Begin typing your search above and press return to search.

Violence in Mexico: ਮੈਕਸੀਕੋ ਚ ਹਾਲਾਤ ਹਿੰਸਕ ਹੋਣ ਮਗਰੋਂ ਸਾੜ ਫੂਕ ਦੀਆਂ ਘਟਨਾਵਾਂ

ਹਵਾਈ ਅੱਡੇ ਅਤੇ ਮਾਲ 'ਤੇ ਕਬਜ਼ਾ: ਦੰਗਾਕਾਰੀ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਵੱਡੇ ਸ਼ਾਪਿੰਗ ਮਾਲਾਂ ਵਿੱਚ ਦਾਖਲ ਹੋ ਗਏ ਹਨ। ਰਿਪੋਰਟਾਂ ਅਨੁਸਾਰ, ਉਨ੍ਹਾਂ

Violence in Mexico: ਮੈਕਸੀਕੋ ਚ ਹਾਲਾਤ ਹਿੰਸਕ ਹੋਣ ਮਗਰੋਂ ਸਾੜ ਫੂਕ ਦੀਆਂ ਘਟਨਾਵਾਂ
X

GillBy : Gill

  |  23 Feb 2026 8:22 AM IST

  • whatsapp
  • Telegram



ਵੈਨਕੂਵਰ, 22 ਫਰਵਰੀ (ਮਲਕੀਤ ਸਿੰਘ) – ਕੈਨੇਡਾ ਦੇ ਗੁਆਂਢੀ ਦੇਸਾਂ ਚ ਗਿਣੇ ਜਾਂਦੇ ਮੈਕਸੀਕੋ ਦੇਸ ਵਿੱਚ ਪ੍ਰਮੁੱਖ ਅਪਰਾਧੀ ਗਿਰੋਹ ਦੇ ਮੁਖੀ ਐਲ ਮਨੈਚੋ ਨੂੰ ਫੌਜ ਵੱਲੋਂ ਮਾਰੇ ਜਾਣ ਤੋਂ ਬਾਅਦ ਗੁੱਸੇ ਵਿੱਚ ਆਏ ਉਸ ਦੇ ਸਮਰਥਕਾਂ ਵੱਲੋਂ ਜਾਲਿਸਕੋ ਸੂਬੇ ਸਮੇਤ ਕਈ ਉਥੋਂ ਦੇ ਕਈ ਸੂਬਿਆਂ ਚ ਵੱਡੀ ਪੱਧਰ ਤੇ ਸਾੜ ਫੂਕ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਮਗਰੋਂ ਹਾਲਾਤ ਹਿੰਸਕ ਹੋ ਜਾਣ ਦੀਆਂ ਸੂਚਨਾਵਾਂ ਹਨ

ਹੁਣ ਤੱਕ ਪ੍ਰਾਪਤ ਵੇਰਵਿਆਂ ਮੁਤਾਬਕ ਮੈਕਸੀਕੋ ਚ ਹਥਿਆਰਬੰਦ ਗਰੁੱਪਾਂ ਵੱਲੋਂ ਕਈ ਸ਼ਹਿਰਾਂ ਵਿੱਚ ਸੜਕਾਂ ’ਤੇ ਉਤਰ ਕੇ ਵਾਹਨਾਂ ਨੂੰ ਅੱਗ ਲਗਾਉਣ ਲਾਉਣ ਤੋਂ ਇਲਾਵਾ ਗੋਲੀਬਾਰੀ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ । ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਜਾਲਿਸਕੋ ਅਤੇ ਇਸ ਦਾ ਤਟਵਰਤੀ ਸੈਲਾਨੀ ਸ਼ਹਿਰ ਪੁਐਰਟੋ ਵੱਲਾਰਟਾ ਸ਼ਾਮਲ ਦੱਸੇ ਜਾ ਰਹੇ ਹਨ।

ਮੈਕਸੀਕਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਦੇ ਇੱਕ ਤਾਕਤਵਰ ਅਪਰਾਧੀ ਗਿਰੋਹ ਦੇ ਨੇਤਾ ਨੂੰ ਮਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ਵਿੱਚ ਅਸਥਿਰਤਾ ਫੈਲ ਗਈ। ਦੇਸ਼ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬਾਉਮ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਮੈਕਸੀਕੋ ਵਿੱਚ ਭੜਕੀ ਹਿੰਸਾ ਅਤੇ ਅਸਥਿਰ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਯਾਤਰਾ ਚੇਤਾਵਨੀ ਤੋਂ ਬਾਅਦ ਵੈਨਕੂਵਰ ਤੋਂ ਦੱਖਣ-ਪੱਛਮੀ ਮੈਕਸੀਕੋ ਜਾਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।

Next Story
ਤਾਜ਼ਾ ਖਬਰਾਂ
Share it