Begin typing your search above and press return to search.

10 lakh health card ‘ਤੇ ਇਲਾਜ ਤੋਂ ਇਨਕਾਰ! Pulse Hospital ‘ਚ ਆਪ ਦੇ ਕੌਂਸਲਰ ਨੇ ਮਚਾਇਆ ਹੰਗਾਮਾ

ਬੱਚੇ ਦੇ ਇਲਾਜ ਲਈ ਤੜਫਦਾ ਪਰਿਵਾਰ, MLA ਜੀਵਨਜੋਤ ਕੌਰ ਦੀ ਦਖਲਅੰਦਾਜ਼ੀ ਨਾਲ ਸੁਲਝਿਆ ਮਾਮਲਾ, ਮਰੀਜ਼ ਨੂੰ ਕੀਤਾ ਹਾਇਰ ਸੈਂਟਰ ਰੈਫਰ

10 lakh health card ‘ਤੇ ਇਲਾਜ ਤੋਂ ਇਨਕਾਰ! Pulse Hospital ‘ਚ ਆਪ ਦੇ ਕੌਂਸਲਰ ਨੇ ਮਚਾਇਆ ਹੰਗਾਮਾ
X

Gurpiar ThindBy : Gurpiar Thind

  |  4 April 2026 1:41 PM IST

  • whatsapp
  • Telegram

ਅੰਮ੍ਰਿਤਸਰ : ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਦੇ 10 ਲੱਖ ਤੱਕ ਦੇ ਇਲਾਜ ਲਈ ਹੈਲਥ ਕਾਰਡ ਬਣਵਾਏ ਜਾ ਰਹੇ ਹਨ ਤਾਂ ਜੋ ਲੋਕ ਆਪਣਾ ਸਹੀ ਇਲਾਜ ਕਰਵਾ ਸਕਣ ਦੂਜੇ ਪਾਸੇ ਕੁਝ ਹਸਪਤਾਲਾਂ ਦੇ ਵਿੱਚ ਇਹ ਕਾਰਡ ਨੂੰ ਲਿਮਿਟਡ ਤੌਰ ਤੇ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਤੋਂ ਸਾਹਮਣੇ ਆਈ ਜਿੱਥੇ ਕਿ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਇੱਕ ਪਲਸ ਹਸਪਤਾਲ ਵਿੱਚ ਉਸ ਸਮੇਂ ਤਣਾਅ ਪੈਦਾ ਹੋ ਗਿਆ।



ਜਦੋਂ ਇੱਕ ਗਰੀਬ ਪਰਿਵਾਰ ਨੇ ਆਪਣੇ ਬੀਮਾਰ ਬੱਚੇ ਦਾ ਇਲਾਜ ਸਰਕਾਰ ਵੱਲੋਂ ਜਾਰੀ 10 ਲੱਖ ਦੇ ਹੈਲਥ ਕਾਰਡ ‘ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਹਸਪਤਾਲ ਵੱਲੋਂ ਪਹਿਲਾਂ 3500 ਰੁਪਏ ਫੀਸ ਅਤੇ ਹੋਰ ਖਰਚੇ ਦੀ ਮੰਗ ਕੀਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਕਈ ਸਾਲਾਂ ਤੋਂ ਆਪਣੇ ਬੱਚੇ ਦਾ ਇਲਾਜ ਵੱਖ-ਵੱਖ ਹਸਪਤਾਲਾਂ ‘ਚ ਕਰਵਾ ਰਹੇ ਹਨ ਅਤੇ ਹੁਣ ਉਹਨਾਂ ਕੋਲ ਪੈਸੇ ਦੀ ਕਮੀ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਦਿੱਤਾ ਕਾਰਡ ਹੋਣ ਦੇ ਬਾਵਜੂਦ ਹਸਪਤਾਲ ਨੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਉਹ ਬਹੁਤ ਪਰੇਸ਼ਾਨ ਹੋਏ।



