ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਸੰਘਰਸ਼ ਸ਼ਲਾਘਾਯੋਗ: ਪ੍ਰੋ. ਚੰਦੂਮਾਜਰਾ
ਜਿਸ ਕਰਕੇ ਇਸ ਸਮਝੌਤੇ ਦਾ ਭਾਰਤ ਉੱਤੇ ਅਤੇ ਖਾਸ ਤੌਰ ਤੇ ਪੰਜਾਬ ਦੇ ਖੇਤੀ ਸੈਕਟਰ ਨੂੰ ਵੱਡਾ ਝਟਕਾ ਲੱਗੇਗਾ। ਉਨ੍ਹਾਂ ਆਖਿਆ ਕਿ ਭਾਵੇਂ ਭਾਰਤ ਸਰਕਾਰ ਦਾ ਇਸ ਉੱਤੇ

By : Gill
ਭਾਰਤ ਅਤੇ ਅਮਰੀਕਾ ਵਪਾਰ ਸਮਝੌਤਾ ਖੇਤੀ ਸੈਕਟਰ ਲਈ ਨੁਕਸਾਨਦਾਇਕ
ਚੰਡੀਗੜ : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਯੁਕਤ ਕਿਸਾਨ ਮੋਰਚੇ (ਐੱਸਕੇਐੱਮ) ਵੱਲੋਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਨਾਲ ਲੈਕੇ “ਲੈਂਡ ਪੂਲਿੰਗ ਪਾਲਿਸੀ” ਖ਼ਿਲਾਫ਼ ਸੰਘਰਸ਼ ਵਿੱਢਣ ਦੇ ਲਏ ਫ਼ੈਸਲੇ ਨੂੰ ਸ਼ਲਾਘਾਯੋਗ ਦੱਸਿਆ। ਉਨ੍ਹਾਂ ਆਖਿਆ ਕਿ ਸਾਰੇ ਰਾਜਨੀਤਿਕ ਦਲਾਂ ਅਤੇ ਪੰਜਾਬ ਪ੍ਰਸਤ ਲੋਕਾਂ ਨੂੰ ਇਸ ਫ਼ੈਸਲੇ ਦਾ ਸਮਰਥਨ ਕਰਨਾ ਚਾਹੀਦਾ ਹੈ। ਪ੍ਰੋ ਚੰਦੂਮਾਜਰਾ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ “ਲੈਡ ਪੂਲਿੰਗ ਪਾਲਿਸੀ” ਨੂੰ ਸੂਬੇ ਦੇ ਭਵਿੱਖ ਲਈ ਘਾਤਕ ਦੱਸਿਆ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸਾਰੀਆਂ ਰਾਜਸੀ ਅਤੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋਕੇ ਭਾਰਤ ਅਤੇ ਅਮਰੀਕਾ ਵਿਚਕਾਰ ਮੁਫ਼ਤ ਵਪਾਰ ਸਮਝੌਤੇ ਨੂੰ ਰੋਕਣ ਦੀ ਲੋੜ ਦੱਸਿਆ। ਉਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਇਸ ਸਮਝੌਤੇ ਨੂੰ ਲੈਕੇ ਚੱਲ ਰਹੀ ਗੱਲਬਾਤ ਨੂੰ ਦੇਸ਼ ਦੇ ਖੇਤੀਬਾੜੀ ਸੈਕਟਰ ਲਈ ਵੀ ਖਤਰਨਾਕ ਦੱਸਿਆ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਇਹ ਸਮਝੌਤਾ ਇਕਲੌਤੇ ਖੇਤੀਬਾੜੀ ਲਈ ਹੀ ਨਹੀਂ ਬਲਕਿ ਐਗਰੀਕਲਚਰ ਨਾਲ ਸੰਬੰਧਤ ਸਹਾਇਕ ਧੰਦਿਆਂ ਜਿਵੇਂ ਡੇਅਰੀ ਖੇਤਰ ਤੇ ਉਤਪਾਦਾਂ ਲਈ ਵੀ ਮਾਰੂ ਸਾਬਤ ਹੋਵੇਗਾ, ਜਿਸਨੂੰ ਤੁਰੰਤ ਰੋਕਣ ਦੀ ਲੋੜ ਹੈ।
ਉਨ੍ਹਾਂ ਆਖਿਆ ਕਿ ਵਿਕਸਤ ਦੇਸ਼ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਸਹਾਇਕ ਧੰਦਿਆਂ ਨੂੰ ਵੱਡੀ ਮਾਤਰ ਵਿੱਚ ਸਬਸਿਡੀ ਮੁਹੱਈਆ ਕਰਵਾਉਂਦੇ ਹਨ, ਪ੍ਰੰਤੂ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਇਨ੍ਹਾਂ ਸੈਕਟਰਾਂ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਨਾ-ਮਾਤਰ ਸਬਸਿਡੀ ਦਿੰਦੇ ਹਨ, ਜਿਸ ਕਰਕੇ ਇਸ ਸਮਝੌਤੇ ਦਾ ਭਾਰਤ ਉੱਤੇ ਅਤੇ ਖਾਸ ਤੌਰ ਤੇ ਪੰਜਾਬ ਦੇ ਖੇਤੀ ਸੈਕਟਰ ਨੂੰ ਵੱਡਾ ਝਟਕਾ ਲੱਗੇਗਾ। ਉਨ੍ਹਾਂ ਆਖਿਆ ਕਿ ਭਾਵੇਂ ਭਾਰਤ ਸਰਕਾਰ ਦਾ ਇਸ ਉੱਤੇ ਸਟੈਂਡ ਸਖਤ ਹੈ ਪ੍ਰੰਤੂ ਅੰਤਰਰਾਸ਼ਟਰੀ ਦਬਾਅ ਅਤੇ ਖਾਸ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਏ ਜਾ ਰਹੇ ਦਬਾਅ ਨੂੰ ਦੇਖਦਿਆਂ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਨੂੰ ਦੇਸ਼ ਦੇ ਹੱਕ ਵਿੱਚ ਡਟਕੇ ਖੜ੍ਹੇ ਹੋਣ ਦੀ ਲੋੜ ਹੈ ਤਾਂ ਜੋ ਸਮਝੌਤੇ ਨੂੰ ਰੋਕਿਆ ਜਾ ਸਕੇ।


