Begin typing your search above and press return to search.

America ਵੱਲੋਂ Iranian General Soleimani ਦੇ ਪਰਿਵਾਰਕ ਮੈਂਬਰਾਂ ਦੇ ਗਰੀਨ ਕਾਰਡ ਰੱਦ, ਕੀਤੇ ਗ੍ਰਿਫਤਾਰ

America ਵੱਲੋਂ Iranian General Soleimani ਦੇ ਪਰਿਵਾਰਕ ਮੈਂਬਰਾਂ ਦੇ ਗਰੀਨ ਕਾਰਡ ਰੱਦ, ਕੀਤੇ ਗ੍ਰਿਫਤਾਰ
X

GillBy : Gill

  |  8 April 2026 9:17 AM IST

  • whatsapp
  • Telegram

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਮਰੀਕਾ ਨੇ 2020 ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ 'ਤੇ ਡਰੋਨ ਹਮਲੇ ਵਿੱਚ ਬਗਦਾਦ, ਇਰਾਕ ਵਿੱਚ ਮਾਰੇ ਗਏ ਈਰਾਨ ਦੇ ਜਨਰਲ ਕਾਸਮ ਸੋਲੀਮਨੀ ਦੀ ਧੀ ਤੇ ਦੋਹਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੋਲੀਮਨੀ ਦੀ ਧੀ ਹਾਮੀਦੇਹ ਸੋਲੀਮਨੀ ਅਸ਼ਰਫ ਤੇ ਉਸ ਦੀ ਧੀ ਦਾ ਕਾਨੂੰਨੀ ਰੁਤਬਾ ਪੀ ਆਰ (ਗਰੀਨ ਕਾਰਡ ਧਾਰਕ) ਰੱਦ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਦੋਨੋਂ ਔਰਤਾਂ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ ਸੀ ਈ) ਦੀ ਹਿਰਾਸਤ ਵਿੱੱਚ ਹਨ ਤੇ ਉਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਲਾਸ ਏਂਜਲਸ ਵਸਨੀਕ ਸੋਲੀਮਨੀ ਅਸ਼ਰਫ ਈਰਾਨ ਦਾ ਪ੍ਰਚਾਰ ਕਰਦੀ ਸੀ ਤੇ ਉਹ ਅਮਰੀਕੀ ਫੌਜ 'ਤੇ ਹੁੰਦੇ ਹਮਲਿਆਂ ਦੇ ਜਸ਼ਨ ਮਨਾਉਂਦੀ ਸੀ।

ਦੂਸਰੇ ਪਾਸੇ ਸੋਲੀਮਨੀ ਦੀ ਧੀ ਨੇ ਵਿਦੇਸ਼ ਵਿਭਾਗ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨਾਂ ਨੂੰ ਨਿੱਜੀ ਕਿੜ ਕੱਢਣ ਲਈ ਗ੍ਰਿਫਤਾਰ ਕੀਤਾ ਗਿਆ ਹੈ । ਸੋਲੀਮਨੀ ਅਸ਼ਰਫ 2015 ਵਿੱਚ ਸੈਲਾਨੀ ਵੀਜੇ ਉਪਰ ਅਮਰੀਕਾ ਆਈ ਸੀ ਤੇ ਉਸ ਨੂੰ 2019 ਵਿੱਚ ਸ਼ਰਨ ਦਿੱਤੀ ਗਈ ਸੀ ਤੇ 2021 ਵਿੱਚ ਉਹ ਗਰੀਨ ਕਾਰਡ ਧਾਰਕ ਬਣ ਗਈ ਸੀ।

ਕਾਰ ਲੋਕਾਂ ਉਪਰ ਚੜੀ, 15 ਜਖਮੀ, ਕੁਝ ਦੀ ਹਾਲਤ ਗੰਭੀਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊ ਇਬੇਰੀਆ, ਲੋਇਸਿਆਨਾ ਵਿੱਚ ਇਕ ਪਰੇਡ ਦੌਰਾਾਨ ਇਕ ਕਾਰ ਬੇਕਾਬੂ ਹੋ ਕੇ ਲੋਕਾਂ ਉਪਰ ਚੜ ਜਾਣ ਦੇ ਸਿੱਟੇ ਵਜੋਂ 15 ਲੋਕਾਂ ਦੇ ਜਖਮੀ ਹੋ ਜਾਣ ਦੀ ਖਬਰ ਹੈ। ਜਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਈਬੇਰੀਆ ਦੇ ਸ਼ੈਰਿਫ ਦਫਤਰ ਨੇ ਦਿੱਤੀ ਹੈ। ਸ਼ੈਰਿਫ ਦੇ ਲੋਕ ਸੰਪਰਕ ਅਫਸਰ ਰੇਬੇਕਾ ਮੇਲਾਨਕੋਨ ਨੇ ਕਿਹਾ ਹੈ ਕਿ ਵਾਹਣ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਮੁੁੱਢਲੀ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਘਟਨਾ ਇਕ ਹਾਦਸਾ ਸੀ। ਘਟਨਾ ਕਾਰਨ ਸ਼ਾਮ ਨੂੰ ਹੋਣ ਵਾਲਾ ਫੈਸਟੀਵਲ ਮਿਊਜਕ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

Next Story
ਤਾਜ਼ਾ ਖਬਰਾਂ
Share it