Begin typing your search above and press return to search.

ਪੰਜਾਬ ਵਿਧਾਨ ਸਭਾ 'ਚ ਹੰਗਾਮਾ, ਪੜ੍ਹੋ, ਕਿਸ ਨੇ ਕੀ ਕਿਹਾ

ਬਾਜਵਾ ਆਪਣੇ ਬਿਆਨ 'ਤੇ ਕਾਇਮ, ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ

ਪੰਜਾਬ ਵਿਧਾਨ ਸਭਾ ਚ ਹੰਗਾਮਾ,  ਪੜ੍ਹੋ, ਕਿਸ ਨੇ ਕੀ ਕਿਹਾ
X

GillBy : Gill

  |  27 March 2025 12:10 PM IST

  • whatsapp
  • Telegram

ਚੰਡੀਗੜ੍ਹ – 27 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਿੱਚ ਸੀਐਲਪੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਤ ਸੀਚੇਵਾਲ ਮਾਡਲ ਬਾਰੇ ਦਿੱਤੇ ਗਏ ਬਿਆਨ 'ਤੇ ਤਣਾਅ ਪੈਦਾ ਹੋ ਗਿਆ। 'ਆਪ' ਵਿਧਾਇਕਾਂ ਨੇ ਬਾਜਵਾ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ ਅਤੇ ਸਵਾਲ ਉਠਾਇਆ ਕਿ ਕੀ ਇਹ ਪੂਰੀ ਕਾਂਗਰਸ ਦੀ ਰਾਏ ਹੈ ਜਾਂ ਸਿਰਫ਼ ਉਨ੍ਹਾਂ ਦੀ ਨਿੱਜੀ ਵਿਚਾਰਧਾਰਾ।

ਬਾਜਵਾ ਆਪਣੇ ਬਿਆਨ 'ਤੇ ਕਾਇਮ, ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਇਸ ਬਿਆਨ ਵਿਰੁੱਧ ਨਿੰਦਾ ਪ੍ਰਸਤਾਵ ਲਿਆਂਦਾ, ਪਰ ਬਾਜਵਾ ਨੇ ਆਪਣੇ ਸਟੈਂਡ 'ਚ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਵੀ ਕੀਤੀ। ਹੰਗਾਮੇ ਦੇ ਚਲਦਿਆਂ ਕੁਝ ਕਾਂਗਰਸੀ ਵਿਧਾਇਕ ਵਾਕਆਊਟ ਕਰ ਗਏ।

1 ਅਪ੍ਰੈਲ ਨੂੰ 2500 ਅਧਿਆਪਕਾਂ ਦੀ ਨਿਯੁਕਤੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ 2500 ਈਟੀਟੀ ਅਧਿਆਪਕ 1 ਅਪ੍ਰੈਲ ਨੂੰ ਨਿਯੁਕਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 700 ਅਧਿਆਪਕ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਤਾਇਨਾਤ ਹੋਣਗੇ।

ਮੁੱਲਾਂਪੁਰ ਦਾਖਾ ਤਹਿਸੀਲ ਬਣਾਉਣ ਦੀ ਮੰਗ

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮੁੱਲਾਂਪੁਰ ਦਾਖਾ ਨੂੰ ਤਹਿਸੀਲ ਬਣਾਉਣ ਦੀ ਮੰਗ ਕੀਤੀ। ਪਰ, ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਕਿਹਾ ਕਿ ਇੱਥੇ ਲੋੜੀਂਦੇ ਕਾਨੂੰਨਗੋ ਸਰਕਲ ਨਾ ਹੋਣ ਕਰਕੇ ਹੁਣ ਤੱਕ ਇਹ ਸੰਭਵ ਨਹੀਂ ਹੋਇਆ।

ਖੇਤਾਂ ਵਿੱਚੋਂ ਲੰਘ ਰਹੀਆਂ ਢਿੱਲੀਆਂ ਬਿਜਲੀ ਤਾਰਾਂ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਬਿਜਲੀ ਲਾਈਨਾਂ ਉੱਚੀਆਂ ਕਰਨੀ ਪੀਐਸਪੀਸੀਐਲ ਦੀ ਜ਼ਿੰਮੇਵਾਰੀ ਹੈ, ਪਰ ਖੇਤਾਂ ਵਿੱਚੋਂ ਤਾਰਾਂ ਹਟਾਉਣ ਦਾ ਖਰਚਾ ਲੋਕਾਂ ਨੂੰ ਹੀ ਭਰਨਾ ਪਵੇਗਾ।

ਪੰਚਾਇਤਾਂ ਆਪਣੇ ਫੰਡਾਂ ਨਾਲ ਵਿਕਾਸ ਕਰ ਸਕਣਗੀਆਂ

ਤਰੁਣਪ੍ਰੀਤ ਸਿੰਘ ਸੋਂਧ ਨੇ ਦੱਸਿਆ ਕਿ ਪਿੰਡ ਪੰਚਾਇਤਾਂ ਆਪਣੇ ਮੌਜੂਦਾ ਫੰਡਾਂ ਦੀ ਵਰਤੋਂ ਕਰਕੇ ਵਿਕਾਸ ਕਾਰਜ ਕਰ ਸਕਦੀਆਂ ਹਨ। ਡੇਰਾਬੱਸੀ ਹਲਕੇ ਵਿੱਚ ਛੇ ਪਿੰਡਾਂ ਵਿੱਚ ਡਿਜੀਟਲ ਲਾਇਬ੍ਰੇਰੀ ਬਣਾਉਣ ਦੀ ਤਿਆਰੀ ਜਾਰੀ ਹੈ।

52 ਲੇਬਰ ਇੰਸਪੈਕਟਰਾਂ ਦੀ ਨਵੀਂ ਭਰਤੀ

ਪੰਜਾਬ ਸਰਕਾਰ 52 ਲੇਬਰ ਇੰਸਪੈਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ, ਜਿਸ ਦੀ ਪ੍ਰਕਿਰਿਆ ਅੰਤਿਮ ਪੜਾਅ 'ਚ ਪਹੁੰਚ ਚੁੱਕੀ ਹੈ।

ਨਹਿਰੀ ਪਾਣੀ ਦੀ ਸਫ਼ਾਈ ਲਈ 355 ਐਫਆਈਆਰ ਦਰਜ

ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਨਹਿਰੀ ਪਾਣੀ ਪ੍ਰਦੂਸ਼ਣ ਵਧ ਰਿਹਾ ਹੈ। ਇਸ ਨੂੰ ਰੋਕਣ ਲਈ 355 ਐਫਆਈਆਰ ਦਰਜ ਹੋ ਚੁੱਕੀਆਂ ਹਨ। ਨਗਰ ਕੌਂਸਲਾਂ ਨੂੰ ਪ੍ਰਦੂਸ਼ਣ ਰੋਕਣ ਲਈ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।

Next Story
ਤਾਜ਼ਾ ਖਬਰਾਂ
Share it