Begin typing your search above and press return to search.

Gurdaspur ਤੇ Muktsar ਦੇ D.C ਦਫ਼ਤਰਾਂ ਨੂੂੰ Bomb ਨਾਲ ਉਡਾਉਣ ਦੀ ਦਿੱਤੀ ਧਮਕੀ

ਪੰਜਾਬ ’ਚ ਕੋਰਟ ਕੰਪਲੈਕਸਾਂ ਤਹਿਸ਼ੀਲਾਂ ਤੇ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਵਿਚ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ।

Gurdaspur ਤੇ  Muktsar  ਦੇ D.C ਦਫ਼ਤਰਾਂ ਨੂੂੰ Bomb ਨਾਲ ਉਡਾਉਣ ਦੀ ਦਿੱਤੀ ਧਮਕੀ
X

Gurpiar ThindBy : Gurpiar Thind

  |  16 Jan 2026 1:33 PM IST

  • whatsapp
  • Telegram

ਗੁਰਦਾਸਪੁਰ: ਪੰਜਾਬ ’ਚ ਕੋਰਟ ਕੰਪਲੈਕਸਾਂ ਤਹਿਸ਼ੀਲਾਂ ਤੇ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਵਿਚ ਲਗਾਤਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ । ਅੱਜ ਗੁਰਦਾਸਪੁਰ ਤੇ ਮੁਕਤਸਰ ਦੇ ਡੀਸੀ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ । ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ।


ਇਸ ਤੋਂ ਬਾਅਦ, ਦਫ਼ਤਰ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਮੌਕੇ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੂਰੇ ਦਫ਼ਤਰ ਦੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਕਿਸੇ ਵੀ ਸੰਭਾਵੀ ਬੰਬ ਦੀ ਭਾਲ ਲਈ ਸਨਿਫਰ ਕੁੱਤਿਆਂ ਦੀ ਵਰਤੋਂ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਈਮੇਲ ਪਾਕਿਸਤਾਨੀ ਸੰਗਠਨ ISKP ਦੇ ਨਾਮ 'ਤੇ ਭੇਜਿਆ ਗਿਆ ਸੀ।



ਪੁਲਿਸ ਜਾਂਚ ਤੋਂ ਬਾਅਦ ਇਸ ਮਾਮਲੇ 'ਤੇ ਰਸਮੀ ਤੌਰ 'ਤੇ ਟਿੱਪਣੀ ਕੀਤੀ ਹੈ ਅਤੇ ਗੁਰਦਾਸਪੁਰ ਦੇ ਪੁਲਿਸ ਅਧਿਕਾਰੀ ਅਨੁਸਾਰ ਸਰਚ ਕੀਤਾ ਗਿਆ ਹੈ ਅਤੇ ਕੁਝ ਵੀ ਬੰਬ ਨਾਲ ਸਬੰਧਤ ਸਮੱਗਰੀ ਨਹੀਂ ਲੱਭੀ। ਪੁਲਿਸ ਅਨੁਸਾਰ, ਈਮੇਲ ਸਵੇਰੇ 9:30 ਵਜੇ ਦੇ ਕਰੀਬ ਪਤਾ ਲੱਗੀ ਸੀ। ਇਸ ਤੋਂ ਪਹਿਲਾਂ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ।



ਬਾਅਦ ਵਿੱਚ ਲੁਧਿਆਣਾ ਸਮੇਤ ਕਈ ਹੋਰ ਥਾਵਾਂ 'ਤੇ ਅਦਾਲਤੀ ਕੰਪਲੈਕਸਾਂ ਨੂੰ ਉਡਾਉਣ ਦੀਆਂ ਧਮਕੀਆਂ ਵੀ ਮਿਲੀਆਂ ਸਨ। ਹਾਲਾਂਕਿ, ਤਲਾਸ਼ੀ ਦੌਰਾਨ ਕੋਈ ਬੰਬ ਨਹੀਂ ਮਿਲਿਆ।

Next Story
ਤਾਜ਼ਾ ਖਬਰਾਂ
Share it