Begin typing your search above and press return to search.

''ਚੰਡੀਗੜ੍ਹ ਸਣੇ ਪੰਜਾਬ ਦੇ ਹੋਰ ਹੱਕਾਂ ਤੇ ਮੋਦੀ ਸਰਕਾਰ ਨੂੰ ਡਾਕਾ ਨਹੀਂ ਮਾਰਨ ਦਿਆਂਗੇ''

ਚੰਡੀਗੜ੍ਹ ਸਣੇ ਪੰਜਾਬ ਦੇ ਹੋਰ ਹੱਕਾਂ ਤੇ ਮੋਦੀ ਸਰਕਾਰ ਨੂੰ ਡਾਕਾ ਨਹੀਂ ਮਾਰਨ ਦਿਆਂਗੇ
X

BikramjeetSingh GillBy : BikramjeetSingh Gill

  |  17 Nov 2024 4:47 PM IST

  • whatsapp
  • Telegram

ਤਰਨ ਤਾਰਨ : ਪੰਜਾਬ ਚ 20 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ, ਬਰਨਾਲਾ ਦੀਆਂ ਜ਼ਿਮਨੀ ਚੋਣਾਂ ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਚੋਣ ਗਰੰਟੀਆਂ ਲਾਗੂ ਕਰਕੇ ਵੋਟਰਾਂ ਦੀਆਂ ਉਮੀਦਾਂ ਤੇ ਖ਼ਰੇ ਉਤਰਨ ਅਤੇ ਆਮ ਆਦਮੀ ਪਾਰਟੀ, ਪੰਜਾਬ ਵਾਸੀਆਂ ਦੀ ਆਪਣੀ ਪਾਰਟੀ ਵਜੋਂ ਸਥਾਪਿਤ ਹੋਣ ਵਜੋਂ ਪਾਰਟੀ ਦੀ ਸਮੂਹ ਛੋਟੀ ਵੱਡੀ ਲੀਡਰਸ਼ਿਪ ਤੇ ਵੋਟਰਾਂ ਚ ਬਣੇ ਲੋਕਪ੍ਰਿਅ ਉਤਸ਼ਾਹ ਦੇ ਨਤੀਜੇ ਵਜੋਂ ਇਹਨਾਂ ਚੋਣਾਂ ਚ ਪਾਰਟੀ ਉਮੀਦਵਾਰਾਂ ਦੇ ਹੱਕ ਚ ਵਹਿ ਰਹੀ ਜੇਤੂ ਹਵਾ ਹੁਣ ਪਾਰਟੀ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਹਨਾਂ ਜ਼ਿਮਨੀ ਚੋਣ ਹਲਕਿਆਂ ਦੇ ਸਾਂਝੇ ਕੀਤੇ ਗਏ ਚੋਣ ਦੌਰਿਆਂ ਦੌਰਾਨ ਪਾਰਟੀ ਉਮੀਦਵਾਰਾਂ ਦੇ ਹੱਕ ਚ ਵੋਟਰਾਂ ਵੱਲੋਂ ਆਪ ਮੁਹਾਰੇ ਭਰੇ ਰਿਕਾਰਡ ਤੋੜ ਸਮੂਲੀਅਤ ਦੇ ਹੁੰਗਾਰੇ ਨਾਲ ਠਾਠਾਂ ਮਾਰਦੀਆ ਹੋਈਆਂ ਚੋਣਾਵੀ ਰੈਲੀਆਂ ਨੇ ਰੈਲੀਆਂ ਪਾਰਟੀ ਉਮੀਦਵਾਰਾਂ ਦੇ ਹੱਕ ਚ ਵਹਿ ਰਹੀ ਹਵਾ ਨੂੰ ਯਕੀਨੀ ਜਿੱਤ ਦੀ ਹਨੇਰੀ ਚ ਤਬਦੀਲ ਕਰ ਦਿੱਤਾ ਹੈ। ਇਹਨਾਂ ਚੋਣਾਂ ਚ ਹੂੰਝਾ ਫੇਰ ਜਿੱਤ ਯਕੀਨੀ ਹੋਣ ਦੇ ਮੱਦੇਨਜ਼ਰ ਪੰਜਾਬ ਚ ' ਆਪ ' ਦੇ 93 ਵਿਧਾਇਕਾਂ ਦੀ ਗਿਣਤੀ ਵੱਧ ਕੇ 97 ਹੋ ਜਾਵੇਗੀ, ਜਦੋਂ ਕਿ ਕਾਂਗਰਸ, ਅਕਾਲੀ ਦਲ, ਭਾਜਪਾ ਚ ਪੰਜਾਬ ਵਿਰੋਧੀ ਨੀਤੀਆਂ ਕਾਰਣ ਘੁੱਟਣ ਮਹਿਸੂਸ ਕਰ ਰਹੇ ਇਹਨਾਂ ਪਾਰਟੀਆਂ ਚੋਂ ਤਿੰਨ ਚਾਰ ਵਿਧਾਇਕ ਤੋੜ ਵਿਛੋੜਾ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਚ ਸ਼ਾਮਲ ਹੋਣ ਲਈ ਆਪਣੇ ਪਰ੍ਹ ਤੋਲ ਰਹੇ ਹਨ,ਨਤੀਜੇ ਵਜੋਂ ਜੇਕਰ ਅਜਿਹੇ ਸਿਆਸੀ ਘਟਨਾਕ੍ਰਮ ਵਾਪਰਦੇ ਹਨ ਤਾਂ ਹੈ ਤਾਂ ਭਵਿੱਖ ਚ ਪੰਜਾਬ ਚ 100 ਵਿਧਾਇਕਾਂ ਦੀ ਪਹਿਲੀ ਪਾਰਟੀ ਹੋਣ ਦਾ ਮਾਣ ਮੱਤਾ ਟੈਗ,"ਆਪ" ਦੇ ਮੋਢਿਆਂ ਤੇ ਲੱਗੇਗਾ।

