Canada ਵਿੱਚ ਦਰਦਨਾਕ ਹਾਦਸਾ, Punjabi ਨੌਜਵਾਨ ਕਾਰ ਵਿੱਚ ਜ਼ਿੰਦਾ ਸੜਿਆ
ਮਿਲੀ ਜਾਣਕਾਰੀ ਅਨੁਸਾਰ, ਹਰਵਿੰਦਰ ਸਿੰਘ ਹੈਰੀ ਰੱਖੜੀ ਬੰਨ੍ਹਵਾਉਣ ਲਈ ਆਪਣੀ ਭੈਣ ਕੋਲ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਉਸਦੀ ਕਾਰ ਨੂੰ ਅੱਗ ਲੱਗ ਗਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ

By : Gill
ਮੋਰਿੰਡਾ/ਕੈਨੇਡਾ: ਮੋਰਿੰਡਾ ਸ਼ਹਿਰ ਦੇ 31 ਸਾਲਾ ਨੌਜਵਾਨ ਹਰਵਿੰਦਰ ਸਿੰਘ ਹੈਰੀ ਦੀ ਕੈਨੇਡਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਸ਼ਨੀਵਾਰ ਨੂੰ ਔਟਵਾ ਦੇ ਹਾਈਵੇਅ 417 'ਤੇ ਵਾਪਰਿਆ, ਜਦੋਂ ਉਸਦੀ ਕਾਰ ਨੂੰ ਅੱਗ ਲੱਗ ਗਈ।
ਮਿਲੀ ਜਾਣਕਾਰੀ ਅਨੁਸਾਰ, ਹਰਵਿੰਦਰ ਸਿੰਘ ਹੈਰੀ ਰੱਖੜੀ ਬੰਨ੍ਹਵਾਉਣ ਲਈ ਆਪਣੀ ਭੈਣ ਕੋਲ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਉਸਦੀ ਕਾਰ ਨੂੰ ਅੱਗ ਲੱਗ ਗਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਹਰਵਿੰਦਰ ਸਿੰਘ ਹੈਰੀ ਗੰਭੀਰ ਰੂਪ ਵਿੱਚ ਝੁਲਸ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚ ਸਕੀ।
ਹਰਵਿੰਦਰ ਸਿੰਘ ਹੈਰੀ ਸਟੇਟ ਬੈਂਕ ਆਫ਼ ਪਟਿਆਲਾ ਤੋਂ ਸੇਵਾਮੁਕਤ ਜਸਬੀਰ ਸਿੰਘ ਦਾ ਪੁੱਤਰ ਸੀ, ਜੋ ਕਿ ਸੂਦ ਕਲੋਨੀ, ਮੋਰਿੰਡਾ ਦੇ ਰਹਿਣ ਵਾਲੇ ਹਨ। ਹਰਵਿੰਦਰ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਇਸ ਦਰਦਨਾਕ ਹਾਦਸੇ ਤੋਂ ਸਿਰਫ਼ ਪੰਜ ਮਹੀਨੇ ਪਹਿਲਾਂ, 12 ਮਾਰਚ 2025 ਨੂੰ ਹੀ ਉਸਦਾ ਵਿਆਹ ਹੋਇਆ ਸੀ। ਰੱਖੜੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਵਾਪਰੇ ਇਸ ਹਾਦਸੇ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।


