Begin typing your search above and press return to search.

Canada ਤੋਂ ਮੰਦਭਾਗੀ ਖ਼ਬਰ: Punjab ਦੇ ਨੌਜਵਾਨ ਦੀ ਮੌਤ

ਪਰਿਵਾਰ ਨੇ ਲਾਸ਼ ਪੰਜਾਬ ਲਿਆਉਣ ਲਈ ਸਰਕਾਰ ਤੋਂ ਮੰਗੀ ਮਦਦ

Canada ਤੋਂ ਮੰਦਭਾਗੀ ਖ਼ਬਰ: Punjab ਦੇ ਨੌਜਵਾਨ ਦੀ ਮੌਤ
X

GillBy : Gill

  |  22 March 2026 10:16 AM IST

  • whatsapp
  • Telegram

ਜ਼ੀਰਾ (ਫਿਰੋਜ਼ਪੁਰ):

ਕੈਨੇਡਾ ਦੇ ਸਰੀ ਸ਼ਹਿਰ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜ਼ੀਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਮੋਲ ਵਰਮਾ ਵਜੋਂ ਹੋਈ ਹੈ, ਜੋ ਕਿ ਕੱਚਾ ਗਾਦੜੀਵਾਲਾ ਰੋਡ, ਜ਼ੀਰਾ ਦੇ ਨਿਵਾਸੀ ਧਰਮ ਵੀਰ ਕੁਮਾਰ ਦਾ ਸਪੁੱਤਰ ਸੀ। ਜਾਣਕਾਰੀ ਅਨੁਸਾਰ ਅਨਮੋਲ ਆਪਣੇ ਵੱਡੇ ਭਰਾ ਨਵਦੀਪ ਵਰਮਾ ਨਾਲ ਲਗਭਗ 4 ਸਾਲ ਪਹਿਲਾਂ ਉੱਚ ਵਿੱਦਿਆ ਹਾਸਲ ਕਰਨ ਲਈ ਕੈਨੇਡਾ ਗਿਆ ਸੀ। ਘਟਨਾ ਵਾਲੀ ਰਾਤ ਦੋਵੇਂ ਭਰਾ ਕੰਮ ਤੋਂ ਪਰਤ ਕੇ ਰੋਟੀ ਖਾਣ ਤੋਂ ਬਾਅਦ ਸੌਂ ਗਏ ਸਨ, ਪਰ ਅਗਲੀ ਸਵੇਰ ਜਦੋਂ ਨਵਦੀਪ ਨੇ ਅਨਮੋਲ ਨੂੰ ਕੰਮ 'ਤੇ ਜਾਣ ਲਈ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ 'ਸਾਈਲੈਂਟ ਹਾਰਟ ਅਟੈਕ' ਕਾਰਨ ਮੌਤ ਹੋ ਚੁੱਕੀ ਸੀ।

ਇਸ ਦੁਖਦਾਈ ਖ਼ਬਰ ਨਾਲ ਜ਼ੀਰਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਅਨਮੋਲ ਅਜੇ ਕੁਆਰਾ ਸੀ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਗਿਆ ਸੀ। ਪੀੜਤ ਪਰਿਵਾਰ ਨੇ ਡੂੰਘੇ ਸਦਮੇ ਵਿੱਚ ਹੁੰਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪੰਜਾਬ ਲਿਆਉਣ ਲਈ ਕਾਨੂੰਨੀ ਅਤੇ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਕਰ ਸਕਣ।

Next Story
ਤਾਜ਼ਾ ਖਬਰਾਂ
Share it