ਇਸ ਦੌਰਾਨ ਸਥਾਨਕ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਕੌਂਸਲਰ ਕਮਲ ਕੁਮਾਰ ਅਤੇ ਹੋਰ ਆਪ ਦੇ ਆਗੂ ਮੌਕੇ ‘ਤੇ ਪਹੁੰਚੇ ਅਤੇ ਹਸਪਤਾਲ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਹੋਈ। ਉਹਨਾਂ ਕਿਹਾ ਕਿ ਕੁਝ ਨਿੱਜੀ ਹਸਪਤਾਲ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੇ ਅਤੇ ਗਰੀਬ ਲੋਕਾਂ ਤੋਂ ਪੈਸੇ ਵਸੂਲ ਰਹੇ ਹਨ, ਜਿਸ ਨਾਲ ਸਰਕਾਰ ਦੀ ਛਵੀ ਖਰਾਬ ਹੋ ਰਹੀ ਹੈ।


ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਵੀ ਮੌਕੇ ‘ਤੇ ਪਹੁੰਚੇ। ਉਹਨਾਂ ਦੱਸਿਆ ਕਿ ਇਹ ਮੁੱਖ ਤੌਰ ‘ਤੇ ਮਿਸ ਕਮਿਊਨੀਕੇਸ਼ਨ ਦਾ ਮਾਮਲਾ ਸੀ। ਉਹਨਾਂ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਮਰੀਜ਼ਾਂ ਨਾਲ ਪਿਆਰ ਨਾਲ ਪੇਸ਼ ਆਉਣ ਅਤੇ ਜੇ ਇਲਾਜ ਉੱਥੇ ਸੰਭਵ ਨਾ ਹੋਵੇ ਤਾਂ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ।ਜੀਵਨਜੋਤ ਕੌਰ ਨੇ ਇਹ ਵੀ ਕਿਹਾ ਕਿ ਕੁਝ ਬਿਮਾਰੀਆਂ ਜਾਂ ਸਹੂਲਤਾਂ ਹਰ ਹਸਪਤਾਲ ਵਿੱਚ ਉਪਲਬਧ ਨਹੀਂ ਹੁੰਦੀਆਂ, ਜਿਸ ਕਾਰਨ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ‘ਚ ਰੈਫਰ ਕਰਨਾ ਪੈਂਦਾ ਹੈ। ਉਹਨਾਂ ਭਰੋਸਾ ਦਿਵਾਇਆ ਕਿ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਬੱਚੇ ਦਾ ਇਲਾਜ ਠੀਕ ਢੰਗ ਨਾਲ ਕਰਵਾਇਆ ਜਾਵੇਗਾ।



ਉੱਧਰ ਹਸਪਤਾਲ ਡਾਇਰੈਕਟਰ ਡਾ. ਰਿਸ਼ਭ ਨੇ ਕਿਹਾ ਕਿ ਮਰੀਜ਼ ਦੀ ਬਿਮਾਰੀ ਸਕੀਮ ਹੇਠ ਕਵਰ ਨਹੀਂ ਸੀ ਅਤੇ ਇਸ ਕਰਕੇ ਮਿਸਅੰਡਰਸਟੈਂਡਿੰਗ ਬਣੀ। ਉਹਨਾਂ ਦੱਸਿਆ ਕਿ ਮਰੀਜ਼ ਨੂੰ ਹੁਣ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ ਤਾਂ ਜੋ ਉਸਦਾ ਵਧੀਆ ਇਲਾਜ ਹੋ ਸਕੇ ਅਤੇ ਮਾਮਲਾ ਸਲਾਹ-ਮਸ਼ਵਰੇ ਨਾਲ ਸੁਲਝਾ ਲਿਆ ਗਿਆ ਅਤੇ ਮਰੀਜ਼ ਨੂੰ ਅੱਗੇ ਇਲਾਜ ਲਈ ਭੇਜ ਦਿੱਤਾ ਗਿਆ।

Next Story
ਤਾਜ਼ਾ ਖਬਰਾਂ
Share it