਿਰਦੇਸ਼ਨ ਐਆਰ ਮੁਰੂਗਦਾਸ ਨੇ ਕੀਤਾ ਸੀ — ਉਹ ਨਿਰਦੇਸ਼ਕ ਜਿਸਨੇ ਪਹਿਲਾਂ ਆਮਿਰ ਖਾਨ ਨਾਲ ਗਜਨੀ ਵਰਗੀ ਹਿੱਟ ਫਿਲਮ ਦਿੱਤੀ। ਸਿਕੰਦਰ

ਫਿਲਮ ਸਿਕੰਦਰ 9ਵੇਂ ਦਿਨ ਸਿਰਫ ₹1.75 ਕਰੋੜ ਦੀ ਕਮਾਈ
ਕੁੱਲ ਕਲੈਕਸ਼ਨ ₹104.25 ਕਰੋੜ
ਸਲਮਾਨ ਖਾਨ ਦੀ ਐਕਸ਼ਨ ਫਿਲਮ ਸਿਕੰਦਰ ਆਪਣੇ 9ਵੇਂ ਦਿਨ ਬਾਕਸ ਆਫਿਸ 'ਤੇ ਹੁਣ ਤੱਕ ਦੀ ਸਭ ਤੋਂ ਘੱਟ ਦਿਨ-ਵਾਰੀ ਕਮਾਈ 'ਤੇ ਆ ਗਈ। ਫਿਲਮ ਨੇ ਸੋਮਵਾਰ ਨੂੰ ਸਿਰਫ ₹1.75 ਕਰੋੜ ਦੀ ਕਮਾਈ ਕੀਤੀ, ਜਿਸ ਨਾਲ ਕੁੱਲ ਕਲੈਕਸ਼ਨ ₹104.25 ਕਰੋੜ ਹੋ ਚੁੱਕੀ ਹੈ।
ਇਕ ਹਫ਼ਤਾ ਲੱਗਿਆ 100 ਕਰੋੜ ਪਾਰ ਕਰਨ ਵਿੱਚ
30 ਮਾਰਚ ਨੂੰ ਰਿਲੀਜ਼ ਹੋਈ ਸਿਕੰਦਰ ਨੇ ਆਪਣੇ ਪਹਿਲੇ ਦਿਨ ₹26 ਕਰੋੜ ਅਤੇ ਦੂਜੇ ਦਿਨ ਈਦ ਦੀ ਛੁੱਟੀ ਦੇ ਚਲਦੇ ₹29 ਕਰੋੜ ਕਮਾਏ ਸਨ। ਪਰ ਤੀਜੇ ਦਿਨ ਤੋਂ ਫਿਲਮ ਦੀ ਰਫ਼ਤਾਰ ਹੌਲੀ ਹੋ ਗਈ। 7 ਦਿਨ ਵਿੱਚ 100 ਕਰੋੜ ਕਲੱਬ ਤੱਕ ਪਹੁੰਚਣ ਵਾਲੀ ਇਹ ਫਿਲਮ, ਦੂਜੇ ਹਫ਼ਤੇ ਵਿੱਚ ਕਾਫ਼ੀ ਗਿਰਾਵਟ ਦਾ ਸਾਹਮਣਾ ਕਰ ਰਹੀ ਹੈ।
ਸਲਮਾਨ ਦੇ ਨਾਮ, ਮੁਰੂਗਦਾਸ ਦੀ ਡਾਇਰੈਕਸ਼ਨ ਵੀ ਨਾ ਚਲ ਸਕੀ
ਫਿਲਮ ਤੋਂ ਦਰਸ਼ਕਾਂ ਨੂੰ ਕਾਫੀ ਉਮੀਦਾਂ ਸਨ। ਨਿਰਦੇਸ਼ਨ ਐਆਰ ਮੁਰੂਗਦਾਸ ਨੇ ਕੀਤਾ ਸੀ — ਉਹ ਨਿਰਦੇਸ਼ਕ ਜਿਸਨੇ ਪਹਿਲਾਂ ਆਮਿਰ ਖਾਨ ਨਾਲ ਗਜਨੀ ਵਰਗੀ ਹਿੱਟ ਫਿਲਮ ਦਿੱਤੀ। ਸਿਕੰਦਰ ਵਿੱਚ ਸਲਮਾਨ ਖਾਨ ਦੇ ਸਾਹਮਣੇ ਰਸ਼ਮਿਕਾ ਮੰਡਨਾ ਨੇ ਮੁੱਖ ਭੂਮਿਕਾ ਨਿਭਾਈ, ਜਦਕਿ ਸਹਾਇਕ ਭੂਮਿਕਾਵਾਂ ਵਿੱਚ ਸਤਿਆਰਾਜ, ਸ਼ਰਮਨ ਜੋਸ਼ੀ ਅਤੇ ਕਾਜਲ ਅਗਰਵਾਲ ਵੱਜੋਂ ਨਜ਼ਰ ਆਏ।
ਬਾਵਜੂਦ ਇਸ ਤਕੜੀ ਕਾਸਟ ਅਤੇ ਮਸ਼ਹੂਰ ਨਿਰਦੇਸ਼ਕ, ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਦਰਸ਼ਕਾਂ ਨੂੰ ਰੁਝਾ ਨਹੀਂ ਸਕੇ। ਆਲੋਚਕਾਂ ਨੇ ਵੀ ਫਿਲਮ ਨੂੰ ਫਿੱਕਾ ਦੱਸਿਆ ਹੈ।
ਸਲਮਾਨ ਨੇ ਪ੍ਰਸ਼ੰਸਕਾਂ ਨਾਲ ਕੀਤੀ ਗੱਲਬਾਤ
ਖ਼ਬਰਾਂ ਮੁਤਾਬਕ, ਸਲਮਾਨ ਖਾਨ ਨੇ ਹਾਲੀਆ ਦਿਨਾਂ ਵਿੱਚ ਆਪਣੇ ਕੁਝ ਪ੍ਰਸ਼ੰਸਕਾਂ ਨਾਲ ਮੀਟਿੰਗ ਕੀਤੀ, ਜਿੱਥੇ ਉਹਨਾਂ ਫਿਲਮ ਦੀ ਪ੍ਰਤੀਕਿਰਿਆ ਸੁਣੀ। ਸਲਮਾਨ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿੱਚ ਫਿਲਮਾਂ ਦੀ ਚੋਣ ਕਰਨ ਸਮੇਂ ਹੋਰ ਜ਼ਿਆਦਾ ਸੋਚ-ਵਿਚਾਰ ਕਰੇਗਾ।