41 ਸਾਲ ਦੀ ਉਮਰ ਵਿੱਚ ਵੀ ਤਬਾਹੀ ਮਚਾ ਰਿਹੈ ਇਹ ਖਿਡਾਰੀ
ਭਾਵੇਂ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ ਕਈ ਸਾਲ ਹੋ ਗਏ ਹਨ, ਪਰ ਜਦੋਂ ਉਹ ਬੱਲਾ ਫੜਦੇ ਹਨ ਤਾਂ ਅੱਜ ਵੀ ਤੂਫਾਨ ਲਿਆ ਦਿੰਦੇ ਹਨ।

By : Gill
ਖੇਡ ਜਗਤ ਵਿੱਚ ਕੁਝ ਹੀ ਖਿਡਾਰੀ ਅਜਿਹੇ ਹੁੰਦੇ ਹਨ ਜੋ ਉਮਰ ਦੀ ਪਰਵਾਹ ਕੀਤੇ ਬਿਨਾਂ, ਮੈਦਾਨ 'ਤੇ ਆਪਣਾ ਜਾਦੂ ਬਰਕਰਾਰ ਰੱਖਦੇ ਹਨ। ਦੱਖਣੀ ਅਫ਼ਰੀਕਾ ਦੇ ਮਹਾਨ ਬੱਲੇਬਾਜ਼ ਏਬੀ ਡਿਵਿਲੀਅਰਸ ਵੀ ਉਨ੍ਹਾਂ ਵਿੱਚੋਂ ਇੱਕ ਹਨ। ਭਾਵੇਂ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ ਕਈ ਸਾਲ ਹੋ ਗਏ ਹਨ, ਪਰ ਜਦੋਂ ਉਹ ਬੱਲਾ ਫੜਦੇ ਹਨ ਤਾਂ ਅੱਜ ਵੀ ਤੂਫਾਨ ਲਿਆ ਦਿੰਦੇ ਹਨ।
ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਸ 'ਚ ਧਮਾਕੇਦਾਰ ਪ੍ਰਦਰਸ਼ਨ
ਏਬੀ ਡਿਵਿਲੀਅਰਸ ਇਸ ਸਮੇਂ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਸ ਵਿੱਚ ਖੇਡ ਰਹੇ ਹਨ। ਪਹਿਲੇ ਦੋ ਮੈਚਾਂ ਵਿੱਚ ਭਾਵੇਂ ਉਨ੍ਹਾਂ ਦਾ ਬੱਲਾ ਓਨਾ ਨਹੀਂ ਚੱਲਿਆ ਜਿੰਨਾ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਸੀ, ਪਰ ਪਿਛਲੇ ਦੋ ਮੈਚਾਂ ਵਿੱਚ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਕੇ ਸਾਰਿਆਂ ਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ।
ਵੈਸਟਇੰਡੀਜ਼ ਖਿਲਾਫ ਪਹਿਲੇ ਮੈਚ ਵਿੱਚ ਡਿਵਿਲੀਅਰਸ ਸਿਰਫ਼ 3 ਦੌੜਾਂ ਬਣਾ ਕੇ ਆਊਟ ਹੋ ਗਏ ਸਨ, ਜਿਸ ਤੋਂ ਬਾਅਦ ਕੁਝ ਲੋਕਾਂ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਦਾ ਸਮਾਂ ਹੁਣ ਲੰਘ ਗਿਆ ਹੈ। ਪਰ ਜਦੋਂ ਉਹ ਇੰਡੀਆ ਚੈਂਪੀਅਨਜ਼ ਦੇ ਸਾਹਮਣੇ ਆਏ, ਤਾਂ ਉਨ੍ਹਾਂ ਨੇ ਸਿਰਫ਼ 30 ਗੇਂਦਾਂ 'ਤੇ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਇੰਗਲੈਂਡ ਚੈਂਪੀਅਨਜ਼ ਖਿਲਾਫ ਸ਼ਾਨਦਾਰ ਸੈਂਕੜਾ
ਅਸਲੀ ਤੂਫਾਨੀ ਪਾਰੀ ਤਾਂ ਇੰਗਲੈਂਡ ਚੈਂਪੀਅਨਜ਼ ਖਿਲਾਫ ਦੇਖਣ ਨੂੰ ਮਿਲੀ। ਏਬੀ ਡਿਵਿਲੀਅਰਸ ਨੇ ਸਿਰਫ਼ 51 ਗੇਂਦਾਂ 'ਤੇ 15 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 116 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 227.45 ਰਿਹਾ, ਜੋ ਕਿ ਬੇਮਿਸਾਲ ਹੈ। ਇਸ ਤੋਂ ਬਾਅਦ, ਆਸਟ੍ਰੇਲੀਆ ਚੈਂਪੀਅਨਜ਼ ਵਿਰੁੱਧ ਵੀ ਉਨ੍ਹਾਂ ਨੇ ਸਿਰਫ਼ 46 ਗੇਂਦਾਂ ਵਿੱਚ 15 ਚੌਕਿਆਂ ਅਤੇ 8 ਛੱਕਿਆਂ ਸਮੇਤ 123 ਦੌੜਾਂ ਬਣਾਈਆਂ। ਇਹਨਾਂ ਆਖਰੀ ਦੋ ਪਾਰੀਆਂ ਵਿੱਚ, ਡਿਵਿਲੀਅਰਸ ਨੇ ਉਸੇ ਤਰ੍ਹਾਂ ਬੱਲੇਬਾਜ਼ੀ ਕੀਤੀ ਜਿਵੇਂ ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਰਦੇ ਸਨ। ਹੁਣ ਦੇਖਣਾ ਬਾਕੀ ਹੈ ਕਿ ਬਾਕੀ ਮੈਚਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ।
ਡਿਵਿਲੀਅਰਸ ਦੇ ਟੀ-20 ਕਰੀਅਰ ਦੇ ਅੰਕੜੇ
ਏਬੀ ਡਿਵਿਲੀਅਰਸ ਨੇ 78 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 1672 ਦੌੜਾਂ ਬਣਾਈਆਂ ਹਨ, ਹਾਲਾਂਕਿ ਇਸ ਫਾਰਮੈਟ ਵਿੱਚ ਉਨ੍ਹਾਂ ਦੇ ਨਾਮ ਕੋਈ ਸੈਂਕੜਾ ਨਹੀਂ ਹੈ। ਪਰ ਸਮੁੱਚੇ ਟੀ-20 ਕ੍ਰਿਕਟ ਵਿੱਚ, ਉਨ੍ਹਾਂ ਨੇ 340 ਮੈਚਾਂ ਵਿੱਚ 9424 ਦੌੜਾਂ ਬਣਾਈਆਂ ਹਨ, ਜਿਸ ਵਿੱਚ 4 ਸੈਂਕੜੇ ਸ਼ਾਮਲ ਹਨ। ਉਹ ਇੱਕ ਸਮੇਂ ਆਈਪੀਐਲ ਵਿੱਚ ਰੋਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਸਭ ਤੋਂ ਵੱਡੇ ਖਿਡਾਰੀਆਂ ਵਿੱਚੋਂ ਇੱਕ ਮੰਨੇ ਜਾਂਦੇ ਸਨ।


