Begin typing your search above and press return to search.
Breaking : ਭਾਜਪਾ ਲੀਡਰ ਪ੍ਰਨੀਤ ਕੌਰ ਦਾ ਕਿਸਾਨਾਂ ਵਲੋਂ ਜਬਰਦਸਤ ਵਿਰੋਧ

By : Gill
ਪਟਿਆਲਾ : ਅੱਜ ਪਟਿਆਲਾ ਦੀ ਅਨਾਜ ਮੰਡੀ ਵਿਚ ਉਸ ਵੇਲੇ ਰੌਲਾ ਪੈ ਗਿਆ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਭਾਜਪਾ ਲੀਡਰ ਪ੍ਰਨੀਤ ਕੌਰ ਕਿਸਾਨਾਂ ਨੂੰ ਮਿਲਣ ਆਏ ਸਨ।
ਇਸ ਮੌਕੇ ਜਦੋ ਹੀ ਕਿਸਾਨਾਂ ਨੂੰ ਪ੍ਰਨੀਤ ਕੌਰ ਆਉਣ ਦਾ ਪਤਾ ਲੱਗਾ ਤਾਂ ਕਿਸਾਨਾਂ ਨੇ ਪ੍ਰਨੀਤ ਕੌਰ ਦੀ ਗੱਡੀ ਘੇਰ ਲਈ ਅਤੇ ਮੁਰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਮੈ ਹਮੇਸ਼ਾ ਹੀ ਕਿਸਾਨਾਂ ਦੇ ਹੱਕ ਵਿਚ ਰਹੀ ਹਾਂ ਅਤੇ ਅੱਗੇ ਵੀ ਅਜਿਹਾ ਹੀ ਕਰਾਂਗੀ। ਪ੍ਰਨੀਤ ਕੌਰ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕਿ ਅਜਿਹੇ ਹਾਲਾਤ ਪਹਿਲੀ ਵਾਰ ਬਣੇ ਹਨ। ਉਨ੍ਹਾਂ ਪੰਜਾਬ ਸਕਰਾਰ ਉਤੇ ਦੋਸ਼ ਲਾਇਆ ਕਿ ਕੇਂਦਰ ਨੇ ਤਾਂ ਆਪਣਾ ਫ਼ਰਜ ਪੂਰਾ ਕਰ ਦਿੱਤਾ ਸੀ ਪਰ ਪੰਜਾਬ ਸਰਕਾਰ ਦੀ ਨਾਲਾਇਕੀ ਰਹੀ।
Next Story


