ਪੰਜਾਬ 'ਚ ਰਜਿਸਟਰੀਆਂ ਬੰਦ ਕਰਨ ਦੀ ਚੇਤਾਵਨੀ
ਇਹ ਰੋਸ ਧਰਨਾ ਪੰਜਾਬ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਸਮਰਥਨ ਵਿੱਚ ਕੱਢਿਆ ਜਾਵੇਗਾ, ਜਿਸ ਨੂੰ ਪੰਜਾਬ ਵਿਜੀਲੈਂਸ ਵੱਲੋਂ ਕੁਝ ਦਿਨ ਪਹਿਲਾਂ ਬਰਨਾਲਾ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
By : BikramjeetSingh Gill
ਮਾਲ ਅਧਿਕਾਰੀ ਭਲਕੇ ਮੰਤਰੀ ਨੂੰ ਮਿਲਣਗੇ
ਰਿਸ਼ਵਤਖੋਰੀ ਦੇ ਦੋਸ਼ 'ਚ ਐਸੋਸੀਏਸ਼ਨ ਦੇ ਮੁਖੀ ਨੂੰ ਰਿਹਾਅ ਕਰਨ ਦੀ ਮੰਗ
ਚੰਡੀਗੜ੍ਹ : ਪੰਜਾਬ 'ਚ ਭਲਕੇ ਯਾਨੀ ਸੋਮਵਾਰ ਨੂੰ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਅਧਿਕਾਰੀ ਪੰਜਾਬ ਵਿਜੀਲੈਂਸ ਖਿਲਾਫ ਮੰਤਰੀ ਨੂੰ ਮਿਲਣਗੇ। ਜੇਕਰ ਉਨ੍ਹਾਂ ਦੇ ਵਿਚਾਰ ਨਾ ਸੁਣੇ ਗਏ ਤਾਂ ਉਹ 18 ਦਸੰਬਰ ਦਿਨ ਬੁੱਧਵਾਰ ਨੂੰ ਪੂਰੇ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਜਿਸਟਰੀ ਨਹੀਂ ਹੋਣ ਦੇਣਗੇ।
ਇਹ ਰੋਸ ਧਰਨਾ ਪੰਜਾਬ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਸਮਰਥਨ ਵਿੱਚ ਕੱਢਿਆ ਜਾਵੇਗਾ, ਜਿਸ ਨੂੰ ਪੰਜਾਬ ਵਿਜੀਲੈਂਸ ਵੱਲੋਂ ਕੁਝ ਦਿਨ ਪਹਿਲਾਂ ਬਰਨਾਲਾ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਸ ਗੱਲ ਦਾ ਐਲਾਨ ਚੰਡੀਗੜ੍ਹ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੂਬੇ ਭਰ ਦੇ ਮਾਲ ਅਧਿਕਾਰੀਆਂ ਨੇ 28 ਅਤੇ 29 ਨਵੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਪਰ ਇਸ ਵਾਰ ਮਾਲ ਅਧਿਕਾਰੀਆਂ ਨੇ ਮਨ ਬਣਾ ਲਿਆ ਹੈ ਕਿ ਜੇਕਰ ਦੋ ਦਿਨਾਂ ਅੰਦਰ ਚੇਅਰਮੈਨ ਸੁਖਚਰਨ ਚੰਨੀ ਖ਼ਿਲਾਫ਼ ਦਰਜ ਕੇਸ ਵਾਪਸ ਨਾ ਲਿਆ ਗਿਆ ਤਾਂ ਪੂਰੇ ਪੰਜਾਬ ਵਿੱਚ ਅਣਮਿੱਥੇ ਸਮੇਂ ਲਈ ਰਜਿਸਟਰੀ ਬੰਦ ਕਰ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਬਰਨਾਲਾ ਵਿਜੀਲੈਂਸ ਨੇ ਐਸੋਸੀਏਸ਼ਨ ਦੇ ਮੁਖੀ ਚੰਨੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਸੀ। ਚੰਨੀ ਦੀ ਬੁੱਧਵਾਰ ਨੂੰ ਹੋਈ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਰੈਵੀਨਿਊ ਆਫੀਸਰਜ਼ ਯੂਨੀਅਨ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ ਤਾਇਨਾਤ ਯੂਨੀਅਨ ਦੇ ਮੈਂਬਰਾਂ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ ਰਜਿਸਟਰਾਰ ਅਤੇ ਡੀਆਰਓ ਨੂੰ ਰੋਸ ਵਜੋਂ ਜਨਤਕ ਛੁੱਟੀ ਲੈ ਕੇ ਬਰਨਾਲਾ ਵਿਜੀਲੈਂਸ ਦਫਤਰ ਦੇ ਬਾਹਰ ਪਹੁੰਚਣ ਲਈ ਕਿਹਾ ਸੀ।