ਅੱਜ ਇਥੇ ਇਨ੍ਹਾਂ ਵਿਚਾਰਾਂ ਦਾ ਬੇਬਾਕੀ ਨਾਲ ਪ੍ਰਗਟਾਵਾ ਪਾਵਰਕਾਮ ਪੰਜਾਬ ਦੇ ਪ੍ਰਬੰਧਕੀ ਡਾਇਰੈਕਟਰ ਤੇ ਆਮ ਆਦਮੀ ਪਾਰਟੀ ( ਕਿਸਾਨ ਵਿੰਗ) ਦੇ ਸੂਬਾ ਉਪ ਪ੍ਰਧਾਨ ਸ. ਜਸਬੀਰ ਸਿੰਘ ਸੁਰਸਿੰਘ ਨੇ ਉਕਤ ਚਾਰ ਜ਼ਿਮਨੀ ਚੋਣ ਹਲਕਿਆਂ ਚ ਪਾਰਟੀ ਦੇ ਕਿਸਾਨ ਵਿੰਗ ਦੇ ਚੋਣ ਜ਼ਿੰਮੇਵਾਰੀਆਂ ਲਈ ਤਾਇਨਾਤ ਮਾਝਾ, ਦੁਆਬਾ, ਮਾਲਵਾ ਖੇਤਰ ਦੇ ਸੂਬਾਈ ਤੇ ਜਿਲ੍ਹਾ ਪੱਧਰੀ ਆਗੂਆਂ ਗੁਰਦੀਪ ਸਿੰਘ ਟਿਵਾਣਾ, ਬਲਵਿੰਦਰ ਸਿੰਘ, ਗੁਰਜੀਤ ਸਿੰਘ ਗਿੱਲ, ਹਰਮੀਤ ਸਿੰਘ ਔਲਖ,ਜਿਲਾ ਅੰਮ੍ਰਿਤਸਰ ਪ੍ਰਧਾਨ ਕੁਲਦੀਪ ਸਿੰਘ ਮਥਰੇਵਾਲ ਤੇ ਬਲਬੀਰ ਸਿੰਘ ਬੋਪਾਰਾਏ ਆਦਿ ਆਗੂਆਂ ਕੋਲੋ ਪਾਰਟੀ ਉਮੀਦਵਾਰਾਂ ਦੇ ਹੱਕ ਚ ਕਿਸਾਨਾਂ, ਮਜ਼ਦੂਰਾਂ ਦੇ ਚੋਣਾਵੀ ਝੁਕਾਉ ਦੀਆਂ ਤੱਥ ਭਰਪੂਰ ਰਿਪੋਰਟਾਂ ਦਾ ਜ਼ਾਇਜ਼ਾ ਲੈਣ ਅਤੇ ਹੋਰ ਵਰਗਾਂ ਸਮੇਤ ਕਿਸਾਨਾਂ, ਮਜ਼ਦੂਰਾਂ ਦੇ ਪਾਰਟੀ ਉਮੀਦਵਾਰਾਂ ਦੇ ਹੱਕ ਚ ਫਤਵਾ ਦੇਣ ਲਈ ਉੱਭਰੇ ਝੁਕਾਓ ਤੇ ਤਸੱਲੀ ਪ੍ਰਗਟ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ। ਉਹਨਾਂ ਦਾਅਵਾ ਕੀਤਾ ਕਿ ਪਿਛਲੀਆਂ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪੰਜਾਬ ਦੇ ਹਿੱਤਾਂ ਨਾਲ ਪੈਰ ਪੈਰ ਤੇ ਆਪਣੀ ਸੱਤਾ ਹੰਡਾਉਣ ਸਮੇਂ ਕਥਿਤ ਤੌਰ ਤੇ ਧਰੋਹ ਕਮਾਉਂਦੀਆਂ ਰਹੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੂੰ ਬੁਰੀ ਤਰ੍ਹਾਂ ਨਕਾਰਨ ਵਾਲੇ ਪੰਜਾਬ ਹਿਤੈਸ਼ੀ ਵੋਟਰ ਇਹਨਾਂ ਜ਼ਿਮਨੀ ਚ ਕਾਂਗਰਸ ਤੇ ਭਾਜਪਾ ਦਾ ਰਾਜਸੀ ਤੌਰ ਤੇ ਵੋਟ ਪਰਚੀ ਰਾਹੀਂ ਬੋਰੀ ਬਿਸਤਰਾ ਗੋਲ ਕਰਨ ਅਤੇ "ਆਪ" ਦੇ ਹੱਕ ਚ ਇਤਿਹਾਸਕ ਜੇਤੂ ਫਤਵਾ ਦੇਣ ਲਈ ਵੋਟਾਂ ਵਾਲੇ ਦਿਨ 20 ਨਵੰਬਰ ਦੀ ਬੜੀ ਬੇਸਬਰੀ ਨਾਲ ਪੱਬਾਂ ਭਾਰ ਹੋ ਕੇ ਉਡੀਕ ਕਰ ਰਹੇ ਹਨ ।ਸੂਬਾ ਕਿਸਾਨ ਆਗੂ ਤੇ ਪ੍ਰਬੰਧਕੀ ਡਾਇਰੈਕਟਰ ਸੁਰਸਿੰਘ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਮੋਦੀ ਸਰਕਾਰ ਦੀ ਸਿਆਸੀ ਘੇਰਾਬੰਦੀ ਕਰਦਿਆਂ ਕਿਹਾ ਕਿ ਸਾਲ 1966 ਚ ਪੰਜਾਬ ਦੇ ਪੁਨਰਗਠਨ ਮੌਕੇ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਨਿਰਧਾਰਤ ਕਰਨ ਤੇ ਹਰਿਆਣਾ ਸੂਬੇ ਨੂੰ 5 ਸਾਲ ਚ ਆਪਣੇ ਸੂਬੇ ਚ ਕੇਂਦਰੀ ਸਰਕਾਰ ਦੀ ਮਾਲੀ ਸਹਾਇਤਾ ਨਾਲ ਨਵੀਂ ਰਾਜਧਾਨੀ ਬਣਾਉਣ ਦੇ ਸੁਣਾਏ ਸਪਸ਼ਟ ਫੈਸਲੇ ਅਜੇ ਤੱਕ ਲਟਕ ਜਾਣ ਨਾਲ ਪੰਜਾਬ ਵਾਸੀਆਂ ਦੇ ਹਿਰਦਿਆਂ ਨੂੰ ਠੇਸ ਪੁੱਜ ਰਹੀ ਹੈ, ਉਤੋਂ ਹੁਣ ਇਹਨਾਂ ਜ਼ਿਮਨੀ ਚੋਣਾਂ ਚ ਮੋਦੀ ਸਰਕਾਰ ਤੇ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰਦੇ ਹੋਏ ਚੰਡੀਗੜ੍ਹ ਚ 10 ਏਕੜ ਰਕਬੇ ਚ ਹਰਿਆਣਾ ਸੂਬਾ ਨੂੰ ਆਪਣੀ ਵੱਖਰੀ ਵਿਧਾਨ ਸਭਾ ਉਸਾਰਨ ਲਈ ਕਥਿਤ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਵਾਸੀਆਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਪਾਣੀਆਂ, ਝੋਨੇ ਦੀ ਖ੍ਰੀਦ ਤੋਂ ਹੱਥ ਖੜ੍ਹੇ ਕਰਕੇ,10 ਹਜ਼ਾਰ ਕਰੋੜ ਰੁਪਏ ਦੇ ਕਰੀਬ ਪੰਜਾਬ ਦਾ ਹੱਕ ਪੇਂਡੂ ਵਿਕਾਸ ਤੇ ਸਿਹਤ ਫੰਡ ਸਿਆਸੀ ਬਦਲਾਖ਼ੋਰੀ ਤਹਿਤ ਰੋਕ ਕੇ ਪੰਜਾਬ ਦੇ ਸਬਰ ਸੰਤੋਖ ਨੂੰ ਮੋਦੀ ਸਰਕਾਰ ਪਰਖ ਰਹੀ ਹੈ। ਅਜਿਹੇ ਚ ਇਹਨਾਂ ਜ਼ਿਮਨੀ ਚੋਣਾਂ ਚ ਪੰਜਾਬ ਭਾਜਪਾ ਆਪਣਾ ਵੋਟਾਂ ਲੈਣ ਦਾ ਨੈਤਿਕ ਹੱਕ ਗੁਆ ਬੈਠੀ ਹੈ ਉਹਨਾਂ ਸਪਸ਼ਟ ਕੀਤਾ ਕਿ ਸੂਬਾ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਕਦਾਚਿੱਤ ਕੇਂਦਰ ਨੂੰ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਮਾਰਨ ਦੇਵੇਗੀ ਕਿਉਕਿ ਇਹ ਭੱਖਦੇ ਮਾਮਲੇ ਪੰਜਾਬ ਸਰਕਾਰ ਤੇ ਪਾਰਟੀ ਲਈ ਸੱਭ ਤੋਂ ਅਵੱਲ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਚ ਡੀ ਏ ਪੀ ਖਾਦ ਦੀ ਘਾਟ ਤੇ ਝੋਨੇ ਦੇ ਭੰਡਾਰਨ ਸਮੇਤ ਖੇਤੀ ਫ਼ਸਲਾਂ ਤੇ ਐਮ ਸੀ ਪੀ ਕਾਨੂੰਨੀ ਖ੍ਰੀਦ ਗਰੰਟੀ, ਹੋਰ ਕਿਸਾਨੀ ਭੱਖਦੇ ਮਸਲੇ ਹੱਲ ਨਾ ਹੋਣ ਆਦਿ ਸਮੱਸਿਆ ਲਈ ਸਿੱਧੇ ਤੌਰ ਤੇ ਕੇਂਦਰੀ ਮੋਦੀ ਸਰਕਾਰ ਤੇ ਪੰਜਾਬ ਹਿੱਤਾਂ ਤੇ ਮੂਕ ਦਰਸ਼ਕ ਬਣੀ ਪੰਜਾਬ ਭਾਜਪਾ ਜ਼ਿੰਮੇਵਾਰ ਹੈ।

ਕੈਪਸਨ: ਗੱਲਬਾਤ ਦੌਰਾਨ ਪਾਵਰਕਾਮ ਪੰਜਾਬ ਦੇ ਪ੍ਰਬੰਧਕੀ ਡਾਇਰੈਕਟਰ ਤੇ ਆਮ ਆਦਮੀ ਪਾਰਟੀ (ਕਿਸਾਨ ਵਿੰਗ) ਦੇ ਸੂਬਾ ਉਪ ਪ੍ਰਧਾਨ ਜਸਬੀਰ ਸਿੰਘ ਸੁਰਸਿੰਘ ।

Next Story
ਤਾਜ਼ਾ ਖਬਰਾਂ
Share it