ਤਾਪਮਾਨ ਡਿੱਗੇਗਾ, ਜਾਣੋ ਪੰਜਾਬ ਦੇ ਮੌਸਮ ਦਾ ਹਾਲ
ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਵਿੱਚ 21 ਜਨਵਰੀ ਤੋਂ 23 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਪਿਛਲੀ ਪੱਛਮੀ ਗੜਬੜ ਦਾ ਅਸਰ ਵੀ ਪੰਜਾਬ ਵਿੱਚ ਦੇਖਣ
By : BikramjeetSingh Gill
ਸੀਤ ਲਹਿਰ ਅਤੇ ਧੁੰਦ ਨੂੰ ਲੈ ਕੇ ਕੋਈ ਅਲਰਟ ਨਹੀਂ
ਪੰਜਾਬ 'ਚ ਮੌਸਮ ਦੀ ਤਾਜ਼ਾ ਸੂਚਨਾ: ਤਾਪਮਾਨ 4 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ
ਅੱਜ ਪੰਜਾਬ 'ਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਕੋਈ ਚੇਤਾਵਨੀ ਜਾਰੀ ਨਹੀਂ ਹੋਈ।
ਪਿਛਲੇ 24 ਘੰਟਿਆਂ ਦੌਰਾਨ 1 ਡਿਗਰੀ ਤਾਪਮਾਨ ਦੀ ਗਿਰਾਵਟ ਦਰਜ ਹੋਈ, ਪਰ ਇਹ ਹਾਲੇ ਵੀ ਆਮ ਨਾਲੋਂ 3.1 ਡਿਗਰੀ ਵੱਧ ਹੈ।
ਮੌਸਮ ਵਿਭਾਗ ਅਨੁਸਾਰ, ਖੁਸ਼ਕ ਮੌਸਮ ਜਾਰੀ ਰਹਿਣ ਦੀ ਉਮੀਦ ਹੈ।
ਆਉਣ ਵਾਲੇ ਦਿਨਾਂ 'ਚ ਤਾਪਮਾਨ ਦੀ ਗਿਰਾਵਟ: ਅਗਲੇ 3 ਦਿਨਾਂ ਵਿੱਚ 2 ਤੋਂ 4 ਡਿਗਰੀ ਤਾਪਮਾਨ ਡਿੱਗ ਸਕਦਾ ਹੈ। 23 ਜਨਵਰੀ ਤੋਂ ਬਾਅਦ ਤਾਪਮਾਨ ਸਥਿਰ ਰਹਿਣ ਦੀ ਉਮੀਦ। ਹਿਮਾਚਲ ਤੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਦਾ ਪ੍ਰਭਾਵ ਪੰਜਾਬ 'ਚ ਪੈ ਸਕਦਾ ਹੈ।
ਘੱਟ ਬਾਰਿਸ਼ ਕਾਰਨ ਚਿੰਤਾ: 1 ਤੋਂ 22 ਜਨਵਰੀ ਤੱਕ 37% ਘੱਟ ਮੀਂਹ ਦਰਜ ਹੋਇਆ। ਆਮ ਤੌਰ 'ਤੇ ਜਨਵਰੀ ਵਿੱਚ 12.3 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਇਸ ਸਾਲ 8.3 ਮਿਲੀਮੀਟਰ ਹੀ ਹੋਇਆ। ਘੱਟ ਬਾਰਿਸ਼ ਦੇ ਕਾਰਨ ਪੰਜਾਬ ਨੂੰ "ਰੈੱਡ ਜ਼ੋਨ" ਵਿੱਚ ਰੱਖਿਆ ਗਿਆ ਹੈ।
ਵੱਖ-ਵੱਖ ਸ਼ਹਿਰਾਂ ਦੀ ਮੌਸਮੀ ਹਾਲਤ:
ਅੰਮ੍ਰਿਤਸਰ: 5°C ਤੋਂ 21°C, ਆਸਮਾਨ ਸਾਫ
ਜਲੰਧਰ: 7°C ਤੋਂ 21°C, 1°C ਦੀ ਗਿਰਾਵਟ
ਲੁਧਿਆਣਾ: 7°C ਤੋਂ 22°C, 1°C ਦੀ ਗਿਰਾਵਟ
ਪਟਿਆਲਾ: 8°C ਤੋਂ 24°C, 1°C ਦੀ ਗਿਰਾਵਟ
ਮੋਹਾਲੀ: 10°C ਤੋਂ 24°C, 1°C ਦੀ ਗਿਰਾਵਟ
ਦਰਅਸਲ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਪੰਜਾਬ ਵਿੱਚ 21 ਜਨਵਰੀ ਤੋਂ 23 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਪਿਛਲੀ ਪੱਛਮੀ ਗੜਬੜ ਦਾ ਅਸਰ ਵੀ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲਿਆ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਪਹਿਲੀ ਜਨਵਰੀ ਤੋਂ 22 ਜਨਵਰੀ ਤੱਕ 37 ਫੀਸਦੀ ਘੱਟ ਮੀਂਹ ਪਿਆ ਹੈ। ਜਿਸ ਕਾਰਨ ਪੰਜਾਬ ਨੂੰ ਰੈੱਡ ਜ਼ੋਨ ਵਿੱਚ ਪਾ ਦਿੱਤਾ ਗਿਆ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਜਨਵਰੀ ਦੇ ਪਹਿਲੇ 22 ਦਿਨਾਂ ਵਿੱਚ 12.3 ਮਿਲੀਮੀਟਰ ਮੀਂਹ ਪੈਂਦਾ ਹੈ। ਪਰ ਇਸ ਸਾਲ ਵੀ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ ਹੈ। ਇਸ ਸਾਲ ਹੁਣ ਤੱਕ ਪੰਜਾਬ ਵਿੱਚ 8.3 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 32 ਫੀਸਦੀ ਘੱਟ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ 'ਚ ਘੱਟ ਬਾਰਿਸ਼ ਨਾਲ ਸ਼ੁਰੂਆਤ ਹੋਈ ਹੈ।
ਮੌਸਮ ਵਿਭਾਗ ਅਨੁਸਾਰ, ਪੰਜਾਬ ਵਿੱਚ ਅਗਲੇ ਕੁਝ ਦਿਨ ਖੁਸ਼ਕ ਰਹਿਣਗੇ, ਪਰ ਤਾਪਮਾਨ ਵਿੱਚ ਵਾਧੂ ਗਿਰਾਵਟ ਹੋ ਸਕਦੀ ਹੈ। ਮੀਂਹ ਦੀ ਕਮੀ ਨਾਲ ਕਰਸੀ ਅਤੇ ਜਲ ਸੰਦਰਭੀ ਮੁੱਦਿਆਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ।