Begin typing your search above and press return to search.

US Report on Pakistan: ਅਮਰੀਕੀ ਰਿਪੋਰਟ 'ਚ ਪਾਕਿਸਤਾਨ ਫਿਰ ਬੇਨਕਾਬ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ, ਖਾਸ ਕਰਕੇ ਜੰਮੂ-ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ Terrorist Organizations ਅਜੇ ਵੀ ਪਾਕਿਸਤਾਨੀ ਸਰਜ਼ਮੀਂ ਤੋਂ ਆਪਣਾ Network ਚਲਾ ਰਹੇ ਹਨ।

US Report on Pakistan: ਅਮਰੀਕੀ ਰਿਪੋਰਟ ਚ ਪਾਕਿਸਤਾਨ ਫਿਰ ਬੇਨਕਾਬ
X

GillBy : Gill

  |  29 March 2026 12:16 PM IST

  • whatsapp
  • Telegram

ਵਾਸ਼ਿੰਗਟਨ/ਨਵੀਂ ਦਿੱਲੀ, 29 ਮਾਰਚ:

ਅਮਰੀਕੀ ਕਾਂਗਰਸ ਦੀ ਇੱਕ ਤਾਜ਼ਾ Research Report ਨੇ ਪਾਕਿਸਤਾਨ ਦੀ ਧਰਤੀ ਤੋਂ ਚੱਲ ਰਹੀਆਂ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। US Congressional Research Service ਦੀ ਇਸ ਰਿਪੋਰਟ ਨੇ ਭਾਰਤ ਵੱਲੋਂ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਇਲਜ਼ਾਮਾਂ 'ਤੇ ਮੋਹਰ ਲਗਾ ਦਿੱਤੀ ਹੈ ਕਿ ਗੁਆਂਢੀ ਮੁਲਕ ਅਜੇ ਵੀ ਅੱਤਵਾਦ ਦਾ ਕੇਂਦਰ ਬਣਿਆ ਹੋਇਆ ਹੈ।

ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਭਾਰਤ, ਖਾਸ ਕਰਕੇ ਜੰਮੂ-ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਵਾਲੇ ਕਈ Terrorist Organizations ਅਜੇ ਵੀ ਪਾਕਿਸਤਾਨੀ ਸਰਜ਼ਮੀਂ ਤੋਂ ਆਪਣਾ Network ਚਲਾ ਰਹੇ ਹਨ। ਇਨ੍ਹਾਂ ਸੰਗਠਨਾਂ ਵਿੱਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹਰਕਤ-ਉਲ-ਜੇਹਾਦ ਇਸਲਾਮੀ, ਹਰਕਤ-ਉਲ-ਮੁਜਾਹਿਦੀਨ ਅਤੇ ਹਿਜ਼ਬੁਲ ਮੁਜਾਹਿਦੀਨ ਵਰਗੇ ਖ਼ਤਰਨਾਕ ਗਰੁੱਪ ਸ਼ਾਮਲ ਹਨ, ਜੋ ਭਾਰਤ ਦੀ National Security ਲਈ ਇੱਕ ਗੰਭੀਰ ਚੁਣੌਤੀ ਬਣੇ ਹੋਏ ਹਨ।

ਅਮਰੀਕੀ ਮਾਹਰਾਂ ਨੇ ਇਹਨਾਂ ਸੰਗਠਨਾਂ ਨੂੰ ਪੰਜ ਵੱਖ-ਵੱਖ Categories ਵਿੱਚ ਵੰਡਿਆ ਹੈ। ਇਹਨਾਂ ਵਿੱਚ ਗਲੋਬਲ, ਅਫਗਾਨਿਸਤਾਨ-ਕੇਂਦ੍ਰਿਤ, ਭਾਰਤ (ਕਸ਼ਮੀਰ)-ਕੇਂਦ੍ਰਿਤ, ਘਰੇਲੂ ਅਤੇ ਸੰਪਰਦਾਇਕ (ਖਾਸ ਕਰਕੇ ਸ਼ੀਆ ਵਿਰੋਧੀ) ਗਰੁੱਪ ਸ਼ਾਮਲ ਹਨ। ਵਿਸ਼ਵ ਪੱਧਰ 'ਤੇ ਸਰਗਰਮ ਸੰਗਠਨਾਂ ਵਿੱਚ ਅਲ-ਕਾਇਦਾ, AQIS ਅਤੇ ISIS-K ਵਰਗੇ ਨਾਮ ਸ਼ਾਮਲ ਕੀਤੇ ਗਏ ਹਨ।

ਇਸ ਰਿਪੋਰਟ ਮੁਤਾਬਕ ਪਾਕਿਸਤਾਨ 1980 ਦੇ ਦਹਾਕੇ ਤੋਂ ਇਹਨਾਂ ਸੰਗਠਨਾਂ ਦਾ ਗੜ੍ਹ ਰਿਹਾ ਹੈ। ਹਾਲਾਂਕਿ ਉੱਥੋਂ ਦੀ ਸਰਕਾਰ ਨੇ ਕੁਝ Military Operations ਅਤੇ ਪਾਲਿਸੀਆਂ ਦਾ ਦਾਅਵਾ ਕੀਤਾ ਹੈ, ਪਰ ਇਹ Action ਇਹਨਾਂ ਅੱਤਵਾਦੀ ਨੈੱਟਵਰਕਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਨਾਕਾਮ ਸਿੱਧ ਹੋਏ ਹਨ। ਸਾਲ 2014 ਵਿੱਚ ਲਾਗੂ ਕੀਤੇ ਗਏ National Action Plan ਦੇ ਬਾਵਜੂਦ, ਕਈ ਅਜਿਹੇ ਗਰੁੱਪ ਜਿਨ੍ਹਾਂ ਨੂੰ ਅਮਰੀਕਾ ਅਤੇ United Nations ਵੱਲੋਂ ਬੈਨ ਕੀਤਾ ਗਿਆ ਹੈ, ਅਜੇ ਵੀ ਉੱਥੇ ਸਰਗਰਮ ਹਨ।

ਰਿਪੋਰਟ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਪਾਕਿਸਤਾਨ ਖੁਦ ਵੀ 2003 ਤੋਂ ਬਾਅਦ Terrorism ਦਾ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਹੈ। ਦੇਸ਼ ਵਿੱਚ ਅੱਤਵਾਦੀ ਹਮਲਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਇਹ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਫਿਰ ਵੀ, ਭਾਰਤ ਵਿਰੁੱਧ ਕੰਮ ਕਰਨ ਵਾਲੇ ਅੱਤਵਾਦੀਆਂ ਦਾ ਉੱਥੇ ਮੌਜੂਦ ਹੋਣਾ ਪੂਰੇ ਖੇਤਰ ਦੀ Regional Security ਲਈ ਇੱਕ ਵੱਡਾ ਖ਼ਤਰਾ ਹੈ।

Next Story
ਤਾਜ਼ਾ ਖਬਰਾਂ
Share it