Begin typing your search above and press return to search.

ਜਹਾਜ਼ ਹਾਦਸੇ ਦੀ ਵੀਡੀਓ ਲੀਕ ਕਰਨ ਵਿਰੁਧ ਹਵਾਈ ਅੱਡੇ ਦੇ ਦੋ ਮੁਲਾਜ਼ਮ ਗ੍ਰਿਫਤਾਰ

ਗ੍ਰਿਫਤਾਰ ਮੁਲਾਜ਼ਮਾਂ ਦੀ ਪਛਾਣ ਮੁਹੰਮਦ ਲਮਾਈਨ ਬੈਂਗੂ (21) ਤੇ ਜੋਨਾਥਨ ਸਾਵੋਏ (45) ਵਜੋਂ ਹੋਈ ਹੈ ਜਿਨਾਂ ਵਿਰੁੱਧ ਕੰਪਿਊਟਰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਦਰਜ ਕੀਤੇ ਗਏ ਹਨ।

ਜਹਾਜ਼ ਹਾਦਸੇ ਦੀ ਵੀਡੀਓ ਲੀਕ ਕਰਨ ਵਿਰੁਧ ਹਵਾਈ ਅੱਡੇ ਦੇ ਦੋ ਮੁਲਾਜ਼ਮ ਗ੍ਰਿਫਤਾਰ
X

BikramjeetSingh GillBy : BikramjeetSingh Gill

  |  7 Feb 2025 10:27 AM IST

  • whatsapp
  • Telegram

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਪਿਛਲੇ ਹਫਤੇ ਡੀ ਸੀ ਵਿਚ ਰੋਨਾਲਡ ਰੀਗਨ ਵਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਅਸਮਾਨ ਵਿਚ ਹੋਏ ਭਿਆਨਕ ਹਵਾਈ ਹਾਦਸੇ ਦੀ ਵੀਡੀਓ ਲੀਕ ਕਰਨ ਦੇ ਦੋਸ਼ਾਂ ਤਹਿਤ ਹਵਾਈ ਅੱਡੇ ਦੇ ਦੋ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ।

ਮੈਟਰੋਪੋਲੀਟਨ ਵਸ਼ਿੰਗਟਨ ਏਅਰਪੋਰਟਸ ਅਥਾਰਿਟੀ ਦੇ ਬੁਲਾਰੇ ਰਾਬ ਯਿੰਗਲਿੰਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਦੋਨਾਂ ਮੁਲਾਜ਼ਮਾਂ ਵਿਰੁੱਧ ਏਅਰਪੋਰਟਸ ਅਥਾਰਿਟੀ ਰਿਕਾਰਡ ਦੀ ਅਣਅਧਿਕਾਰਤ ਕਾਪੀ ਬਣਾਉਣ ਦੇ ਦੋਸ਼ ਲਾਏ ਗਏ ਹਨ। ਗ੍ਰਿਫਤਾਰ ਮੁਲਾਜ਼ਮਾਂ ਦੀ ਪਛਾਣ ਮੁਹੰਮਦ ਲਮਾਈਨ ਬੈਂਗੂ (21) ਤੇ ਜੋਨਾਥਨ ਸਾਵੋਏ (45) ਵਜੋਂ ਹੋਈ ਹੈ ਜਿਨਾਂ ਵਿਰੁੱਧ ਕੰਪਿਊਟਰ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਦਰਜ ਕੀਤੇ ਗਏ ਹਨ। ਇਸ ਭਿਆਨਕ ਹਵਾਈ ਹਾਦਸੇ ਜਿਸ ਵਿਚ ਇਕ ਹਵਾਈ ਜਹਾਜ਼ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ ਸੀ, ਵਿਚ 67 ਵਿਅਕਤੀ ਮਾਰੇ ਗਏ ਸਨ।

Next Story
ਤਾਜ਼ਾ ਖਬਰਾਂ
Share it