ਨਿਮਿਸ਼ਾ ਨੂੰ ਬਚਾਉਣ ਲਈ ਕੀ ਯਤਨ ਕੀਤੇ ? ਸਰਕਾਰ ਨੇ SC ਨੂੰ ਦੱਸਿਆ
ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਫਿਰ ਤੋਂ ਇਸ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਨਿਮਿਸ਼ਾ ਦੀ ਸਜ਼ਾ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ।

By : Gill
ਯਮਨ ਵਿੱਚ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੇ ਮਾਮਲੇ 'ਚ ਉਸ ਦਾ ਪਰਿਵਾਰ ਅਤੇ ਕਈ ਸਮਾਜਿਕ ਸੰਸਥਾਵਾਂ ਉਸਦੀ ਜ਼ਿੰਦਗੀ ਬਚਾਉਣ ਲਈ ਸਰਗਰਮ ਹਨ। ਇਸ ਦੌਰਾਨ, ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿੱਚ ਫਿਰ ਤੋਂ ਇਸ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਨਿਮਿਸ਼ਾ ਦੀ ਸਜ਼ਾ ਨੂੰ ਫਿਲਹਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਮਿਸ਼ਾ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਜਾਵੇ, ਇਹ ਉਨ੍ਹਾਂ ਦੀ ਪ੍ਰਾਥਮਿਕਤਾ ਹੈ।
ਅਦਾਲਤ ਵਿੱਚ ਬਲੱਡ ਮਨੀ ਦੇ ਮਸਲੇ 'ਤੇ ਵੀ ਚਰਚਾ ਹੋਈ। ਪਟੀਸ਼ਨ ਕੱਰਤਾ ਵੱਲੋਂ ਸੂਝਵਾਇਆ ਗਿਆ ਕਿ ਪਹਿਲਾਂ ਤਾ ਮਾਫ਼ੀ ਮਿਲਣੀ ਚਾਹੀਦੀ ਹੈ ਅਤੇ ਬਾਅਦ ’ਚ ਬਲੱਡ ਮਨੀ ਦੀ ਗੱਲ ਹੋਵੇ। ਕੋਰਟ ਨੇ ਕੇਂਦਰ ਸਰਕਾਰ ਦੇ ਜਵਾਬ ਅਤੇ ਉਪਰਾਲਿਆਂ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਗਸਤ ਨੂੰ ਕਰਨ ਦਾ ਫੈਸਲਾ ਕੀਤਾ गया ਹੈ।
ਨਿਮਿਸ਼ਾ ਨੂੰ 16 ਜੁਲਾਈ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਸਰਕਾਰ ਨੇ ਕੇਰਲਾ ਦੇ ਗ੍ਰੈਂਡ ਮੁਫਤੀ ਅਬੂ ਬਕਰ ਮੁਸਲੀਅਰ ਰਾਹੀਂ ਵਿਚੋਲਗੀ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਫਿਲਹਾਲ ਸਜ਼ਾ ਨੂੰ ਰੋਕ ਦਿੱਤਾ ਗਿਆ ਹੈ। ਇਸ ਵਿਚੋਲਗੀ ਨਾਲ ਨਿਮਿਸ਼ਾ ਅਤੇ ਪੀੜਤ ਪਰਿਵਾਰ ਵਿਚਕਾਰ ਸੰਭਾਵਿਤ ਸੌਦੇਬਾਜ਼ੀ ਦੀ ਗੁੰਜਾਇਸ਼ ਬਣੀ ਹੈ, ਪਰ ਹੁਣ ਤੱਕ ਕੋਈ ਅੰਤਿਮ ਰਾਹਤ ਭਰੀ ਖ਼ਬਰ ਨਹੀਂ ਮਿਲੀ।
ਨਿਮਿਸ਼ਾ ਪ੍ਰਿਆ ਨੂੰ ਉਸਦੇ ਕਾਰੋਬਾਰੀ ਸਾਥੀ ਤਲਾਲ ਅਬਦੋ ਮੇਹਦੀ ਦੇ ਕਤਲ ਦੇ ਦੋਸ਼ ਹੇਠ ਸਜ਼ਾ ਮਿਲੀ ਹੈ। ਨਿਮਿਸ਼ਾ ਦਾ ਦਾਅਵਾ ਹੈ ਕਿ ਤਲਾਲ ਉਸਨੂੰ ਲਗਾਤਾਰ ਪਰੇਸ਼ਾਨ ਕਰਦਾ ਸੀ, ਜਾਅਲੀ ਵਿਆਹ ਦੇ ਦਸਤਾਵੇਜ਼ ਤਿਆਰ ਕਰਵਾਏ, ਅਤੇ ਉਸ ਤੋਂ ਅਣਉਚਿਤ ਤਰੀਕੇ ਨਾਲ ਕਾਰੋਬਾਰ ’ਚ ਹਿੱਸੇ ਦੀ ਮੰਗ ਕਰ ਰਿਹਾ ਸੀ। ਉਸਦਾ ਪਾਸਪੋਰਟ ਵੀ ਤਲਾਲ ਦੁਆਰਾ ਜ਼ਬਤ ਕੀਤਾ ਗਿਆ। ਨਿਮਿਸ਼ਾ ਆਖਦੀ ਹੈ ਕਿ ਉਹ ਤਲਾਲ ਨਾਲ ਕੇਵਲ ਆਪਣਾ ਪਾਸਪੋਰਟ ਲੈਣ ਗਈ ਸੀ ਅਤੇ ਤਲਾਲ ਨੇ ਉਨ੍ਹਾ ਨੂੰ ਨਸ਼ੀਲੇ ਪਦਾਰਥ ਦਿੱਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੈਡੀਕਲ ਰਿਪੋਰਟ ਮੁਤਾਬਕ ਤਲਾਲ ਦੀ ਮੌਤ ਨਸ਼ੀ ਦੀ ਓਵਰਡੋਜ਼ ਨਾਲ ਹੋਈ।
ਯਮਨ ਦੇ ਕਾਨੂੰਨ ਅਨੁਸਾਰ, ਜੇਕਰ ਪੀੜਤ ਪਰਿਵਾਰ ਮਾਫ਼ ਕਰ ਦੇਵੇ, ਤਾਂ ਬਲੱਡ ਮਨੀ ਦੇ ਬਦਲੇ ਨਿਮਿਸ਼ਾ ਨੂੰ ਬਚਾਇਆ ਜਾ ਸਕਦਾ ਹੈ। ਪਰਿਵਾਰ ਨੂੰ ਹੁਣ ਵੀ ਉਸਦੀ ਰਿਹਾਈ ਦੀ ਉਡੀਕ ਹੈ।


